ਛੋਟੇ ਕਿਸਾਨਾਂ ਲਈ ਸਭਤੋਂ ਸਸਤੀ ਅਤੇ ਸਭਤੋਂ ਵਧੀਆ ਸਪਰੇਅ ਮਸ਼ੀਨ, ਜਾਣੋ ਕੀਮਤ ਅਤੇ ਬਾਕੀ ਜਾਣਕਾਰੀ

ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨ ਵੱਡੇ ਅਤੇ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸੱਕਦੇ । ਪਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਯੰਤਰ ਚੁੱਕੇ ਹਨ ਜਿਨ੍ਹਾਂ ਨੂੰ ਬਹੁਤ ਘੱਟ ਕੀਮਤ ਵਿੱਚ ਖਰੀਦ ਕੇ ਛੋਟੇ ਕਿਸਾਨ ਬਹੁਤ ਘੱਟ ਖਰਚ ਵਿੱਚ ਵੀ ਆਪਣਾ ਕੰਮ ਆਸਾਨੀ ਨਾਲ ਕਰ ਸਕਦੇ ਹਨ। ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਹੀ ਸਪਰਾ ਮਸ਼ੀਨ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਬਹੁਤ ਹੀ ਪਾਵਰਫੁਲ ਹੈ ਅਤੇ ਕਿਸਾਨਾਂ ਦਾ ਕੰਮ ਕਾਫ਼ੀ ਆਸਾਨ ਕਰੇਗੀ।

ਸਭਤੋਂ ਖਾਸ ਗੱਲ ਇਹ ਹੈ ਕਿ ਇਸਦੀ ਕੀਮਤ ਕਾਫ਼ੀ ਘੱਟ ਹੈ ਅਤੇ ਹਰ ਕਿਸਾਨ ਇਸਨੂੰ ਖਰੀਦ ਸਕਦਾ ਹੈ। ਅੱਜ ਅਸੀ ਤੁਹਾਨੂੰ ਇਸ ਸਪਰੇਅ ਮਸ਼ੀਨ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਬੈਟਰੀ ਆਪਰੇਟੇਡ ਸਪਰੇਅ ਮਸ਼ੀਨ ਹੈ ਅਤੇ ਇਸਦੇ ਅੰਦਰ 2 ਬੈਟਰੀਆਂ ਲੱਗੀਆਂ ਹੁੰਦੀਆਂ ਹਨ। ਇਸਦੇ ਨਾਲ ਹੀ ਇਸਦੇ ਉੱਤੇ ਹੈਵੀ ਪ੍ਰੇਸ਼ਰ ਵਾਲੀਆਂ 2 ਮੋਟਰ ਲੱਗੀਆ ਹੋਈਆਂ ਹਨ। ਤੁਸੀ ਇਸਦੀ ਸਪੀਡ ਅਤੇ ਪ੍ਰੇਸ਼ਰ ਨੂੰ ਵੀ ਘੱਟ ਜ਼ਿਆਦਾ ਕਰ ਸਕਦੇ ਹੋ।

ਇਸ ਮਸ਼ੀਨ ਦੇ ਨਾਲ ਕੰਪਨੀ ਵੱਲੋਂ 300 ਫੁੱਟ ਦੀ ਸਪਰੇਅ ਪਾਇਪ ਵੀ ਦਿੱਤੀ ਜਾਂਦੀ ਹੈ। ਯਾਨੀ ਕਿ ਤੁਸੀ ਇਸ ਮਸ਼ੀਨ ਨੂੰ ਖੇਤ ਦੇ ਬਾਹਰ ਰਖਕੇ ਵੀ 300 ਫੁੱਟ ਤੱਕ ਸਿਰਫ ਪਾਇਪ ਨਾਲ ਸਪਰੇਅ ਕਰ ਸਕਦੇ ਹੋ। ਕੀਮਤ ਦੀ ਗੱਲ ਕਰੀਏ ਤਾਂ ਜੇਕਰ ਤੁਸੀ ਸਿਰਫ ਮਸ਼ੀਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਿਰਫ 3000 ਤੋਂ 3500 ਰੁਪਏ ਵਿੱਚ ਮਿਲ ਜਾਵੇਗੀ। ਅਤੇ ਜੇਕਰ ਤੁਸੀ ਨਾਲ ਸਪਰੇਅ ਪਾਇਪ ਵੀ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਦੇ ਲਈ 4500 ਰੁਪਏ ਦੇਣੇ ਹੋਣਗੇ।

ਇਸ ਮਸ਼ੀਨ ਦਾ ਪ੍ਰੈਸ਼ਰ ਵੀ ਕਾਫ਼ੀ ਜ਼ਿਆਦਾ ਹੈ ਜਿਸ ਕਾਰਨ ਇੱਕ ਹੀ ਵਾਰ ਵਿੱਚ ਕਾਫ਼ੀ ਦੂਰ ਤੱਕ ਸਪਰੇਅ ਕੀਤੀ ਜਾ ਸਕਦੀ ਹੈ। ਯਾਨੀ ਕਿ ਇਹ ਮਸ਼ੀਨ ਛੋਟੇ ਕਿਸਾਨਾਂ ਲਈ ਕਾਫ਼ੀ ਵਧੀਆ ਸਾਬਤ ਹੋ ਸਕਦੀ ਹੈ ਜੋ ਕਿ ਮਹਿੰਗੀਆਮ ਮਸ਼ੀਨਾਂ ਨਹੀਂ ਖਰੀਦ ਸਕਦੇ ਹਨ। ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *