ਜਾਣੋ 6 ਫਾਰਚੂਨਰ ਦੀ ਕੀਮਤ ਵਾਲੇ ਇਸ ਟਰੈਕਟਰ ਵਿਚ ਕੀ ਹੈ ਖਾਸ!

ਕੀ ਤੁਸੀਂ ਕਦੇ 6 ਫਾਰਚੂਨਰ ਦੀ ਕੀਮਤ ਵਾਲੇ ਟਰੈਕਟਰ ਬਾਰੇ ਸੁਣਿਆ ਹੈ ? ਜੇ ਨਹੀਂ ਤਾਂ ਅੱਜ ਸੁਣ ਲਵੋ ਇਹ ਟਰੈਕਟਰ ਹੈ ਕੇਸ IH ਆਪਟਮ 270 CVX  । ਇਹ ਟਰੈਕਟਰ ਕਿਸੇ ਲਗਜ਼ਰੀ ਕਾਰ ਤੋਂ ਵੀ ਘੱਟ ਨਹੀਂ ਹੈ।ਇਸ ਟਰੈਕਟਰ ਦੀ ਕੀਮਤ 1 ਕਰੋੜ 68 ਲੱਖ ਹੈ ਏਨੀ ਕੀਮਤ ਵਿੱਚ ਤੁਸੀਂ ਲਗਭਗ 6 ਫਾਰਚੂਨਰ ਖਰੀਦ ਸਕਦੇ ਹੋ   ਪਰ ਫੇਰ ਵੀ ਜੇਕਰ ਦੇਖਿਆ ਜਾਵੇ ਤਾਂ ਕੀਮਤ ਦੇ ਮੁਕਾਬਲੇ ਇਸ ਦੀਆਂ ਵਿਸ਼ੇਸ਼ਤਾਵਾਂ ਵੀ ਬਹੁਤ ਹਨ ਆਓ ਜਾਣਦੇ ਹਾਂ ਇਸ ਟਰੈਕਟਰ ਦੀਆਂ ਵਿਸ਼ੇਸ਼ਤਾਵਾਂ

ਇਹ ਲਗਜ਼ਰੀ ਟਰੈਕਟਰ 18.7 ਫੁੱਟ ਉੱਚਾ ਤੇ 10,500 ਕਿੱਲੋ ਦਾ ਹੈ। ਇਸ ਟਰੈਕਟਰ ਦਾ ਇੰਜਨ 2100 rmp ਤੇ 271 ਹਾਰਸ ਪਾਵਰ ਜਨਰੇਟ ਕਰਦਾ ਹੈ। ਇਹ ਇੰਨਾ ਪਾਵਰਫੁੱਲ ਹੈ ਕਿ 11 ਹਜ਼ਾਰ ਕਿੱਲੋ ਵਜ਼ਨ ਉਠਾ ਸਕਦਾ ਤੇ ਇਸ ਦੀ ਟਾਪ ਸਪੀਡ ਕਰੀਬ 50 ਕਿੱਲੋਮੀਟਰ ਪ੍ਰਤੀ ਘੰਟਾ ਹੈ।

ਇਸ ਵਿੱਚ ਡਿਊਲ ਕਲੱਚ ਗਿਅਰ ਸੈੱਟ ਦੇ ਨਾਲ ਬੇਹੱਦ ਪਾਵਰਫੁੱਲ 6.7 ਲੀਟਰ ਟਰਬੋ ਡੀਜ਼ਲ ਇੰਜਨ ਲੱਗਿਆ ਹੋਇਆ ਹੈ। 4 ਵਹੀਲ ਡਰਾਈਵ ਇਸ ਟਰੈਕਟਰ ਵਿੱਚ 6 ਸਿਲੰਡਰ ਇੰਜਨ ਤੇ 4 ਸਟੇਜ ਕੰਟੀਨਿਊਅਸਲੀ ਵੇਰੀਅਲ ਟਰਾਂਸਮਿਸ਼ਨ ਲੱਗਾ ਹੈ। ਭਾਰਤ ਵਿੱਚ ਇਸ ਟਰੈਕਟਰ ਦੀ ਕੀਮਤ ਕਰੀਬ 1 ਕਰੋੜ 68 ਲੱਖ ਰੁਪਏ ਹੈ ਜਿਹੜਾ ਕਿ ਲਗਜ਼ਰੀ ਕਾਰਾਂ ਤੋਂ ਮਹਿੰਗਾ ਹੈ।

ਦਰਅਸਲ ਹਰ ਸਾਲ ਦੁਨੀਆਂ ਦੇ  ਸਭ ਤੋਂ ਵਧੀਆ ਟਰੈਕਟਰਾਂ ਦੇ ਵਿਚਕਾਰ ਮੁਕਾਬਲਾ ਹੁੰਦਾ ਹੈ ।ਮੁਕਾਬਲੇ ਵਿੱਚ ਕਈ ਚੀਜਾਂ  ਜਿਵੇਂ ਪਾਵਰ ,ਮਈਲੇਗ,ਪਰਫੋਰਮੇਂਸ ਆਦਿ  ਤੇ ਗੌਰ ਕਰਕੇ ਸਭ ਤੋਂ ਵਧੀਆ ਟਰੈਕਟਰ ਨੂੰ ‘ਟਰੈਕਟਰ ਆਫ ਦਾ ਈਯਰ’ ਦਾ ਐਵਾਰਡ ਦਿੱਤਾ ਜਾਂਦਾ ਹੈ ।

ਤੁਸੀਂ ਕਦੇ ‘ਟਰੈਕਟਰ ਆਫ਼ ਦੀ ਈਅਰ’ ਵਰਗੇ ਕਿਸੇ ਖ਼ਿਤਾਬ ਬਾਰੇ ਸੁਣਿਆ? ਇਸ ਨੂੰ ਸਾਲ 2017 “ਟਰੈਕਟਰ ਆਫ ਦਾ ਈਯਰ” ਐਵਾਰਡ ਮਿਲ ਚੁੱਕਾ ਹੈ। ਜੇਕਰ ਤੁਸੀਂ ਪਿਛਲੇ ਸਾਲਾਂ ਦੇ ਟਰੈਕਟਰਾਂ ਜਿਨ੍ਹਾਂ ਨੂੰ ਅਵਾਰਡ ਮਿਲ ਚੁੱਕੇ ਹਨ ਦੇਖਣਾ ਚਾਹੁੰਦੇ ਹੋ ਤਾਂ tractoroftheyear.org ਇਸ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ।