ਸੋਲਰ ਪੈਨਲ ਨਾਲੋਂ ਬਹੁਤ ਘੱਟ ਖਰਚੇ ਵਿੱਚ ਲਗਵਾਓ Solar Biscuit

ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਖਪਤ ਵੱਧ ਜਾਂਦੀ ਹੈ। ਘਰਾਂ ਵਿੱਚ AC, ਫਰੀਜ ਅਤੇ ਕੂਲਰ ਦਾ ਕਾਫੀ ਇਸਤੇਮਾਲ ਹੁੰਦਾ ਹੈ। ਬਿਜਲੀ ਦੇ ਜ਼ਿਆਦਾ ਇਸਤੇਮਾਲ ਨਾਲ ਬਿਜਲੀ ਦਾ ਬਿਲ ਵੀ ਜ਼ਿਆਦਾ ਆਉਂਦਾ ਹੈ। ਜਿਸ ਨਾਲ ਸਭਦੀ ਜੇਬ ਉੱਤੇ ਬੋਝ ਵੱਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਬਿਜਲੀ ਦੇ ਬਿੱਲ ਨੂੰ ਘੱਰ ਕਰਨ ਦਾ ਸਭਤੋਂ ਆਸਾਨ ਤਰੀਕਾ ਦੱਸਾਂਗੇ। ਅਜਿਹਾ ਕਰਨ ਦਾ ਇੱਕੋ ਤਰੀਕਾ ਹੈ ਸੋਲਰ ਪੈਨਲ।

ਸੋਲਰ ਪੈਨਲ ਦੀ ਮਦਦ ਨਾਲ ਤੁਸੀ ਆਪਣੇ ਬਿਜਲੀ ਬਿਲ ਨੂੰ ਘੱਟ ਕਰ ਸਕਦੇ ਹੋ। ਪਰ ਇਨ੍ਹਾਂ ਪੈਨਲਾਂ ਨੂੰ ਲਗਾਉਣ ਲਈ ਤੁਹਾਡੀ ਛੱਤ ਖਾਲੀ ਹੋਣੀ ਚਾਹੀਦੀ ਹੈ। ਜੇਕਰ ਛੱਤ ਖਾਲੀ ਨਹੀਂ ਹੈ ਤਾਂ ਤੁਸੀਂ ਸੋਲਰ ਬਿਸਕੁਟ ਦਾ ਇਸਤੇਮਾਲ ਕਰ ਸਕਦੇ ਹੋ। ਜੀ ਹਾਂ , ਇਹ ਬਿਲਕੁਲ ਨਵਾਂ ਤਰੀਕਾ ਹੈ। ਅੱਜ ਅਸੀਂ ਤੁਹਾਣੀ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ।

ਤੁਹਾਨੂੰ ਦਸ ਦੇਈਏ ਕਿ ਤਿੰਨ ਦੋਸਤਾਂ ਵੱਲੋਂ 2020 ਵਿੱਚ ਸੋਲਰ ਬਿਸਕਿਟ ਕੰਪਨੀ ਸ਼ੁਰੂ ਕੀਤੀ ਗਈ। ਉਨ੍ਹਾਂ ਸਟਾਰਟਅਪ ਦਾ ਨਾਮ ਸੰਡੇਗਰਿਡਸ ਹੈ। ਉਨ੍ਹਾਂ ਦੇ ਮਨ ਵਿੱਚ ਇਹ ਸਵਾਲ ਆਇਆ ਕਿ ਅਪਾਰਟਮੇਂਟ ਵਿੱਚ ਰਹਿਣ ਵਾਲੇ ਲੋਕ ਘੱਟ ਜਗ੍ਹਾ ਵਿੱਚ ਸੋਲਰ ਪੈਨਲ ਕਿਵੇਂ ਲਗਾ ਸਕਦੇ ਹਨ। ਇਸ ਲਈ ਉਨ੍ਹਾਂਨੂੰ ਸੋਲਰ ਬਿਸਕਿਟ ਦਾ ਆਇਡਿਆ ਆਇਆ।

ਸੋਲਰ ਬਿਸਕੁਟ ਜਾਂ ਡਿਜਿਟਲ ਸੋਲਰ ਆਨਲਾਇਨ ਵੇਚੇ ਜਾਂਦੇ ਹਨ। ਇਹ ਸੋਲਰ ਪਲਾਂਟ ਦੇ ਇੱਕ ਹਿੱਸੇ ਦੀ ਇੱਕ ਇਕਾਈ ਹੈ, ਜਿਸਨੂੰ ਗਾਹਕਾਂ ਵੱਲੋਂ ਰਾਖਵਾਂ ਕੀਤਾ ਜਾ ਸਕਦਾ ਹੈ। ਇਸ ਨਾਲ ਸੌਰ ਊਰਜਾ ਨੂੰ ਉਤਸ਼ਾਹ ਮਿਲੇਗਾ ਅਤੇ ਨਾਲ ਹੀ ਕਾਰਬਨ ਉਤਸਰਜਨ ਵਿੱਚ ਵੀ ਕਮੀ ਆਵੇਗੀ।

ਸੋਲਰ ਬਿਸਕੁਟ ਪੈਸੇ ਦੀ ਕਮੀ , ਘੱਟ ਜਗ੍ਹਾ , ਘੱਟ ਧੁੱਪ ਵਾਲੀ ਜਗ੍ਹਾ , ਅਸਥਾਈ ਘਰ ਵਰਗੀ ਸਮਸਿਆਵਾਂ ਦਾ ਹੱਲ ਹਨ। ਕੀਮਤ ਦੀ ਗੱਲ ਕਰੀਏ ਤਾਂ ਇੱਕ ਬਿਸਕਿਟ ਦੀ ਕੀਮਤ 600 ਰੁਪਏ ਅਤੇ ਸਮਰੱਥਾ 10 ਵਾਟ ਹੈ। ਕੰਪਨੀ ਦਾ ਕਹਿਣਾ ਹੈ ਕਿ ਸੋਲਰ ਬਿਸਕੁਟ ਲਗਵਾ ਕੇ ਤੁਸੀ ਆਪਣੇ 6000 ਰੁਪਏ ਦੇ ਬਿਲ ਨੂੰ 300 ਰੁਪਏ ਤੱਕ ਘੱਟ ਕਰ ਸਕਦੇ ਹੋ, ਯਾਨੀ 95 ਫੀਸਦੀ ਦੀ ਬਚਤ।