ਕਿਸਾਨ ਵੀਰ ਨੇ ਤਿਆਰ ਕੀਤਾ ਸਵਰਾਜ 855 ਮਿੰਨੀ ਟ੍ਰੈਕਟਰ, ਜਾਣੋ ਕਿੰਨਾ ਆਇਆ ਖਰਚਾ

ਕਿਸਾਨ ਵੀਰੋ ਤੁਸੀਂ ਅੱਜਤਕ ਬਹੁਤ ਸਾਰੇ ਮਿੰਨੀ ਟ੍ਰੈਕਟਰ ਦੇਖੇ ਹੋਣਗੇ ਪਰ ਅਜੇ ਅਸੀਂ ਤੁਹਾਨੂੰ ਇੱਕ ਅਜਿਹੇ ਮਿੰਨੀ ਟ੍ਰੈਕਟਰ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਕੰਮ ਦੇਖਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਟ੍ਰੈਕਟਰ ਦੇ ਅੱਗੇ ਵੱਡੇ ਟ੍ਰੈਕਟਰ ਵੀ ਫੇਲ੍ਹ ਹਨ ਅਤੇ ਇਹ ਟ੍ਰੈਕਟਰ ਵੱਡੇ ਟਰੈਕਟਰਾਂ ਨਾਲੋਂ ਸਾਈਜ਼ ਵਿੱਚ ਕਾਫੀ ਛੋਟਾ ਹੈ।

ਸਵਰਾਜ 855 ਟ੍ਰੈਕਟਰ ਕਿਸਾਨਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਟ੍ਰੈਕਟਰ ਬਹੁਤ ਸਮੇਂ ਤੋਂ ਕਿਸਾਨਾਂ ਦੇ ਕੰਮ ਆਸਾਨ ਕਰਦਾ ਆ ਰਿਹਾ ਹੈ। ਪਰ ਕੀ ਤੁਸੀਂ ਸਵਰਾਜ 855 ਟ੍ਰੈਕਟਰ ਛੋਟੇ ਸਾਈਜ਼ ਵਿੱਚ ਦੇਖਿਆ ਹੈ। ਜੀ ਹਾਂ, ਅੱਜ ਅਸੀਂ ਤੁਹਾਨੂੰ ਸਵਰਾਜ 855 ਮਿੰਨੀ ਟ੍ਰੈਕਟਰ ਦਿਖਾਉਣ ਜਾ ਰਹੇ ਹਾਂ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਸ ਟ੍ਰੈਕਟਰ ਨੂੰ ਕਿਸਾਨ ਵੀਰਾਂ ਵੱਲੋਂ ਆਪ ਹੀ ਤਿਆਰ ਕੀਤਾ ਗਿਆ ਹੈ।

ਇਸ ਟ੍ਰੈਕਟਰ ਨੂੰ ਬਣਾਉਣ ਵਿੱਚ ਲਗਭਗ 6 ਮਹੀਨੇ ਦਾ ਸਮਾਂ ਲੱਗਿਆ ਹੈ ਅਤੇ ਇਹ ਦੇਖਣ ਵਿੱਚ ਬਿਲਕੁਲ ਵੱਡੇ ਸਵਰਾਜ 855 ਟ੍ਰੈਕਟਰ ਵਰਗਾ ਹੀ ਹੈ। ਇਹ ਕਿਸਾਨ ਵੀਰ ਇਸ ਟ੍ਰੈਕਟਰ ਤੋਂ ਕੰਮ ਵੀ ਕਾਫੀ ਲੈ ਰਹੇ ਹਨ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਸ ਟ੍ਰੈਕਟਰ ਦੇ ਚਾਰੇ ਟਾਇਰਾਂ ‘ਤੇ ਪਾਵਰ ਬਰੇਕਾਂ ਦਿੱਤੀਆਂ ਗਈਆਂ ਹਨ।

ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਥ੍ਰੀ ਵ੍ਹੀਲਰ ਦਾ 7HP ਦਾ ਇੰਜਣ ਲਗਾਇਆ ਗਿਆ ਹੈ। ਇਸ ਟ੍ਰੈਕਟਰ ਦੇ 4 ਅੱਗੇ ਅਤੇ 4 ਪਿੱਛੇ ਦੇ ਗੇਅਰ ਪੈਂਦੇ ਹਨ। ਇਸ ਟ੍ਰੈਕਟਰ ਦੀ ਸਪੀਡ ਅਤੇ ਐਵਰੇਜ ਵੀ ਕਾਫੀ ਚੰਗੀ ਹੈ।

ਖਰਚੇ ਦੀ ਗੱਲ ਕਰੀਏ ਤਾਂ ਇਸ ਟ੍ਰੈਕਟਰ ਨੂੰ ਤਿਆਰ ਕਰਨ ਵਿੱਚ ਲਗਭਗ ਡੇਢ ਤੋਂ 2 ਲੱਖ ਰੁਪਏ ਦਾ ਖਰਚਾ ਆਇਆ ਹੈ। ਤੁਸੀਂ ਵੀ ਇਸ ਤਰਾਂ ਦਾ ਟ੍ਰੈਕਟਰ ਇਨ੍ਹਾਂ ਤੋਂ ਤਿਆਰ ਕਰਵਾ ਸਕਦੇ ਹੋ। ਇਸ ਟ੍ਰੈਕਟਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com