21 ਜੂਨ ਨੂੰ ਖੁੱਲਣਗੇ ਸਕੂਲ, ਸਰਕਾਰ ਨੇ ਇਸ ਕਰਕੇ ਲਿਆ ਫੈਸਲਾ

ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ 30 ਜੂਨ ਤੱਕ ਸਕੂਲਾਂ ਵਿੱਚ ਇਹ ਛੁੱਟੀਆਂ ਰਹਿੰਦੀਆਂ ਹਨ। ਪਰ ਇਸ ਵਾਰ ਸਰਕਾਰ ਵੱਲੋਂ ਇੱਕ ਅਨੋਖਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਵਾਰ ਸਕੂਲਾਂ ਨੂੰ 21 ਜੂਨ ਨੂੰ ਖੋਲਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਅਚਾਨਕ 21 ਜੂਨ ਪੰਜਾਬ ਦੇ ਸਕੂਲਾਂ ਨੂੰ ਦਿਨ ਮੰਗਲਵਾਰ ਨੂੰ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਪਰ ਪਿਛਲੇ 2 ਸਾਲਾਂ ਤੋਂ ਮਹਾਮਾਰੀ ਦੇ ਕਾਰਨ ਇਹ ਪੰਜਾਬ ਦੇ ਸਕੂਲਾਂ ਵਿੱਚ ਆਨਲਾਈਨ ਮਨਾਇਆ ਗਿਆ ਸੀ। ਇਸ ਵਾਰ ਸਕੂਲ ਪੂਰੀ ਤਰਾਂ ਖੁੱਲ੍ਹ ਚੁੱਕੇ ਹਨ ਅਤੇ ਸਾਰੀਆਂ ਕਲਾਸਾਂ ਦੇ ਬੱਚਿਆਂ ਦੇ ਸਕੂਲ ਲੱਗ ਰਹੇ ਹਨ।

ਇਸ ਕਾਰਨ ਇਸ ਵਾਰ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲ ਮੁਖੀਆਂ ਨੂੰ ਲਿਖਤੀ ਵਿੱਚ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਕੂਲ ਖੋਲ੍ਹ ਕੇ ਕਰਨਾ ਮਹਾਮਾਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੋਗ ਦਿਵਸ ਮਨਾਉਣਾ ਯਕੀਨੀ ਬਣਾਉਣ। ਦੱਸ ਦੇਈਏ ਕਿ ਹਰ ਸਾਲ ਯੋਗ ਦਿਵਸ ਮਨਾਇਆ ਜਾਂਦਾ ਹੈ ਅਤੇ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਵੀ ਇਸ ਵਿੱਚ ਭਾਗ ਲੈਂਦੇ ਹਨ।

ਇਸੇ ਕਾਰਨ ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਆਨਲਾਈਨ ਦੀ ਬਜਾਏ ਸਕੂਲਾਂ ਨੂੰ ਇੱਕ ਦਿਨ ਲਈ ਖੋਲ੍ਹ ਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਕਿਹਾ ਗਿਆ ਹੈ। ਹਾਲਾਂਕਿ 21 ਜੂਨ ਨੂੰ ਸਿਰਫ ਇੱਕ ਦਿਨ ਲਈ ਸਕੂਲ ਖੋਲ੍ਹੇ ਜਾਣਗੇ ਅਤੇ ਇਸਤੋਂ ਬਾਅਦ ਫਿਰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਯਾਨੀ 1 ਜੁਲਾਈ ਤੋਂ ਸਕੂਲ ਖੁੱਲਣਗੇ।