ਇਸ ਦਵਾਈ ਨੇ ਸਾੜ ਦਿੱਤੀ ਸਾਰੀ ਕਣਕ, ਭੁੱਲ ਕੇ ਵੀ ਨਾ ਕਰੋ ਇਸਤੇਮਾਲ

ਕਿਸਾਨ ਵੀਰ ਹਮੇਸ਼ਾ ਇਸ ਸੋਚ ਵਿਚ ਰਹਿੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਸਾਰੀਆਂ ਬਿਮਾਰੀਆਂ ਅਤੇ ਨਦੀਨਾਂ ਤੋਂ ਵੀ ਕਣਕ ਨੂੰ ਬਚਾਇਆ ਜਾ ਸਕੇ। ਇਸੇ ਚੱਕਰ ਵਿੱਚ ਬਹੁਤੇ ਕਿਸਾਨ ਆਪਣਾ ਹੀ ਨੁਕਸਾਨ ਕਰਵਾ ਬੈਠਦੇ ਹਨ।

ਦਰਅਸਲ ਕਿਸਾਨ ਕਣਕ ਵਿੱਚ ਕਈ ਅਜਿਹੀਆਂ ਦਵਾਈਆਂ ਦਾ ਇਸਤੇਮਾਲ ਕਰ ਲੈਂਦੇ ਹਨ ਜੋ ਕਿ ਫਸਲ ਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਕਰਦਿਆਂ ਹਨ ਅਤੇ ਕਿਸਾਨ ਇੱਕ ਗਲਤੀ ਨਾਲ ਆਪਣੀ ਸਾਰੀ ਮਿਹਨਤ ਖਰਾਬ ਕਰ ਬੈਠਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਦਵਾਈ ਬਾਰੇ ਜਾਣਕਾਰੀ ਦੇਵਾਂਗੇ ਜਿਸਨੇ ਇੱਕ ਕਿਸ ਵੀਰ ਦੀ ਸਾਰੀ ਕਣਕ ਮਾਰ ਦਿੱਤੀ।

ਯਾਨੀ ਕਿ ਕਣਕ ਦੀ ਫਸਲ ਪੂਰੀ ਖਰਾਬ ਹੋ ਗਈ ਅਤੇ ਇਸ ਕਿਸਾਨ ਕੋਲ ਹੁਣ ਕੁਝ ਵੀ ਨਹੀਂ ਬਚਿਆ। ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ ਕਿਸਾਨ ਵੀਰ ਸਨਕੋਰ ਦੀ ਬਹੁਤ ਜਿਆਦਾ ਵਰਤੋਂ ਕਰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਕਣਕ ਲਈ ਬਿਲਕੁਲ ਵੀ ਸਹੀ ਨਹੀਂ ਹੈ ਅਤੇ ਇਹ ਤੁਹਾਡੀ ਸਾਰੀ ਕਣਕ ਨੂੰ ਸਾੜ ਸਕਦਾ ਹੈ। ਜਿਸਤੋਂ ਬਾਅਦ ਤੁਹਾਡੇ ਪੱਲੇ ਸਿਰਫ ਪਛਤਾਵਾ ਹੀ ਰਹਿ ਜਾਵੇਗਾ।

ਕਿਸਾਨ ਵੀਰੋ ਕਣਕ ਵਿੱਚ ਸਨਕੋਰ ਪਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਸਨਕੋਰ ਇੱਕ ਬਰੂਦ ਹੈ ਅਤੇ ਇਸਨੂੰ ਬਹੁਤ ਜਿਆਦਾ ਧਿਆਨ ਨਾਲ ਹੀ ਕਣਕ ਵਿੱਚ ਪਾਉਣਾ ਚਾਹੀਦਾ ਹੈ। ਖਾਸਕਰ ਪਿਛੇਤੀਆਂ ਕਿਸਮਾਂ ਵਿੱਚ ਜਦੋਂ ਇਕਦਮ ਸਨਕੋਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਇਕਦਮ ਸਾਰੀ ਕਣਕ ਨੂੰ ਸਾੜ ਦੇਵੇਗਾ। ਇਸ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com