ਸਿਰਫ 13 ਹਜ਼ਾਰ ਰੁਪਏ ਵਿੱਚ ਬੁਲਟ ਵਿਕਾਊ, ਚੱਲਿਆ ਹੈ ਸਿਰਫ 5000 ਕਿਲੋਮੀਟਰ

ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅੱਜ ਕੱਲ ਹਰ ਕੋਈ ਬੁਲਟ ਮੋਟਰਸਾਈਕਲ ਦਾ ਦੀਵਾਨਾ ਹੈ ਅਤੇ ਇਸਨੂੰ ਖਰੀਦਣਾ ਵੀ ਚਾਹੁੰਦਾ ਹੈ। ਪਰ ਨਵਾਂ ਬੁਲਟ ਕਾਫੀ ਮਹਿੰਗਾ ਹੈ ਅਤੇ ਇਸ ਕਾਰਨ ਹਰ ਕੋਈ ਇਸਨੂੰ ਖਰੀਦ ਨਹੀਂ ਸਕਦਾ ਅਤੇ ਲੋਨ ਕਰਵਾਉਣ ਤੋਂ ਬਾਅਦ ਤਾਂ ਇਹ ਹੋਰ ਵੀ ਮਹਿੰਗਾ ਹੋ ਜਾਂਦਾ ਹੈ। ਪਰ ਜੇਕਰ ਤੁਸੀਂ ਬੁਲੇਟ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਖਾਸ ਜਾਣਕਾਰੀ ਲੈਕੇ ਆਏ ਹਾਂ।

ਬੁਲੇਟ ਨਵਾਂ ਹੋਵੇ ਜਾਣ ਪੁਰਾਣਾ ਲੋਕ ਇਸਦੇ ਹਰ ਮਾਡਲ ਨੂੰ ਪਸੰਦ ਕਰਦੇ ਹਨ। ਯਾਨੀ ਜਿੰਨੀ ਡਿਮਾਂਡ ਨਵੇਂ ਮਾਡਲ ਦੀ ਹੈ ਓਨੀ ਹੀ ਸੇਕੰਡਹੈਂਡ ਮਾਡਲ ਦੀ ਵੀ ਹੈ। ਜੇਕਰ ਤੁਸੀਂ ਨਵਾਂ ਬੁਲਟ ਨਹੀਂ ਖਰੀਦ ਸਕਦੇ ਅਤੇ ਤੁਸੀ ਇੱਕ ਚੰਗੀ ਕੰਡੀਸ਼ਨ ਵਿੱਚ ਸੇਕੰਡ ਹੈਂਡ ਰਾਇਲ ਇਨਫੀਲਡ ਖਰੀਦਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਘੱਟ ਕੀਮਤ ਵਿੱਚ ਵਿਕਾਊ ਬੁਲੇਟ 350 ਬਾਰੇ ਜਾਣਕਾਰੀ ਦੇਵਾਂਗੇ।

ਅਸੀਂ ਤੁਹਾਨੂੰ ਇੱਕ Royal Enfield Classic 350 ਮਾਡਲ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਇਸ ਸਮੇਂ credr ਵੈੱਬਸਾਈਟ ਉੱਤੇ ਉਪਲਬਧ ਹੈ। credr ਵੈੱਬਸਾਈਟ ਦੇ ਅਨੁਸਾਰ ਸਿਰਫ 5,000 ਕਿਲੋਮੀਟਰ ਚੱਲੀ used Royal Enfield Classic 350 ਬਾਈਕ 2019 ਮਾਡਲ ਵਿੱਚ ਵਿਕਾਊ ਹੈ। ਦੱਸ ਦੇਈਏ ਕਿ ਇਹ ਦਿੱਲੀ – NCR ਵਿੱਚ ਰਜਿਸਟਰਡ ਹੈ।

ਇਸ ਬਾਈਕ ਦੀਆਂ ਤਸਵੀਰਾਂ ਨੂੰ ਦੇਖਕੇ ਲੱਗਦਾ ਹੈ ਕਿ ਇਸਦੀ ਕੰਡੀਸ਼ਨ ਵੀ ਕਾਫ਼ੀ ਸਾਫ਼ ਹੈ। ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੇ ਮਾਲਕ ਵੱਲੋਂ ਇਸ ਬੁਲੇਟ ਲਈ ਸਿਰਫ 13 ਹਜਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀ credr ਵੈਬਸਾਈਟ ਉੱਤੇ ਜਾ ਸਕਦੇ ਹੋ। ਧਿਆਨ ਰਹੇ ਕਿ ਡੀਲ ਕਰਨ ਤੋਂ ਇਸ ਬਾਈਕ ਦੀ ਸਾਰੀ ਜਾਣਕਾਰੀ ਅਤੇ ਪੇਪਰ ਜਰੂਰ ਚੈੱਕ ਕਰੋ।

ਇਸੇ ਤਰਾਂ ਤੁਹਾਨੂੰ bikedekho ਉੱਤੇ ਵੀ ਸੇਕੰਡ ਹੈਂਡ Royal Enfield Classic 350 STD ਬਾਈਕ ਮਿਲ ਜਾਵੇਗੀ। ਜਿਸਦੀ ਡਿਮਾਂਡ 85,000 ਰੁਪਏ ਦੱਸੀ ਜਾ ਰਹੀ ਹੈ। ਇਹ 2015 ਮਾਡਲ ਦੀ ਬਾਈਕ ਹੈ ਅਤੇ 33,500 ਕਿਲੋਮੀਟਰ ਚੱਲੀ ਹੈ। ਪੁਰਾਣੀ ਬਾਈਕ ਖਰੀਦਦੇ ਸਮੇਂ ਉਸਦੀ ਪੂਰੀ ਹਿਸਟਰੀ ਜਰੂਰ ਚੈੱਕ ਕਰੋ। ਅਤੇ ਨਾਲ ਹੀ ਗੱਡੀ ਦੇ ਸਾਰੇ ਪੇਪਰ ਧਿਆਨ ਨਾਲ ਚੈੱਕ ਕਰੋ। ਤਾਂ ਜੋ ਤੁਹਾਡੇ ਨਾਲ ਕੋਈ ਠੱਗੀ ਨਾ ਹੋਵੇ।