ਬਾਈ ਨੇ ਮਿੱਟੀ ਦੀ ਚਿਣਾਈ ਨਾਲ ਬਣਾਈ ਕੋਠੀ, ਜਾਣੋ ਫਾਇਦੇ ਤੇ ਨੁਕਸਾਨ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨਵਾਂ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਨਾਉਣ ਨਾਲ ਤੁਸੀਂ ਘਰ ਬਣਾਉਣ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਬੱਚਤ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਡਾ 5 ਗੁਣਾ ਖਰਚਾ ਘਟ ਜਾਵੇਗਾ। ਦਰਅਸਲ ਅਸੀਂ ਜਦੋਂ ਵੀ ਘਰ ਬਣਾਉਂਦੇ ਹਾਂ ਤਾਂ ਬਹੁਤ ਸਾਰੇ ਘਰਾਂ ਵਿੱਚ ਸ਼ੋਰੇ ਅਤੇ ਸਲਾਭ ਦੀ ਸਮੱਸਿਆ ਆਉਂਦੀ ਹੈ।

ਅਸੀਂ ਇਸ ਸਮੱਸਿਆ ਦਾ ਹੱਲ ਕਰਨ ਲਈ ਕਈ ਤਰੀਕੇ ਵਰਤਦੇ ਹਾਂ ਪਰ ਕੋਈ ਤਰੀਕਾ ਕੰਮ ਨਹੀਂ ਕਰਦਾ ਅਤੇ ਵਾਰ ਵਾਰ ਸਾਨੂੰ ਸ਼ੋਰੇ ਅਤੇ ਸਲਾਭ ਨਾਲ ਖਰਾਬ ਹੋਈਆਂ ਕੰਧਾਂ ਨੂੰ ਰੰਗ ਕਰਵਾਉਣਾ ਪੈਂਦਾ ਹੈ ਜਿਸ ਕਾਰਨ ਬਹੁਤ ਜਿਆਦਾ ਖਰਚਾ ਵਾਰ ਵਾਰ ਹੁੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੋਠੀ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਸ਼ੋਰੇ ਅਤੇ ਸਲਾਭ ਦਾ ਪੱਕਾ ਹੱਲ ਕੀਤਾ ਗਿਆ ਹੈ।

ਦੋਸਤੋ ਅਸੀਂ ਤੁਹਾਨੂੰ ਜੋ ਕੋਠੀ ਦਿਖਾਉਣ ਜਾ ਰਹੇ ਹਾਂ ਇਹ ਮਿੱਟੀ ਦੀ ਚਿਣਾਈ ਵਾਲੀ ਕੋਠੀ ਹੈ ਅਤੇ ਇਸਦੇ ਫਾਇਦੇ ਜਾਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਮਿੱਟੀ ਦੀ ਚਿਣਾਈ ਕਰਨ ਨਾਲ ਪਾਣੀ ਦੀ ਬੱਚਤ ਵੀ ਬਹੁਤ ਹੁੰਦੀ ਹੈ ਅਤੇ ਤੁਹਾਡਾ ਬਹੁਤ ਜਿਆਦਾ ਖਰਚਾ ਘਟ ਜਾਵੇਗਾ। ਕਿਉਂਕਿ ਸੀਮੇਂਟ ਰੇਤਾ ਬਹੁਤ ਜਿਆਦਾ ਮਹਿੰਗਾ ਹੋ ਚੁੱਕਿਆ ਹੈ।

ਇਸਦੇ ਨਾਲ ਹੀ ਇਸ ਕੋਠੀ ਵਿੱਚ ਬਿਲਕੁਲ ਵੀ ਸ਼ੋਰਾ ਨਹੀਂ ਆਉਂਦਾ ਅਤੇ ਇਹ ਗਰਮੀ ਵਿੱਚ ਬਿਨਾ ਏਸੀ ਦੇ ਵੀ ਠੰਡੀ ਰਹਿੰਦੀ ਹੈ। ਮਿੱਟੀ ਦੀ ਚਿਣਾਈ ਵਾਲੀ ਕੋਠੀ ਦੇ ਪੂਰੇ ਫਾਇਦੇ ਜਾਨਣ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com