ਇਹ ਟਰੈਕਟਰ ਜੋ ਬੋਲਕੇ ਦੱਸਦੇ ਹਨ ਆਪਣਾ ਦੁਖੜਾ

ਜੇ ਤੁਹਾਡਾ ਟਰੈਕਟਰ ਬੋਲਣ ਲੱਗੇ ਤਾਂ ਕਿੰਜ ਲੱਗੇਗਾ, ਜੀ ਹਾਂ ਇਹ ਸੱਚ ਹੋ ਚੁੱਕਾ ਹੈ ਹੁਣ ਟਰੈਕਟਰ ਬੋਲਦੇ ਹਨ। ਟਰੈਕਟਰ ਤੁਹਾਨੂੰ ਆਪਣੇ ਸਾਰੇ ਦੁਖੜੇ ਦੱਸਣਗੇ । ਟਰੈਕਟਰ ਦੱਸੇਗਾ ਕਿ ਉਸ ਨੂੰ ਤੇਲ ਅਤੇ ਸਰਵਿਸ ਦੀ ਕਦੋਂ ਲੋੜ ਹੈ। ਇਨ੍ਹਾਂ ਹੀ ਨਹੀਂ ਟਰੈਕਟਰ ਦੇ ਚੋਰੀ ਹੋਣ ਤੇ ਦੱਸੇਗਾ ਕਿ ਉਹ ਕਿੱਥੇ ਹੈ। ਇਨ੍ਹਾਂ ਹੀ ਨਹੀਂ ਹੋਰ ਵੀ ਬਹੁਤ ਕੁੱਝ ਬੋਲੇਗਾ ਟਰੈਕਟਰ।

ਇਸ ਸੁਪਨੇ ਨੂੰ ਸਾਕਾਰ ਕੀਤਾ ਹੈ ਨਿਊ ਹਾਲੈਂਡ ਟਰੈਕਟਰ ਤੇ ਜੋਹਨਡੀਅਰ ਕੰਪਨੀ ਨੇ। ਜਿਥੇ ਨਿਊ ਹਾਲੈਂਡ ਟਰੈਕਟਰ ਕੰਪਨੀ ਨੇ ਆਪਣੇ ਟਰੈਕਟਰਾਂ ਵਿੱਚ sky watch ਤਕਨੀਕ ਲਾਂਚ ਕੀਤੀ ਹੈ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ)ਉਥੇ ਹੀ ਜੋਹਨਡੀਅਰ ਕੰਪਨੀ ਨੇ ਜੇਡੀ ਲਿੰਕ ਤਕਨੀਕ ਨਾਲ ਲੈਸ ਹਨ ਜਿਸ ਵਿੱਚ ਟਰੈਕਟਰਾਂ ਵਿੱਚ GPRS ਤੇ GPS ਵਿਵਸਥਾ ਹੈ। ਇਸ ਤਕਨੀਕ ਵਿੱਚ ਕਿਸਾਨਾਂ ਨੂੰ ਟਰੈਕਟਰ ਸਬੰਧੀ ਸਾਰੀ ਜਾਣਕਾਰੀ ਸਮੇਂ ਤੋਂ ਪਹਿਲਾਂ ਹੀ ਮਿਲ ਜਾਵੇਗੀ। ਇਹ ਸੂਚਨਾ ਕਿਸਾਨ ਦੇ ਮੋਬਾਈਲ ਵਿੱਚ ਐੱਸਐਮਐੱਸ ਰਾਹੀਂ ਮਿਲ ਜਾਵੇਗੀ।

ਇਹ ਤਕਨੀਕ ਸਿਰਫ ਕੁਝ ਚੁਣੇ ਕੁਝ ਹੋਏ ਮਾਡਲ ਵਿਚ ਹੀ ਉਪਲਬਦ ਹੈ । ਜਿਵੇਂ ਨਿਊ ਹੌਲੈਂਡ ਦੇ 5500 ਤੇ 3630 ਵਿੱਚ ਅਤੇ ਜੋਹਨਡੀਅਰ ਦੇ 5045 ਡੀ , 5050 ਡੀ ਅਤੇ ਸਾਰੇ ਈ ਮਾਡਲ ਵਿੱਚ ਉਪਲਬਦ ਹੈ ।

ਇਸ ਤਕਨੀਕ ਵਿੱਚ ਟਰੈਕਟਰ ਦੀ ਲੋਕੇਸ਼ਨ ਦਾ ਪਤਾ ਲੱਗ ਜਾਂਦਾ ਹੈ। ਜੇਕਰ ਟਰੈਕਟਰ ਗਰਮ ਹੁੰਦਾ ਹੈ ਜਾਂ ਟੈਂਕੀ ਵਿੱਚ ਤੇਲ ਖ਼ਤਮ ਹੋਣ ਪਹਿਲਾਂ ਸੂਚਨਾ ਕਿਸਾਨ ਨੂੰ ਮਿਲ ਜਾਂਦੀ ਹੈ। ਇਨ੍ਹਾਂ ਹੀ ਨਹੀਂ ਇਸ ਵਿੱਚ ਸਰਵਿਸ ਦੀ ਲੋੜ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ।

ਕਿਸਾਨ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਨਵੀਂ ਤਕਨੀਕ ਨਾਲ ਉਨ੍ਹਾਂ ਨੂੰ ਟਰੈਕਟਰ ਸਬੰਧੀ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਇਸ ਤਕਨੀਕ ਦੀ ਖੇਤੀਬਾੜੀ ਮਾਹਿਰਾਂ ਵੱਲੋਂ ਵੀ ਤਾਰੀਫ਼ ਕੀਤੀ ਗਈ ਹੈ।

ਸਰਕਾਰ ਵੱਲੋਂ ਖੇਤੀ ਮਸ਼ੀਨਰੀ ਨੂੰ ਕਿਰਾਏ ਉੱਤੇ ਦੇਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਮਸ਼ੀਨਰੀ ਮਾਹਿਰ ਵੀ ਇਸ ਤਕਨੀਕ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਰਹੇ ਨੇ। ਪੰਜਾਬ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ, ਡੀ ਆਰ ਕਟਾਰੀਆ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਿਰਾਏ ‘ਤੇ ਸੰਦ ਦੇਣ ਕਸਟਮ ਹਾਏਰਿੰਗ ਸਕੀਮ ਚਲਾਈ ਜਾ ਰਹੀ ਹੈ। ਜਿਸ ਦੇ ਲਈ ਇਹ ਤਕਨੀਕ ਤਕਨੀਕ ਲਾਹੇਵੰਦ ਹੈ।

ਹੁਣ ਸੁਆਲ ਹੈ ਕਿ ਸ਼ਾਇਦ ਕਿ ਇਹ ਤਕਨੀਕ ਬਹੁਤ ਮਹਿੰਗੀ ਹੋਵੇਗੀ ਪਰ ਨਹੀਂ ਇਹ ਨਵੇਂ ਟਰੈਕਟਰਾਂ ਦੀ ਖ਼ਰੀਦ ਵਿੱਚ ਇਸ ਤਕਨੀਕ ਦਾ ਕੋਈ ਮੁੱਲ ਨਹੀਂ ਹੈ। ਹਾਂ ਜੇਕਰ ਪੁਰਾਣੇ ਟਰੈਕਟਰਾਂ ਵਿੱਚ ਇਹ ਤਕਨੀਕ ਦਾ ਫ਼ਾਇਦਾ ਲੈਣਾ ਹੈ ਤਾਂ ਕਿਸਾਨਾਂ ਨੂੰ ਸਿਰਫ਼ 18 ਹਜ਼ਾਰ ਰੁ ਦੇਣੇ ਹੋਣਗੇ।

ਜੀ ਡੀ ਲਿੰਕ ਕਿਵੇਂ ਕਰਦੀ ਹੈ ਵੀਡੀਓ ਦੇਖੋ