ਖਾਲੀ ਘੁੰਮਦੇ ਟਾਇਰਾਂ ਤੋਂ ਚਾਰਜ ਹੁੰਦੀ ਹੈ ਇਹ ਕਾਰ, ਪੈਟਰੋਲ ‘ਤੇ ਦਿੰਦੀ ਹੈ 27.5km ਦੀ ਐਵਰੇਜ

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੈਟਰੋਲ ਡੀਜ਼ਲ ਮਹਿੰਗਾ ਹੁੰਦਾ ਜਾ ਰਿਹਾ ਹੈ ਅਤੇ ਵਾਹਨ ਚਲਾਉਣਾ ਦਿਨੋ ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਾਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਮਹਿੰਗੇ ਪੈਟਰੋਲ ਦੀ ਟੈਨਸ਼ਨ ਖਤਮ ਹੋ ਜਾਵੇਗੀ ਅਤੇ ਇਸ ਕਾਰ ਦੀ ਐਵਰੇਜ ਬਾਰੇ ਸੁਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਤੁਹਾਨੂੰ ਦੱਸ ਦੇਈਏ ਕਿ ਇਹ ਇਲੈਕਟ੍ਰਿਕ ਗੱਡੀ ਹੈ ਅਤੇ ਇਹ ਬੈਟਰੀ ‘ਤੇ ਚੱਲਣ ਦੇ ਨਾਲ ਨਾਲ ਪੈਟਰੋਲ ‘ਤੇ ਵੀ ਚਲਾਈ ਜਾ ਸਕਦੀ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਗੱਡੀ ਪੈਟਰੋਲ ‘ਤੇ ਲਗਭਗ 27.5 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦਿੰਦੀ ਹੈ। ਏਨਾ ਹੀ ਇਸ ਕਾਰ ਦੀਆਂ ਹੋਰ ਵੀ ਅਜਿਹੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਬਾਰੇ ਜਾਣਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਦੋਸਤੋ ਇਹ ਗੱਡੀ ਹੈ Toyota Urban Cruiser HYRYDER ਕਾਰ। ਇਸ ਕਾਰ ਵਿੱਚ 17 ਇੰਚੀ ਟਾਇਰ ਅਤੇ ਚਾਰ ਕੈਮਰੇ ਦਿੱਤੇ ਗਏ ਹਨ। ਇਸ ਵਿੱਚ ਪੈਨਾਰੋਮਿਕ ਸਨਰੂਫ ਦਿੱਤਾ ਗਿਆ ਹੈ ਅਤੇ ਗੱਡੀ ਦੇਖਣ ਵਿੱਚ ਵੀ ਬਹੁਤ ਸੋਹਣੀ ਹੈ। ਇਸ ਗੱਡੀ ਸੀਟ ਵੈਂਟੀਲੇਸ਼ਨ ਦੀ ਆਪਸ਼ਨ ਵੀ ਦਿੱਤੀ ਗਈ ਹੈ। ਇਹ ਗੱਡੀ ਇਲੈਕਟ੍ਰਿਕ ਅਤੇ ਇੰਜਣ ਦੋ ਮੋਡ ਵਿੱਚ ਚਲਾਈ ਜਾ ਸਕਦੀ ਹੈ।

ਇਸ ਗੱਡੀ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਨੂੰ ਤੁਸੀਂ ਚਲੌਂਦੇ ਚਲੌਂਦੇ ਵੀ ਚਾਰਜ ਕਰ ਸਕਦੇ ਹੋ। ਯਾਨੀ ਕਿ ਜੇਕਰ ਤੁਹਾਡੀ ਗੱਡੀ ਇੰਜਣ ‘ਤੇ ਚੱਲ ਰਹੀ ਹੈ ਤਾਂ ਜਦੋਂ ਤੱਕ ਇਹਦੇ ਟਾਇਰ ਘੁੱਮਦੇ ਰਹਿਣਗੇ ਤਾਂ ਇਸਦੀ ਬੈਟਰੀ ਆਪਣੇ ਆਪ ਚਾਰਜ ਹੁੰਦੀ ਰਹੇਗੀ। ਇਸ ਗੱਡੀ ਵਿੱਚ ਆਟੋਮੈਟਿਕ ਟ੍ਰਾਂਸ਼ਮਿਸ਼ਨ ਦਿੱਤਾ ਗਿਆ ਹੈ ਅਤੇ ਇਹ ਹੋਰ ਵੀ ਕਈ ਲੇਟੈਸਟ ਫੀਚਰਸ ਨਾਲ ਲੈਸ ਹੈ।

ਇਸ ਗੱਡੀ ਦੀਆਂ ਬੈਟਰੀਆਂ ਦੀ ਕੰਪਨੀ ਵੱਲੋਂ 8 ਸਾਲ ਦੀ ਵਰੰਟੀ ਵੀ ਦਿੱਤੀ ਜਾਂਦੀ ਹੈ। ਇਸ ਗੱਡੀ ਦੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com