ਕਿਸਾਨਾਂ ਨੂੰ ਖੇਤ ਗੇੜਾ ਮਾਰਨ ਦੀ ਲੋੜ ਨਹੀਂ ਕਿਓਂਕਿ ਹੁਣ ਫਸਲ ਦੀ ਨਿਗਰਾਨੀ ਕਰੇਗਾ ਇਹ ਰੋਬੋਟ

January 5, 2018

ਇਸ ਈਵੈਂਟ ‘ਚ ਪ੍ਰਿੰਸਟਨ, ਨਿਊ ਜਰਮੀ ਦੀ ਖੇਤੀ ਕੰਪਨੀ ਅਰੇਬਲ ਨੇ ਨਵੇਂ ਰੋਬੋਟ ਨੂੰ ਪੇਸ਼ ਕੀਤਾ ਹੈ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਦੀ ਨਿਗਰਾਨੀ ਕਰਨ ‘ਚ ਮਦਦ ਕਰੇਗਾ। ਇਸ ਰੋਬੋਟ ‘ਚ ਲੱਗੇ ਸੈਂਸਰਸ ਮੀਂਹ ਹੋਣ ‘ਤੇ ਪਾਣੀ ਦੀ ਮਾਤਰਾ ਦੀ ਜਾਂਚ ਕਰਨਗੇ ਅਤੇ ਕਿਸਾਨ ਨੂੰ ਇਹ ਜਾਣਕਾਰੀ ਦੇਣਗੇ ਕਿ ਫਸਲ ਨੂੰ ਹੋਰ ਪਾਣੀ ਚਾਹੀਦਾ ਹੈ ਜਾਂ ਨਹੀਂ।

ਇਸ ਤੋਂ ਇਲਾਵਾ ਦਿ ਮਾਰਕ ਨਾਂ ਦਾ ਇਹ ਰੋਬੋਟ ਆਕਾਸ਼ ਤੇ ਜ਼ਮੀਨ ‘ਚ ਪੈ ਰਹੀ ਲਾਈਟ ਦੇ ਲੈਵਲ ਨੂੰ ਵੀ ਚੈੱਕ ਕਰੇਗਾ ਅਤੇ ਫਸਲ ਦੇ ਰੰਗ ਤੋਂ ਇਹ ਪਤਾ ਲਾ ਲਵੇਗਾ ਕਿ ਫਸਲ ਕੱਟਣ ਲਾਇਕ ਹੋ ਗਈ ਹੈ ਜਾਂ ਨਹੀਂ। ਇਸ ‘ਚ 4G ਸੈਲੂਲਰ ਕੁਨੈਕਟੀਵਿਟੀ ਦਿੱਤੀ ਗਈ ਹੈ। ਮਤਲਬ ਇਹ ਸਾਰਾ ਡਾਟਾ ਕਲਾਊਡ ਸਰਵਰ ‘ਤੇ ਸੈਂਡ ਕਰੇਗਾ ਜਿਥੋਂ ਕਿਸਾਨ ਨੂੰ ਸਮਾਰਟਫੋਨ ਐਪ ਦੇ ਜ਼ਰੀਏ ਖੇਤਾਂ ਦੀ ਪੂਰੀ ਜਾਣਕਾਰੀ ਮਿਲੇਗੀ।

ਇਸਤੇਮਾਲ ਕਰਨ ‘ਚ ਹੈ ਆਸਾਨ

ਇਸ ਰੋਬੋਟ ਦਾ ਇਸਤੇਮਾਲ ਕਰਨਾ ਕਾਫੀ ਆਸਾਨ ਹੈ, ਕਿਸਾਨ ਨੂੰ ਬਸ ਇਸ ਨੂੰ ਆਪਣੇ ਖੇਤ ‘ਚ ਰੱਖਣਾ ਹੋਵੇਗਾ ਜਿਸ ਤੋਂ ਬਾਅਦ ਇਹ ਇਸ ‘ਚ ਲੱਗੇ ਸੋਲਰ ਪੈਨਲਾਂ ਤੋਂ ਪਾਵਰ ਲੈ ਕੇ ਬੈਟਰੀ ‘ਚ ਸੇਵ ਕਰੇਗਾ ਅਤੇ ਆਟੋਮੈਟੀਕਲੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ)। ਇਸ ਦੀ ਨਿਰਮਾਤਾ ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਖੇਤ ‘ਚ ਰੱਖਣ ਤੋਂ ਬਾਅਦ ਕਈ ਸਾਲਾਂ ਤਕ ਬਿਨਾਂ ਕਿਸੇ ਚਿੰਤਾ ਦੇ ਇਸਤੇਮਾਲ ‘ਚ ਲਿਆਂਦਾ ਜਾ ਸਕਦਾ ਹੈ।

ਫਸਲ ਨੂੰ ਬੀਮਾਰੀ ਲੱਗਣ ਤੋਂ ਪਹਿਲਾਂ ਕਿਸਾਨ ਨੂੰ ਮਿਲੇਗੀ ਜਾਣਕਾਰੀ

ਦਿ ਮਾਰਕ ਨਾਂ ਦੇ ਇਹ ਰੋਬੋਟ ਮਸ਼ੀਨ ਲਰਨਿੰਗ ਅਲਗੋਰਿਦਮ, ਫਸਲ ‘ਤੇ ਪੈ ਰਹੀ ਲਾਈਟ ਤੇ ਸੈਂਸਰਸ ਨਾਲ ਹੀ ਇਹ ਡਿਟੈਕਟ ਕਰ ਲਵੇਗਾ ਕਿ ਫਸਲ ਨੂੰ ਬੀਮਾਰੀ ਲੱਗਣ ਵਾਲੀ ਹੈ ਤੇ ਇਸ ਤੋਂ ਪਹਿਲਾਂ ਕਿਸਾਨ ਨੂੰ ਇਸ ਦੀ ਜਾਣਕਾਰੀ ਦੇਵੇਗਾ ਜਿਸ ਨਾਲ ਫਸਲ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇਗਾ। ਇਸ ਤਕਨੀਕ ‘ਤੇ ਅਰੇਬਲ ਕੰਪਨੀ ਕਾਫੀ ਸਮੇਂ ਤੋਂ ਕੰਮ ਕਰ ਰਹੀ ਸੀ ਅਤੇ ਆਖਿਰਕਾਰ ਇਸ ਨੂੰ CES 2018 ‘ਚ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਦਿਖਾਇਆ ਗਿਆ ਹੈ।