ਹੁਣ ਬਿਨਾਂ ਕਿਸੇ ਖਰਚੇ ਦੇ ਲਗਵਾਓ ਸੋਲਰ ਪੈਨਲ, ਸਰਕਾਰ ਦੇਵੇਗੀ 90% ਸਬਸਿਡੀ

ਇਸ ਵਾਰ ਗਰਮੀ ਦੀ ਸ਼ੁਰੂਆਤ ਤੋਂ ਹੀ ਦੇਸ਼ ਦੇ ਕਈ ਹਿੱਸਿਆਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਿਜਲੀ ਦੇ ਬਹੁਤ ਲੰਬੇ ਲੰਬੇ ਕੱਟ ਲੱਗ ਰਹੇ ਹਨ ਅਤੇ ਬਿਜਲੀ ਦੀ ਕਟੌਤੀ ਨੇ ਸਾਰਿਆਂ ਨੂੰ ਗਰਮੀ ਨਾਲ ਬੇਹਾਲ ਕਰ ਦਿੱਤਾ ਹੈ। ਇਸ ਸਥਿਤੀ ਵਿੱਚ ਸੋਲਰ ਸਿਸਟਮ ਹੀ ਆਖਰੀ ਵਿਕਲਪ ਬਚਦਾ ਹੈ। ਤੁਸੀ ਸਿਰਫ ਇੱਕ ਵਾਰ ਪੈਸਾ ਲਗਾਕੇ ਸਾਰੀ ਜ਼ਿੰਦਗੀ ਲਈ ਫਰੀ ਬਿਜਲੀ ਚਲਾ ਸਕਦੇ ਹੋ।

ਜੇਕਰ ਤੁਸੀ ਵੀ ਸੋਲਰ ਸਿਸਟਮ ਲਗਾਉਣਾ ਚਾਹੁੰਦੇ ਹੋ ਤਾਂ ਸਰਕਾਰ ਤੁਹਾਨੂੰ 100 ਰੂਪਏ ਉੱਤੇ 90 ਰੂਪਏ ਸਬਸਿਡੀ ਦੇਵੇਗੀ। ਯਾਨੀ ਤੁਹਾਨੂੰ ਸੋਲਰ ਸਿਸਟਮ ਦੀ ਕੀਮਤ ਦਾ ਸਿਰਫ 10 ਫ਼ੀਸਦੀ ਦੇਣਾ ਹੋਵੇਗਾ। ਮੰਨ ਲਓ ਜੇਕਰ ਤੁਸੀਂ ਆਪਣੇ ਘਰ ਵਿੱਚ 1 ਟਨ ਦੇ 2 ਇਨਵਰਟਰ AC ਚਲਾਉਣੇ ਹਨ ਅਤੇ ਨਾਲ ਹੀ ਕੂਲਰ, ਪੱਖੇ ਅਤੇ ਲਾਇਟ ਚਲਾਉਣੀ ਹੈ ਤਾਂ ਤੁਹਾਨੂੰ ਘੱਟ ਤੋਂ ਘੱਟ 4 ਕਿਲੋਵਾਟ ਦਾ ਸੋਲਰ ਸਿਸਟਮ ਲਗਾਉਣਾ ਪਵੇਗਾ।

ਇਹ ਸਿਸਟਮ ਹਰ ਰੋਜ ਘੱਟ ਤੋਂ ਘੱਟ 20 ਯੂਨਿਟ ਬਿਜਲੀ ਪੈਦਾ ਕਰੇਗਾ। ਤੁਸੀ ਚਾਹੋ ਤਾਂ ਜ਼ਿਆਦਾ ਸਮਰੱਥਾ ਵਾਲਾ ਸੋਲਰ ਪਲਾਂਟ ਲਗਾਕੇ ਬਚੀ ਹੋਈ ਬਿਜਲੀ ਸਰਕਾਰ ਨੂੰ ਵੇਚ ਕੇ ਕਮਾਈ ਵੀ ਕਰ ਸਕਦੇ ਹੋ। ਸੋਲਰ ਪਲਾਂਟ ਲਗਾਉਣ ਲਈ ਤੁਹਾਨੂੰ ਇੱਕ ਸੋਲਰ ਇਨਵਰਟਰ, ਸੋਲਰ ਬੈਟਰੀ ਅਤੇ ਸੋਲਰ ਪੈਨਲ ਦੀ ਜ਼ਰੂਰਤ ਹੋਵੇਗੀ।

ਇਸਦੇ ਨਾਲ ਹੀ ਵਾਇਰ ਫਿਕਸਿੰਗ, ਸਟੈਂਡ ਆਦਿ ਦਾ ਖਰਚਾ ਵੱਖਰਾ ਹੁੰਦਾ ਹੈ। ਇਸ ਤਰ੍ਹਾਂ ਇਨ੍ਹਾਂ ਸਾਰੀਆਂ ਚੀਜਾਂ ਨੂੰ ਮਿਲਾਕੇ ਤੁਸੀਂ ਖਰਚੇ ਦਾ ਹਿਸਾਬ ਲਗਾ ਸਕਦੇ ਹੋ। ਸੋਲਰ ਇਨਵਰਟਰ ਦੀ ਗੱਲ ਕਰੀਏ ਤਾਂ ਮਾਰਕੇਟ ਵਿੱਚ 5 ਕਿਲੋਵਾਟ ਦੇ ਸੋਲਰ ਇਨਵਰਟਰ ਮਿਲਦੇ ਹਨ ਜਿਨ੍ਹਾਂ ਨੂੰ 4 ਕਿਲੋਵਾਟ ਦਾ ਪਲਾਂਟ ਚਲਾਉਣ ਲਈ ਵਰਤਿਆ ਜਾਂਦਾ ਹੈ।

ਹਾਲਾਂਕਿ ਇਹ ਥੋੜ੍ਹਾ ਜਿਹਾ ਮਹਿੰਗਾ ਪੈਂਦਾ ਹੈ। ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਤੁਹਾਨੂੰ ਪੀਡਬਲਿਊਐਮ ਤਕਨੀਕ ਵਾਲਾ ਸੋਲਰ ਇਨਵਰਟਰ ਲੈਣਾ ਚਾਹੀਦਾ ਹੈ। ਇਸੇ ਤਰਾਂ ਤੁਸੀਂ ਸਿਰਫ 10 ਫੀਸਦੀ ਖਰਚੇ ਵਿਚ ਸੋਲਰ ਪੈਨਲ ਲੈ ਸਕਦੇ ਹੋ ਅਤੇ ਸਾਰੀ ਉਮਰ ਲਈ ਬਿਜਲੀ ਦੇ ਬਿੱਲ ਤੋਂ ਛੁਟਕਾਰਾ ਪਾ ਸਕਦੇ ਹੋ।

Leave a Reply

Your email address will not be published. Required fields are marked *