SBI ਬੈਂਕ ਦੇ ਰਿਹਾ ਘਰ ਬੈਠੇ ਹਰ ਮਹੀਨੇ 90 ਹਜ਼ਾਰ ਕਮਾਉਣ ਦਾ ਮੌਕਾ, ਜਾਣੋ ਪੂਰੀ ਸਕੀਮ

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਾਰੋਬਾਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਤੋਂ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ 50 ਤੋਂ 90 ਹਜ਼ਾਰ ਰੁਪਏ ਮਹੀਨਾ ਕਮਾ ਸਕਦੇ ਹੋ। ਤੁਹਾਨੂੰ ਸਿਰਫ SBI ਬੈਂਕ ਨਾਲ ਜੁੜਨਾ ਹੈ ਅਤੇ ਤੁਸੀਂ ਘਰ ਬੈਠੇ ਹੀ ਕਮਾਈ ਕਰਦੇ ਰਹੋਗੇ। ਅਸੀਂ ਗੱਲ ਕਰ ਰਹੇ ਹਾਂ SBI ATM ਫਰੈਂਚਾਈਜ਼ੀ ਦੀ। ਤੁਸੀਂ ATM ਫਰੈਂਚਾਈਜ਼ੀ ਲੈ ਕੇ ਚੰਗੇ ਪੈਸੇ ਕਮਾ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਐਸਬੀਆਈ ਬੈਂਕ ਆਪਣਾ ATM ਨਹੀਂ ਲਗਾਉਂਦਾ ਹੈ। ਸਗੋਂ ਕੰਪਨੀਆਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਠੇਕੇ ‘ਤੇ SBI ATM ਲਗਾਏ ਜਾਂਦੇ ਹਨ। ਤੁਹਾਨੂੰ SBI ATM ਫਰੈਂਚਾਈਜ਼ੀ ਲੈਣ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਪਹਿਲੀ ਸ਼ਰਤ ਇਹ ਹੈ ਕਿ ਤੁਹਾਡੇ ਕੋਲ 50 ਤੋਂ 80 ਸਕੁਏਅਰ ਫੁੱਟ ਜਗ੍ਹਾ ਹੋਣੀ ਚਾਹੀਦੀ ਹੈ।

ਤੁਹਾਡੀ ਇਸ ਜਗ੍ਹਾ ‘ਤੇ 24 ਘੰਟੇ ਬਿਜਲੀ ਸਪਲਾਈ ਦੇ ਨਾਲ ਇੱਕ ਕਿਲੋਵਾਟ ਬਿਜਲੀ ਕੁਨੈਕਸ਼ਨ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ, ਏਟੀਐਮ ਦੀ ਸਮਰੱਥਾ ਪ੍ਰਤੀ ਦਿਨ ਲਗਭਗ 300 ਟ੍ਰਾਂਜੈਕਸ਼ਨ ਹੋਣੀ ਚਾਹੀਦੀ ਹੈ। ਲੋੜੀਂਦੇ ਦਸਤਾਵੇਜ਼ਾਂ ਬਾਰੇ ਗੱਲ ਕਰੀਏ ਤਾਂ ਐਸਬੀਆਈ ATM ਲਗਵਾਉਣ ਲਈ ਤੁਹਾਡੇ ਕੋਲ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਬਿਜਲੀ ਦਾ ਬਿੱਲ, ਬੈਂਕ ਖਾਤਾ ਅਤੇ ਪਾਸਬੁੱਕ ਦੇ ਨਾਲ-ਨਾਲ ਫੋਟੋ, ਈ-ਮੇਲ ਆਈਡੀ, ਫ਼ੋਨ ਨੰਬਰ, ਜੀਐਸਟੀ ਨੰਬਰ ਹੋਣਾ ਜ਼ਰੂਰੀ ਹੈ।

ਬਹੁਤ ਸਾਰੀਆਂ ਕੰਪਨੀਆਂ ATM ਫਰੈਂਚਾਇਜ਼ੀ ਦਿੰਦਿਆਂ ਹਨ ਜਿਨ੍ਹਾਂ ਵਿੱਚੋਂ ਟਾਟਾ ਇੰਡੀਕੈਸ਼, ਮੁਥੂਟ ਏਟੀਐਮ ਅਤੇ ਇੰਡੀਆ ਵਨ ਏਟੀਐਮ ਪ੍ਰਮੁੱਖ ਹਨ। ਤੁਸੀਂ ਇਨ੍ਹਾਂ ਕੰਪਨੀਆਂ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਵੀ ATM ਫਰੈਂਚਾਈਜ਼ੀ ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਹੀ, ਤੁਸੀਂ ਬੈਂਕ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਜਾ ਕੇ ਵੀ SBI ATM ਲਈ ਅਰਜ਼ੀ ਦੇ ਸਕਦੇ ਹੋ।

ਕਮਾਈ ਦੀ ਗੱਲ ਕਰੀਏ ਤਾਂ ਤੁਹਾਨੂੰ ਹਰ ਨਕਦ ਲੈਣ-ਦੇਣ ‘ਤੇ 8 ਰੁਪਏ ਅਤੇ ਗੈਰ-ਨਕਦੀ ਲੈਣ-ਦੇਣ ‘ਤੇ 2 ਰੁਪਏ ਮਿਲਣਗੇ। ਤੁਹਾਨੂੰ ਲਾਗਤ ਤੋਂ ਲਗਭਗ 33 ਤੋਂ 50 ਪ੍ਰਤੀਸ਼ਤ ਸਾਲਾਨਾ ਲਾਭ ਮਿਲੇਗਾ। ਯਾਨੀ ਤੁਸੀਂ ਹਰ ਮਹੀਨੇ 50 ਹਜ਼ਾਰ ਤੋਂ 90 ਹਜ਼ਾਰ ਤੱਕ ਆਸਾਨੀ ਨਾਲ ਕਮਾ ਸਕਦੇ ਹੋ।