ਮਲੋਟ ਕਬਾੜ ਮਾਰਕੀਟ, ਮੈਸੀ 4X4 ਟਰੈਕਟਰ 3 ਲੱਖ ‘ਚ ਖਰੀਦੋ

ਖੇਤੀ ਲਈ ਟਰੈਕਟਰ ਸਭਤੋਂ ਜਰੂਰੀ ਹੁੰਦਾ ਹੈ ਅਤੇ ਟਰੈਕਟਰ ਨਾਲ ਕਿਸਾਨਾਂ ਦੇ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਪਰ ਨਵਾਂ ਟਰੈਕਟਰ ਕਾਫ਼ੀ ਮਹਿੰਗਾ ਹੋਣ ਦੇ ਕਾਰਨ ਸਾਰੇ ਕਿਸਾਨ ਟਰੈਕਟਰ ਨਹੀਂ ਖਰੀਦ ਪਾਉਂਦੇ। ਇਸ ਲਈ ਬਹੁਤ ਸਾਰੇ ਕਿਸਾਨ ਪੁਰਾਣਾ ਟਰੈਕਟਰ ਖਰੀਦਣ ਬਾਰੇ ਸੋਚਦੇ ਹਨ ਪਰ ਕਈ ਵਾਰ ਪੁਰਾਣੇ ਟਰੈਕਟਰ ਵੀ ਕਾਫ਼ੀ ਮਹਿੰਗੇ ਮਿਲਦੇ ਹਨ।

ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀ ਬਹੁਤ ਘੱਟ ਕੀਮਤ ਵਿੱਚ ਪੁਰਾਣੇ ਟਰੈਕਟਰ ਖਰੀਦ ਸਕਦੇ ਹੋ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇੱਥੋਂ ਤੁਸੀਂ ਸਿਰਫ 50 ਹਜ਼ਾਰ ਤੋਂ ਇੱਕ ਲੱਖ ਰੁਪਏ ਵਿੱਚ ਟ੍ਰੈਕਟਰ ਖਰੀਦ ਸਕਦੇ ਹੋ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਮਲੋਟ ਕਬਾੜ ਮਾਰਕੀਟ ਬਾਰੇ।

ਇੱਥੋਂ ਤੁਸੀਂ ਟਰੈਕਟਰਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰਾ ਸਾਮਾਨ ਖਰੀਦ ਸਕਦੇ ਹੋ। ਇੱਥੋਂ ਤੁਸੀਂ ਕਬਾੜ ਦੇ ਰੇਟ ਵਿੱਚ ਟ੍ਰੈਕਟਰ ਖਰੀਦਕੇ ਇਸਨੂੰ ਤਿਆਰ ਕਰਵਾ ਸਕਦੇ ਹੋ ਅਤੇ ਇਸ ਵਿੱਚ ਤੁਹਾਡਾ ਬਹੁਤ ਘੱਟ ਖਰਚਾ ਆਵੇਗਾ। ਇਸਦੇ ਨਾਲ ਹੀ ਤੁਸੀਂ ਟ੍ਰੈਕਟਰ ਦਾ ਕੋਈ ਵੀ ਪੁਰਜਾ ਇੱਥੋਂ ਕਬਾੜ ਦੇ ਰੇਟ ਵਿੱਚ ਖਰੀਦ ਸਕਦੇ ਹੋ।

ਇੱਥੇ ਤੁਹਾਨੂੰ ਹਰ ਕੰਪਨੀ ਦੇ ਟ੍ਰੈਕਟਰ ਮਿਲ ਜਾਣਗੇ ਅਤੇ ਇਨ੍ਹਾਂ ਦੀ ਕੀਮਤ ਵੀ ਸਭਤੋਂ ਘੱਟ ਹੋਵੇਗੀ। ਜਿਵੇਂ ਕਿ ਮੈਸੀ 4X4 ਟ੍ਰੈਕਟਰ ਦੀ ਗੱਲ ਕਰੀਏ ਤਾਂ ਇੱਥੋਂ ਤੁਸੀਂ ਇਹ ਟ੍ਰੈਕਟਰ ਸਿਰਫ 3 ਲੱਖ ਤੱਕ ਦੀ ਕੀਮਤ ਵਿੱਚ ਖਰੀਦ ਸਕਦੇ ਹੋ। ਇਸ ਕਬਾੜ ਮਾਰਕੀਟ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com