ਸੋਲਰ ਮੋਟਰ ਵਾਲੀ ਬਿਜਲੀ ਨਾਲ ਚਲਾਓ ਘਰ ਦਾ ਲੋਡ, ਸਿਰਫ 15 ਹਜ਼ਾਰ ਵਿੱਚ ਤਿਆਰ ਕਰੋ ਇਹ ਜੁਗਾੜ

ਕਿਸਾਨੀ ਪੂਰਾ ਤਰਾਂ ਨਾਲ ਪਾਣੀ ‘ਤੇ ਅਧਾਰਤ ਹੈ ਅਤੇ ਪਾਣੀ ਤੋਂ ਬਿਨਾ ਖੇਤੀ ਨਹੀਂ ਕੀਤੀ ਜਾ ਸਕਦੀ। ਪਰ ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿਥੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਿਆ ਹੈ। ਕਈ ਛੋਟੇ ਕਿਸਾਨਾਂ ਕੋਲ ਪਾਣੀ ਦਾ ਕੁਨੈਕਸ਼ਨ ਤੱਕ ਨਹੀਂ ਹੈ ਅਤੇ ਨਹਿਰਾਂ ਦਾ ਪਾਣੀ ਵੀ ਉਨ੍ਹਾਂ ਦੇ ਖੇਤਾਂ ਤੱਕ ਨਹੀਂ ਪਹੁੰਚਦਾ। ਇਸੇ ਤਰਾਂ ਕਈ ਵਾਰ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਜਾਂਦੇ ਹਨ। ਇਨ੍ਹਾਂ ਸਭ ਸਮੱਸਿਆਵਾਂ ਦਾ ਇੱਕੋ ਹੱਲ ਹੈ ਸੋਲਰ ਸਿਸਟਮ।

ਪਿਛਲੇ ਕੁਝ ਸਾਲਾਂ ਵਿੱਚ ਕਿਸਾਨਾਂ ਵਿੱਚ ਸੋਲਰ ਮੋਟਰਾਂ ਦਾ ਰੁਝਾਨ ਕਾਫੀ ਵਧਿਆ ਹੈ। ਬਹੁਤ ਸਾਰੇ ਕਿਸਾਨ ਹੁਣ ਖੇਤਾਂ ਵਿੱਚ ਸੋਲਰ ਮੋਟਰਾਂ ਲਗਵਾ ਰਹੇ ਹਨ। ਪਰ ਇਹ ਸੋਲਰ ਪੈਨਲ ਨਾਲ ਸਿਰਫ ਕਿਸਾਨ ਮੋਟਰ ਹੀ ਚਲਾਉਂਦੇ ਹਨ ਅਤੇ ਘਰ ਦਾ ਬਿਜਲੀ ਦਾ ਬਿੱਲ ਕਾਫੀ ਜਿਆਦਾ ਆਉਂਦਾ ਹੈ। ਪਰ ਹੁਣ ਤੁਸੀਂ ਸਿਰਫ ਇੱਕ ਜੁਗਾੜ ਕਰਕੇ ਸੋਲਰ ਮੋਟਰ ਵਾਲੀ ਬਿਜਲੀ ਨੂੰ ਘਰ ਵਿੱਚ ਵਰਤ ਸਕਦੇ ਹੋ।

ਯਾਨੀ ਤੁਸੀਂ ਮੋਟਰ ਵੀ ਚਲਾ ਸਕਦੇ ਹੋ ਅਤੇ ਘਰ ਦੀ ਬਿਜਲੀ ਵੀ ਇਸੇ ਸੋਲਰ ਪਲਾਂਟ ਤੋਂ ਚਲਾ ਸਕਦੇ ਹੋ ਅਤੇ ਬਿਜਲੀ ਦਾ ਬਿੱਲ ਬਿਲਕੁਲ ਜ਼ੀਰੋ ਕਰ ਸਕਦੇ ਹੋ। ਜੇਕਰ ਅਸੀਂ ਘਰ ਦੀ ਬਿਜਲੀ ਚਲਾਉਣ ਲਈ ਅਲੱਗ ਸੋਲਰ ਪੈਨਲ ਲਗਵਾਉਂਦੇ ਹਾਂ ਤਾਂ ਇਸੇ ਇੱਕ ਡੇਢ ਲੱਖ ਰੁਪਏ ਦਾ ਖਰਚਾ ਹੋ ਜਾਂਦਾ ਹੈ। ਤੁਹਾਡਾ ਸਿਰਫ ਇੱਕ ਜੁਗਾੜ ਕਰਕੇ ਇਹ ਖਰਚਾ ਵੀ ਬਚੇਗਾ ਅਤੇ ਸਾਰੀ ਜ਼ਿੰਦਗੀ ਬਿਜਲੀ ਦਾ ਬਿੱਲ ਵੀ ਨਹੀਂ ਆਵੇਗਾ।

ਤੁਸੀਂ ਬਿਨਾ ਕੋਈ ਸੋਲਰ ਇਨਵਰਟਰ ਲਗਾਏ ਸਿਰਫ 17 ਹਜ਼ਾਰ ਰੁਪਏ ਦੇ ਖਰਚੇ ਵਿੱਚ ਇਕ ਛੋਟਾ ਜਿਹਾ ਜੁਗਾੜ ਬਣਾ ਕੇ ਆਪਣੇ ਘਰ ਦਾ ਸਾਰਾ ਲੋਡ ਸੋਲਰ ‘ਤੇ ਚਲਾ ਸਕਦੇ ਹੋ। ਜੇਕਰ ਤੁਸੀਂ ਸਿਧ ਸੋਲਰ ਮੋਟਰ ਵਾਲੀ ਬਿਜਲੀ ਨੂੰ ਘਰ ਵਿੱਚ ਵਰਤੋਂਗੇ ਤਾਂ ਇਸ ਨਾਲ ਤੁਹਾਡੇ ਜਿਆਦਾਤਰ ਬਿਜਲੀ ਉਪਕਰਨ ਖਰਾਬ ਹੋ ਸਕਦੇ ਹਨ।ਇਸ ਲਈ ਇਹ ਜੁਗਾੜ ਕਰਨਾ ਜਰੂਰੀ ਹੈ। ਇਸ ਜੁਗਾੜ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com