ਆ ਗਿਆ ਸੋਲਰ ਪਾਵਰ ਮਿੰਨੀ ਜਨਰੇਟਰ, ਬਿਨਾਂ ਖਰਚੇ ਦੇ ਪੂਰੇ ਘਰ ਨੂੰ ਦੇਵੇਗਾ ਬਿਜਲੀ, ਜਾਣੋ ਕੀਮਤ

ਬਿਜਲੀ ਦੇ ਕੱਟ ਕਈ ਵਾਰ ਇੰਨੇ ਜਿਆਦਾ ਲੰਬੇ ਹੋ ਜਾਂਦੇ ਹਨ ਕਿ ਘਰ ਦਾ ਇਨਵਰਟਰ ਵੀ ਡਾਊਨ ਹੋ ਜਾਂਦਾ ਹੈ ਅਤੇ ਫੋਨ, ਲੈਪਟਾਪ ਆਦਿ ਵਰਗੇ ਉਪਕਰਨਾਂ ਨੂੰ ਚਾਰਜ ਕਰਨ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਆਦਾਤਰ ਪੇਂਡੂ ਖੇਤਰਾਂ ਵਿੱਚ ਇਹ ਦਿੱਕਤ ਬਹੁਤ ਹੈ। ਅਜਿਹੇ ਵਿੱਚ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਜਨਰੇਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਬਹੁਤ ਹੀ ਸਸਤਾ ਹੈਂ ਅਤੇ ਪੂਰੇ ਘਰ ਨੂੰ ਬਿਜਲੀ ਦੇਵੇਗਾ।

ਇਸ ਜਨਰੇਟਰ ਦਾ ਨਾਮ SARRVAD Portable Solar Power Generator S – 150 ਹੈ ਅਤੇ ਇਹ ਜੇਨਰੇਟਰ ਕਾਫ਼ੀ ਛੋਟਾ ਹੈ। ਇਹ ਬਿਲਕੁਲ ਸੈੱਟ ਟਾਪ ਬਾਕਸ ਦੇ ਸਾਈਜ਼ ਦਾ ਹੈ। ਇਹ ਸੋਲਰ ਪਾਵਰ ਜੇਨਰੇਟਰ ਹੈ ਅਤੇ ਇਸਦੇ ਇਸਤੇਮਾਲ ਨਾਲ ਤੁਸੀ ਲੈਪਟਾਪ, ਟੀਵੀ, ਫੋਨ ਅਤੇ ਪੱਖਾ ਸਭ ਚਲਾ ਸਕਦੇ ਹੋ। ਇਹ ਇੰਨਾ ਹਲਕਾ ਅਤੇ ਛੋਟਾ ਹੈ ਕਿ ਇਸ ਨੂੰ ਤੁਸੀ ਕਿਤੇ ਵੀ ਰੱਖ ਸਕਦੇ ਹੋ।

ਇਸ ਸੋਲਰ ਪਾਵਰ ਜੇਨਰੇਟਰ ਨੂੰ ਤੁਸੀਂ Amazon ਤੋਂ ਖਰੀਦ ਸਕਦੇ ਹੋ। ਇਸਦੀ ਕੀਮਤ ਇੱਕ ਸਮਾਰਟਫੋਨ ਦੇ ਬਰਾਬਰ ਹੈ, ਯਾਨੀ ਇਸਨੂੰ ਕੋਈ ਵੀ ਖਰੀਦ ਸਕਦਾ ਹੈ। ਇਹ ਜੇਨਰੇਟਰ 42000mAh 155Wh ਦੇ ਨਾਲ ਆਉਂਦਾ ਹੈ। ਇਹ ਕਈ ਇਲੈਕਟ੍ਰਾਨਿਕ ਡਿਵਾਇਸਾਂ ਨੂੰ ਪਾਵਰ ਸਪਲਾਈ ਕਰ ਸਕਦਾ ਹੈ। ਇਸ ਵਿੱਚ ਪਟਰੋਲ- ਡੀਜਲ ਦਾ ਵੀ ਕੋਈ ਖਰਚਾ ਨਹੀਂ ਹੈ। ਇਸਨੂੰ ਇੱਕ ਵਾਰ ਫੁਲ ਚਾਰਜ ਕਰ ਦੇਣ ਉੱਤੇ ਇਕੱਠੇ ਕਈ ਫੋਨ, ਲੈਪਟਾਪ ਆਦਿ ਚਾਰਜ ਕੀਤੇ ਜਾ ਸਕਦੇ ਹਨ।

ਇਸਦੇ ਨਾਲ ਹੀ ਇਸ ਜਨਰੇਟਰ ਨਾਲ ਟੈਬਲੇਟ, ਲੈਪਟਾਪ, ਹਾਲਿਡੇ ਲਾਇਟ, ਰੇਡੀਓ, ਮਿਨੀ ਫੈਨ, ਟੀਵੀ ਆਦਿ ਆਰਾਮ ਨਾਲ ਚਲਾਇਆ ਜਾ ਸਕੇਗਾ। ਇਸ ਡਿਵਾਇਸ ਦੇ ਨਾਲ ਤੁਹਾਨੂੰ 1 ਪਾਵਰ ਐਡਪਟਰ ਅਤੇ ਇੱਕ ਕਾਰ ਚਾਰਜਰ ਮਿਲਦਾ ਹੈ। ਸਿਰਫ 1.89 ਕਿੱਲੋਗ੍ਰਾਮ ਵਜਨ ਵਾਲਾ ਇਹ ਜੇਨਰੇਟਰ ਸੂਰਜ ਦੀ ਰੋਸ਼ਨੀ ਵਿੱਚ ਚਾਰਜ ਕੀਤਾ ਜਾ ਸਕਦਾ ਹੈ। ਯਾਨੀ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ। ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਸਿਰਫ 19 ਹਜਾਰ ਰੁਪਏ ਵਿੱਚ ਮਿਲ ਜਾਵੇਗਾ।