ਟੋਲ ਪਲਾਜ਼ੇ ਕੋਲ ਭਿੜੇ ਫੌਜੀ ਤੇ ਕਿਸਾਨ ,ਇਸ ਕਾਰਨ ਹੋਈ ਤਕਰਾਰ

ਤਾਜਾ ਮਾਮਲਾ ਪਠਾਨਕੋਟ ਕੋਲ ਸਾਹਮਣੇ ਆਇਆ ਹੈ ਜਿਸ ਵਿੱਚ ਫੌਜੀ ਤੇ ਕਿਸਾਨ ਆਪਸ ਵਿੱਚ ਭੀੜ ਗਏ ਹਨ । ਪਰ ਬਾਅਦ ਵਿੱਚ ਫੌਜੀ ਨੇ ਪੰਜਾਬ ਵਿੱਚ ਰੇਲਵੇ ਲਾਈਨਾਂ ‘ਤੇ ਧਰਨੇ ਪ੍ਰਦਰਸ਼ਨ ਭਾਵੇਂ ਹੀ ਖਤਮ ਕਰ ਦਿੱਤੇ ਗਏ ਹਨ, ਪਰ ਟੋਲ ਪਲਾਜਿਆ ‘ਤੇ ਵਿਰੋਧ ਅਜੇ ਵੀ ਜਾਰੀ ਹਨ।

ਇਸ ਜਗਾਹ ਤੇ ਕਿਸਾਨ ਜਥੇਬੰਦੀਆਂ ਦੇ ਵੱਲੋ ਤਿੰਨ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਜਤਾਉਣ ਦੇ ਲਈ ਪ੍ਰਧਾਨ ਮੰਤਰੀ ਦੀ ਫੋਟੋ ‘ਤੇ ਜੁੱਤੀਆਂ ਦੇ ਹਾਰ ਵੀ ਪਾਏ ਗਏ ਹਨ। ਪਰ ਅੱਜ ਇਸ ਵਿਰੋਧ ਅਤੇ ਵਿਰੋਧ ਦੇ ਤਰੀਕੇ ਦੇ ਚਲਦਿਆ ਕਿਸਾਨਾਂ ਅਤੇ ਫੋਜ਼ੀਆਂ ਦੇ ਵਿਚਕਾਰ ਉਸ ਵੇਲੇ ਤਣਾਅ ਦਾ ਮਾਹੋਲ ਬਣ ਗਿਆ ਜਦੋਂ ਪਠਾਨਕੋਟ ਅਤੇ ਜਲੰਧਰ ਦੇ ਮੁੱਖ ਟੋਲ ਪਲਾਜ਼ੇ ਦੇ ਕੋਲ ਕਿਸਾਨਾਂ ਅਤੇ ਫੋਜ਼ੀਆਂ ਵਿਚਾਕਾਰ ਬਹਿਸ ਹੋ ਗਈ।

ਦਰਅਸਲ ਅੱਜ ਭਾਰਤੀ ਫੌਜ ਦਾ ਕਾਫਲਾ ਪਠਾਨਕੋਟ ਤੋਂ ਜਲੰਧਰ ਮੁੱਖ ਸੜਕ ਤੋਂ ਦੀ ਲੰਘ ਰਿਹਾ ਸੀ ਤਾਂ ਮਾਨਸਰ ਟੌਲ ਪਲਾਜਾ ‘ਤੇ ਕਾਫਲੇ ਦੇ ਵਿੱਚੋ ਇੱਕ ਬੱਸ ਚਾਲਕ ਨੇ ਬੱਸ ਨੂੰ ਖੜ੍ਹਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ‘ਤੇ ਪਾਏ ਜੁੱਤੀਆਂ ਦੇ ਹਾਰ ਲਾਹ ਦਿੱਤਾ।

ਪਰ ਜਦੋਂ ਇਸ ਮਾਮਲੇ ਬਾਰੇ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਕਿਸਾਨਾਂ ਨੇ ਫੋਜੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਦੇ ਅੱਗੇ ਲੇਟ ਗਏ ਅਤੇ ਕਿਸਾਨਾਂ ਅਤੇ ਫੌਜ ਵਿਚਾਲੇ ਬਹਿਸ ਸ਼ੁਰੂ ਗਈ। ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਫੌਜੀਆਂ ਨੇ ਉਨ੍ਹਾਂ ਨੂੰ ਗੋਲ਼ੀ ਮਾਰਨ ਦੀ ਵੀ ਧਮਕੀ ਦਿੱਤੀ ਹੈ।

ਕਿਸਾਨਾਂ ਨੇ ਦਸਿਆ ਕੇ ਇਹ ਵਿਰੋਧ ਪ੍ਰਦਰਸ਼ਨ ਕਰਨ ਦਾ ਇਕ ਤਰੀਕਾ ਹੈ ਤੇ ਕੋਈ ਵੀ ਪੁਤਲਾ ਫੂਕ ਸਕਦਾ ਹੈ ਤੇ ਇਸ ਤਰਾਂ ਵੀ ਵਿਰੋਧ ਪ੍ਰਦਰਸ਼ਨ ਕਰ ਸਕਦਾ ਹੈ । ਕਿਸਾਨਾਂ ਤੇ ਫੌਜੀ ਵਿਚਕਾਰ ਕਾਫ਼ੀ ਸਮਾਂ ਬਹਿਸ ਹੋਣ ਤੋਂ ਬਾਅਦ ਬੱਸ ਚਾਲਕ ਨੂੰ ਕਿਸਾਨਾਂ ਦੇ ਗੁੱਸੇ ਅੱਗੇ ਝੁਕਣਾ ਪਿਆ ਅਤੇ ਮੁਆਫੀ ਮੰਗਣੀ ਪਈ।

Leave a Reply

Your email address will not be published. Required fields are marked *