ਹੁਣੇ-ਹੁਣੇ ਭਗਵੰਤ ਮਾਨ ਨੇ ਕਰਤਾ ਕਿਸਾਨਾਂ ਵਾਸਤੇ ਵੱਡਾ ਐਲਾਨ, ਹਰ ਕਿਸਾਨ ਨੂੰ ਹੋਵੇਗਾ ਫਾਇਦਾ

ਅੱਜ ਦੇ ਸਮੇਂ ਵਿੱਚ ਖੇਤੀ ਸੰਦ ਬਹੁਤ ਜਰੂਰੀ ਹਨ ਅਤੇ ਇਨ੍ਹਾਂ ਬਿਨਾ ਖੇਤੀ ਕਰਨਾ ਲਗਭਗ ਅਸੰਭਵ ਹੈ। ਪਰ ਆਧੁਨਿਕ ਖੇਤੀ ਯੰਤਰ ਬਹੁਤ ਮਹਿੰਗੇ ਹੁੰਦੇ ਹਨ ਅਤੇ ਹਰ ਕਿਸਾਨ ਇਨ੍ਹਾਂ ਨੂੰ ਨਹੀਂ ਖਰੀਦ ਸਕਦਾ। ਇਸ ਲਈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਸੂਬੇ ਦੇ ਹਰ ਇੱਕ ਕਿਸਾਨ ਨੂੰ ਫਾਇਦਾ ਮਿਲੇਗਾ।

ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਝੋਨੇ ਦੀ ਲਵਾਈ ਦਾ ਕੰਮ ਨਿੱਬੜ ਜਾਂਦਾ ਹੈ ਤਾਂ ਉਸਤੋਂ ਬਾਅਦ ਪਰਾਲੀ ਦਾ ਮੁੱਦਾ ਇੱਕਦਮ ਸਰਗਰਮ ਹੋ ਜਾਂਦਾ ਹੈ। ਪਰਾਲੀ ਦਾ ਹੱਲ ਕਰਨ ਲਈ ਸਰਕਾਰ ਵਲੋਂ ਵੀ ਕਿਸਾਨਾਂ ਲਈ ਹਰ ਸਾਲ ਨਵੀਆਂ ਸਕੀਮਾਂ ਲਿਆਂਦੀਆਂ ਜਾਂਦੀਆਂ ਹਨ। ਇਸੇ ਤਰਾਂ ਇਸ ਸਾਲ ਮਾਨ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਇੱਕ ਨਵੀਂ ਸਕੀਮ ਲਿਆਂਦੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਬਿਨਾ ਸਾਡੇ ਤੋਂ ਇਸਦਾ ਹੱਲ ਕਰਨ ਵਾਲੀ ਮਸ਼ੀਨਰੀ ‘ਤੇ ਸਬਸਿਡੀ ਦੇ ਰਹੀ ਹੈ। ਜਾਣਕਾਰੀ ਦੇ ਅਨੁਸਾਰ ਕਿਸਾਨਾਂ ਨੂੰ ਪਰਾਲੀ ਦਾ ਨਿਪਟਾਰਾ ਕਰਨ ਵਾਲੇ ਖੇਤੀ ਯੰਤਰਾਂ ‘ਤੇ ਸਰਕਾਰ 50 ਤੋਂ 80 ਪ੍ਰਤੀਸ਼ਤ ਤੱਕ ਸਬਸਿਡੀ ਦੇ ਰਹੀ ਹੈ। ਯਾਨੀ ਹੁਣ ਹਰ ਕਿਸਾਨ ਇਹ ਖੇਤੀ ਯੰਤਰ ਖਰੀਦ ਸਕਦਾ ਹੈ ਅਤੇ ਪਰਾਲੀ ਨੂੰ ਅੱਗ ਲਾਏ ਬਿਨਾ ਹੀ ਇਸਦਾ ਹੱਲ ਕਰ ਸਕਦਾ ਹੈ।

ਇਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕੇਗਾ ਅਤੇ ਨਾਲ ਹੀ ਜ਼ਮੀਨਾਂ ਦੀ ਗੁਣਵੱਤਾ ਵੀ ਬਣੀ ਰਹੇਗੀ। ਇਹ ਸਕੀਮ ਮੁੱਖ ਤੌਰ ‘ਤੇ ਝੋਨੇ ਦੀ ਪਰਾਲੀ ਦੀ ਸਮੱਸਿਆ ਦਾ ਹੱਲ ਕਰਨ ਲਈ ਲਿਆਂਦੀ ਗਈ ਹੈ। ਇਸ ਸਕੀਮ ਵਿੱਚ ਸਰਕਾਰ ਕਈ ਸਾਰੇ ਖੇਤੀ ਯੰਤਰ ‘ਤੇ ਸਬਸਿਡੀ ਦੇ ਰਹੀ ਹੈ।

ਇਸ ਸਕੀਮ ਵਿੱਚ ਕਿਸਾਨ ਸੁਪਰ sms ਸਿਸਟਮ, ਜ਼ੀਰੋ ਡਰਿੱਲ, ਰੋਟਰੀ ਸਲੈਸ਼ਰ, ਹੈਪੀ ਸੀਡਰ, ਸੁਪਰ ਸੀਡਰ, ਕਰਾਪ ਰੀਪਰ, ਮਲਚਰ, ਬੇਲਰ ਅਤੇ ਉਲਤਾਵੇਂ ਪਲਾਓ ਉੱਤੇ ਸਬਸਿਡੀ ਲੈ ਸਕਦੇ ਹਨ। ਇਸ ਸਕੀਮ ਦੀ ਪੂਰੀ ਜਾਣਕਾਰੀ ਅਤੇ ਇਸ ਦਾ ਫਾਇਦਾ ਲੈਣ ਲਈ ਅਪਲਾਈ ਕਰਨ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com