ਪਰਾਲੀ ਨੂੰ ਬਰੀਕ ਕੱਟਣ ਲਈ ਆ ਗਿਆ ਨਵਾਂ ਬਲੇਡ, ਸੁਪਰ ਸੀਡਰ ਹੋਵੇਗਾ ਹੋਰ ਵੀ ਕਾਮਯਾਬ

ਹਰ ਸਾਲ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਪਰਾਲੀ ਦਾ ਇੱਕ ਨਵਾਂ ਅਤੇ ਆਧੁਨਿਕ ਤਕਨੀਕ ਦਾ ਹੱਲ ਦੱਸਣ ਜਾ ਰਹੇ ਹਾਂ।

ਲਗਭਗ ਸਾਰੇ ਕਿਸਾਨ ਹੀ ਰੋਟਾਵੇਟਰ ਅਤੇ ਸੁਪਰ ਸੀਡਰ ਦੀ ਵਰਤੋਂ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬਲੇਡ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੂੰ ਇੱਕ ਖਾਸ ਤਕਨੀਕ ਨਾਲ ਜਪਾਨੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨਾਲ ਤੁਹਾਡੇ ਰੋਟਾਵੇਟਰ ਅਤੇ ਸੁਪਰ ਸੀਡਰ ਦੀ ਲਈ ਵੱਧ ਜਾਵੇਗੀ।

ਦਰਅਸਲ ਇਹ ਪਰਾਲੀ ਨੂੰ ਬਰੀਕ ਕੱਟਣ ਵਾਲਾ ਬਲੇਡ ਹੈ ਅਤੇ ਇਸਨੂੰ ਰੋਟਾਵੇਟਰ ਜਾਂ ਸੁਪਰ ਸੀਡਰ ‘ਤੇ ਲਗਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਤੁਹਾਡੇ ਸਮੇਂ ਦੀ ਬੱਚਤ ਵੀ ਹੋਵੇਗੀ ਅਤੇ ਜਦੋ ਤੁਸੀਂ ਰੋਟਾਵੇਟਰ ਜਾਂ ਸੁਪਰ ਸਿੱਧੇ ਦੇ ਨਾਲ ਖੇਤ ਨੂੰ ਵਾਹੋਗੇ ਤਾਂ ਉਸ ਸਮੇਂ ਤੁਹਾਨੂੰ ਪਹਿਲਾਂ ਵਾਲੇ ਬਲੇਡ ਅਤੇ ਇਸ ਬਲੇਡ ਦੀ ਕੁਆਲਟੀ ਦਾ ਫਰਕ ਸਾਫ ਨਜ਼ਰ ਆਵੇਗਾ।

ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸੁਪਰ ਸੀਡਰ ਨਾਲ ਝੋਨੇ ਦੀ ਪਰਾਲੀ ਵਾਹੀ ਜਾਂਦੀ ਹੈ ਤਾਂ ਉਸਦੀ ਸਫਾਈ ਨਹੀਂ ਆਉਂਦੀ, ਪਰ ਇਹ ਬਲੇਡ ਦੀ ਸ਼ੇਪ ਇਸ ਤਰਾਂ ਦੀ ਹੈ ਕਿ ਇਹ ਪਰਾਲੀ ਨੂੰ ਬਿਲਕੁਲ ਬਰੀਕੀ ਨਾਲ ਕੱਟ ਕੇ ਪੂਰੀ ਸਫਾਈ ਦੇਵੇਗਾ। ਇਸ ਬਲੇਡ ਨੂੰ ਜਪਾਨੀ ਕੰਪਨੀ TAIYO ਵੱਲੋਂ ਲੌਂਚ ਕੀਤਾ ਗਿਆ ਹੈ ਅਤੇ ਇਸਨੂੰ New LJF Blade ਦਾ ਨਾਮ ਦਿੱਤਾ ਗਿਆ ਹੈ।

ਇਸ ਨਵੇਂ ਬਲੇਡ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com