ਇਨ੍ਹਾਂ ਨੌਜਵਾਨਾਂ ਦੀ ਸਵਰਾਜ 855 ‘ਤੇ ਲੱਗੀ ਸ਼ਰਤ, ਦੇਣਾ ਪਿਆ 5000

ਖੇਤੀ ਲਈ ਟਰੈਕਟਰ ਸਭਤੋਂ ਜਰੂਰੀ ਹੁੰਦਾ ਹੈ ਅਤੇ ਟਰੈਕਟਰ ਨਾਲ ਕਿਸਾਨਾਂ ਦੇ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਸਵਰਾਜ 855 ਟ੍ਰੈਕਟਰ ਨੂੰ ਕਿਸਾਨਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਜਿਆਦਾਤਰ ਕਿਸਾਨ ਹਾਲੇ ਵੀ ਇਸੇ ਟ੍ਰੈਕਟਰ ਨਾਲ ਖੇਤੀ ਕਰਦੇ ਹਨ। ਇਸ ਟ੍ਰੈਕਟਰ ਲਈ ਦੋ ਨੌਜਵਾਨਾਂ ਨੇ ਸ਼ਰਤ ਲਗਾ ਲਈ ਕਿ ਇਹ ਟ੍ਰੈਕਟਰ ਇੱਕ ਕਿੱਲਾ ਕਿੰਨੇ ਡੀਜ਼ਲ ਵਿੱਚ ਵਾਹ ਦੇਵੇਗਾ।

ਸ਼ਰਤ ਇਹ ਲੱਗੀ ਕਿ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਇਹ ਟ੍ਰੈਕਟਰ ਇੱਕ ਕਿੱਲਾ ਵਾਹੁਣ ਲਈ 2 ਲੀਟਰ ਡੀਜ਼ਲ ਖਾਵੇਗਾ ਅਤੇ ਦੂਸਰੇ ਨੌਜਵਾਨ ਦਾ ਕਹਿਣਾ ਹੈ ਕਿ ਇਹ ਕਿੱਲਾ ਵਾਹੁਣ ਲਈ ਲਗਭਗ ਢਾਈ ਲੀਟਰ ਡੀਜ਼ਲ ਦੀ ਖਪਤ ਕਰੇਗਾ। ਯਾਨੀ ਕਿ ਇੱਕ ਦਾ ਕਹਿਣਾ ਹੈ ਕਿ ਇਹ ਦੋ ਲੀਟਰ ਤੋਂ ਘੱਟ ਡੀਜ਼ਲ ਖਾਵੇਗਾ ਅਤੇ ਦੂਸਰੇ ਨੌਜਵਾਨ ਦਾ ਕਹਿਣਾ ਹੈ ਕਿ ਇਹ ਢਾਈ ਲੀਟਰ ਡੀਜ਼ਲ ਖਾਵੇਗਾ।

ਇਨ੍ਹਾਂ ਵੱਲੋਂ 5-5000 ਰੁਪਏ ਦੀ ਸ਼ਰਤ ਲਗਾਈ ਗਈ ਹੈ ਅਤੇ ਹਾਰਨ ਵਾਲਾ ਜਿੱਤਣ ਵਾਲੇ ਨੂੰ 5000 ਰੁਪਏ ਦੇਵੇਗਾ। ਹੁਣ ਦੇਖਣਾ ਇਹ ਹੈ ਕਿ ਇਹ ਸ਼ਰਤ ਕੌਣ ਜਿੱਤਦਾ ਹੈ, ਸਵਰਾਜ 855 ਦੋ ਲੀਟਰ ਤੋਂ ਘੱਟ ਡੀਜ਼ਲ ਵਿੱਚ ਇੱਕ ਕਿੱਲਾ ਵਾਹ ਦੇਵੇਗਾ ਜਾਂ ਫਿਰ ਢਾਈ ਲੀਟਰ ਡੀਜ਼ਲ ਦੀ ਖਪਤ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵੱਲੋਂ ਦੋ ਕਿਲੇ ਵਾਹਨ ਨੂੰ ਵਾਹਿਆ ਗਿਆ ਅਤੇ ਟ੍ਰੈਕਟਰ ਨੇ ਬਹੁਤ ਘੱਟ ਤੇਲ ਖਾਧਾ।

ਸਵਰਾਜ 855 ਨਾਲ ਇਸ ਵੀਰ ਨੇ ਸਿਰਫ ਢਾਈ ਲੀਟਰ ਡੀਜ਼ਲ ਨਾਲ ਦੋ ਕਿੱਲੇ ਵਾਹ ਦਿੱਤੇ। ਯਾਨੀ ਸਿਰਫ ਸਵਾ ਲੀਟਰ ਤੇਲ ਨਾਲ ਇੱਕ ਕਿੱਲਾ ਵਾਹਿਆ ਅਤੇ ਇਹ ਵੀਰ ਸ਼ਰਤ ਜਿੱਤ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com