ਕਿਸਾਨ ਵੀਰ ਨੇ ਤਿਆਰ ਕੀਤੀਆਂ ਸ਼ਾਨਦਾਰ ਤਵੀਆਂ, ਡਿਜ਼ਾਈਨ ਦੇਖਕੇ ਰਹਿ ਜਾਓਗੇ ਹੈਰਾਨ

ਅੱਜ ਦੇ ਸਮੇਂ ਵਿੱਚ ਖੇਤੀ ਬਹੁਤ ਆਧੁਨਿਕ ਹੋ ਚੁੱਕੀ ਹੈ ਅਤੇ ਬਹੁਤ ਨਵੇਂ ਨਵੇਂ ਖੇਤੀ ਸੰਦ ਮਾਰਕੀਟ ਵਿੱਚ ਆ ਰਹੇ ਹਨ। ਅੱਜ ਅਸੀਂ ਤੁਹਾਨੂੰ ਬਹੁਤ ਹੀ ਜਿਆਦਾ ਸ਼ਾਨਦਾਰ ਡਿਜ਼ਾਈਨ ਦੀਆਂ ਹੈਰੋ ਯਾਨੀ ਤਵੀਆਂ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਤਵੀਆਂ ਨੂੰ ਇੰਨਾ ਸੋਹਣਾ ਬਣਾਇਆ ਗਿਆ ਹੈ ਕਿ ਤੁਸੀਂ ਦੇਖਦੇ ਹੀ ਰਹਿ ਜਾਓਗੇ। ਸੋਹਣੀਆਂ ਹੋਣ ਦੇ ਨਾਲ ਨਾਲ ਇਹ ਬਹੁਤ ਜਿਆਦਾ ਮਜ਼ਬੂਤ ਵੀ ਹਨ।

ਇਸਦੇ ਨਾਲ ਹੀ ਇਨ੍ਹਾਂ ਨੂੰ ਖਾਸ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਤਰਾਂ ਦੀਆਂ ਤਵੀਆਂ ਤੁਸੀਂ ਅੱਜ ਤੱਕ ਕਿਤੇ ਵੀ ਨਹੀਂ ਦੇਖੀਆਂ ਹੋਣਗੀਆਂ। ਇਸ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਵੈਲਡਿੰਗ ਦਾ ਇਸਤੇਮਾਲ ਵੀ ਬਿਲਕੁਲ ਨਾ ਮਾਤਰ ਕੀਤਾ ਗਿਆ ਹੈ ਅਤੇ ਇਸ ਦੀਆਂ ਹੋਰ ਵੀ ਬਹੁਤ ਖ਼ਾਸੀਅਤਾਂ ਹਨ।

ਇਨ੍ਹਾਂ ਤਵੀਆਂ ਨੂੰ ਹਰਿੰਦਰ ਸਿੰਘ ਨਾਮ ਦੇ ਮਕੈਨਿਕ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਸ਼ਾਨ ਐਗਰੋ (ਜਗਰਾਓਂ) ਨਾਮ ਦੀ ਵਰਕਸ਼ਾਪ ਚਲਾ ਰਹੇ ਹਨ। ਇਨ੍ਹਾਂ ਵੱਲੋਂ ਪਹਿਲਾਂ ਵੀ ਬਹੁਤ ਸੋਹਣੇ ਸੋਹਣੇ ਖੇਤੀ ਸੰਦ ਤਿਆਰ ਕੀਤੇ ਗਏ ਹਨ। ਇਨ੍ਹਾਂ ਤਵੀਆਂ ਵਿੱਚ ਮਜਬੂਤੀ ‘ਤੇ ਪੂਰਾ ਧਿਆਨ ਦਿੱਤਾ ਗਿਆ ਹੈ ਅਤੇ ਇਨ੍ਹਾਂ ਦਾ ਡਿਜ਼ਾਈਨ ਅਤੇ ਲੁਕ ਵੀ ਬਹੁਤ ਸ਼ਾਨਦਾਰ ਹੈ।

ਇਨ੍ਹਾਂ ਤਵੀਆਂ ਨੂੰ ਹਾਈਡ੍ਰੌਲਿਕ ਬਣਾਇਆ ਗਿਆ ਹੈ ਯਾਨੀ ਇਨ੍ਹਾਂ ਨੂੰ ਪਿੱਛੇ ਤੋਂ ਖੋਲ੍ਹਿਆ ਵੀ ਜਾ ਸਕਦਾ ਹੈ। ਪੇਂਟ ਦੀ ਗੱਲ ਕਰੀਏ ਤਾਂ ਇਨ੍ਹਾਂ ਤਵੀਆਂ ਦਾ ਰੰਗ ਵੀ ਬਹੁਤ ਸੋਹਣਾ ਹੈ ਅਤੇ ਇਨ੍ਹਾਂ ਤੋਂ ਤੁਸੀਂ ਤਵੀਆਂ ਤਿਆਰ ਕਰਵਾਉਂਦੇ ਹੋ ਤਾਂ ਆਪਣੇ ਟ੍ਰੈਕਟਰ ਦੇ ਨਾਲ ਦਾ ਰੰਗ ਵੀ ਕਰਵਾ ਸਕਦੇ ਹੋ। ਇਨ੍ਹਾਂ ਤਵੀਆਂ ਦੀ ਮਜ਼ਬੂਤੀ, ਲੁਕ ਅਤੇ ਕੰਮ ਕਰਨ ਦੀ ਸਮਰੱਥਾ ਤੇ ਪੂਰਾ ਧਿਆਨ ਦਿੱਤਾ ਗਿਆ ਹੈ।

ਤੁਸੀਂ ਵੀ ਇਨ੍ਹਾਂ ਤੋਂ ਇਸ ਨਾਲ ਦੀਆਂ ਤਵੀਆਂ ਤਿਆਰ ਕਰਵਾ ਸਕਦੇ ਹੋ ਅਤੇ ਆਪਣੀ ਮਰਜ਼ੀ ਦੇ ਸਾਈਜ਼ ਵਿੱਚ ਤਿਆਰ ਕਰਵਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com