ਇਸ ਵੀਰ ਨੇ ਟਰੱਕ ਤੋਂ ਬਣਾ ਦਿੱਤਾ 160 HP ਦਾ ਟ੍ਰੈਕਟਰ, ਜਾਣੋ ਕਿੰਨਾ ਆਇਆ ਖਰਚਾ

ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਪਰ ਕਿ ਤੁਸੀਂ ਕਦੇ ਸੁਣਿਆ ਹੈ ਕਿ ਟਰੱਕ ਤੋਂ ਵੀ ਟ੍ਰੈਕਟਰ ਬਣਾਇਆ ਜਾ ਸਕਦਾ ਹੈ? ਜੀ ਹਾਂ, ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵੀਰ ਬਾਰੇ ਜਾਣਕਾਰੀ ਦੇਵਾਂਗੇ ਜਿਸ ਨੇ ਘਰੇ ਹੀ ਟਰੱਕ ਦਾ ਸਾਰਾ ਸਮਾਨ ਲਾਕੇ ਟ੍ਰੈਕਟਰ ਤਿਆਰ ਕਰ ਦਿੱਤਾ ਹੈ।

ਇਹ ਵੀਰ ਤਰਨਤਾਰਨ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਇਨ੍ਹਾਂ ਪਿਉ ਪੁੱਤ ਨੇ ਆਪ ਹੀ ਘਰੇ ਇਹ ਟ੍ਰੈਕਟਰ ਤਿਆਰ ਕਰ ਦਿੱਤਾ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਹ 160 HP ਇੰਜਣ ਦਾ ਟ੍ਰੈਕਟਰ ਹੈ ਅਤੇ ਦੇਖਣ ਵਿੱਚ ਵੀ ਬਹੁਤ ਜਿਆਦਾ ਪਾਵਰਫੁੱਲ ਲਗਦਾ ਹੈ। ਇਸ ਵਿੱਚ TATA 3516 ਘੋੜੇ ਦਾ ਇੰਜਣ ਲਗਾਇਆ ਗਿਆ ਹੈ ਅਤੇ ਇਹ 6 ਸਿਲੰਡਰ ਇੰਜਣ ਹੈ।

ਇਨ੍ਹਾਂ ਨੇ ਇਸ ਟ੍ਰੈਕਟਰ ਨੂੰ 2013 ਤੋਂ ਬਣਾਉਣਾ ਸ਼ੁਰੂ ਕੀਤਾ ਸੀ ਅਤੇ ਪਹਿਲਾਂ ਇਸਨੂੰ 2 ਵੀਲ ਡਰਾਈਵ ਵਿੱਚ ਤਿਆਰ ਕੀਤਾ ਗਿਆ ਸੀ। ਪਰ ਹੁਣ ਇਨ੍ਹਾਂ ਨੇ ਇਸਨੂੰ 4 ਵਹੀਲ ‘ਤੇ ਕਰ ਦਿੱਤਾ ਹੈ ਅਤੇ ਇਸ ਟ੍ਰੈਕਟਰ ਵਿੱਚ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਨਹੀਂ ਆਈ। ਇਸ ਟ੍ਰੈਕਟਰ ਵਿੱਚ ਟਰੱਕ ਦੇ ਇੰਜਣ ਦੇ ਨਾਲ ਨਾਲ ਬਾਕੀ ਚੀਜਾਂ ਵੀ ਅਲਗ ਅਲਗ ਟਰੈਕਟਰਾਂ ਦੀਆਂ ਇਸਤੇਮਾਲ ਕੀਤੀਆਂ ਗਈਆਂ ਹਨ।

ਡੀਜ਼ਲ ਖਪਤ ਦੀ ਗੱਲ ਕਰੀਏ ਤਾਂ ਇਹ ਆਮ ਟ੍ਰੈਕਟਰ ਜਿੰਨਾ ਡੀਜ਼ਲ ਹੀ ਖਾਂਦਾ ਹੈ ਅਤੇ ਕਿੱਲੇ ਦਾ ਸਿਰਫ 2 ਲੀਟਰ ਡੀਜ਼ਲ ਖਾਂਦਾ ਹੈ। ਖਰਚੇ ਦੀ ਗੱਲ ਕਰੀਏ ਤਾਂ ਇਸ ਟ੍ਰੈਕਟਰ ਨੂੰ ਤਿਆਰ ਕਰਨ ਵਿੱਚ ਇਨ੍ਹਾਂ ਦਾ ਲਗਭਗ 8 ਲੱਖ ਰੁਪਏ ਤੋਂ ਜਿਆਦਾ ਦਾ ਖਰਚਾ ਆਇਆ ਹੈ ਅਤੇ ਇਸ ਖਰਚੇ ਵਿੱਚ 160 HP ਟ੍ਰੈਕਟਰ ਤਿਆਰ ਕਰਨਾ ਬਹੁਤ ਕਮਾਲ ਦੀ ਗੱਲ ਹੈ।

ਇਸ ਟ੍ਰੈਕਟਰ ਨਾਲ ਇਹ ਖੇਤੀ ਦਾ ਸਾਰਾ ਕੰਮ ਬਹੁਤ ਆਸਾਨੀ ਨਾਲ ਕਰ ਰਹੇ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਈ। ਇਸ ਟ੍ਰੈਕਟਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com