ਗੰਨਾ ਲਗਾਉਣ ਦੇ ਇਸ ਨਵੇਂ ਤਰੀਕੇ ਨਾਲ ਕਰੋ ਇਕ ਏਕੜ ਵਿੱਚੋਂ ਤਿੱਗਣੀ ਕਮਾਈ

September 15, 2017

ਪਾਕਿਸਤਾਨ ਦੇ ਕਿਸਾਨਾਂ ਦੁਆਰਾ ਗੰਨਾ ਲਗਾਉਣ ਦੀ ਇਕ ਨਵੀਂ ਤਕਨੀਕ ਦਾ ਵਿਕਾਸ ਕੀਤਾ ਹੈ ਜਿਸਨੂੰ “ਰਿੰਗ ਪਿਟ ਮੇਥਡ(Ring Pit Method )” ਕਿਹਾ ਜਾਂਦਾ ਹੈ ।ਭਾਰਤ ਵਿੱਚ ਵੀ ਹਰਿਆਣੇ ਦੇ ਕਿਸਾਨ ਕਮਾਦ ਦਾ ਵਧੇਰੇ ਝਾੜ ਲੈਣ ਲਈ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ।


ਇਸ ਤਕਨੀਕ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਨਾ ਹੀ ਕੇਵਲ ਪੁਰਾਣੇ ਤਰੀਕੇ ਦੇ ਮੁਕਾਬਲੇ ਇਸ ਤਕਨੀਕ ਨਾਲ ਲਾਗਤ ਵਿੱਚ ਕਮੀ ਆਉਂਦੀ ਹੈ ਬਲਕਿ ਝਾੜ ਵੀ ਦੋ ਤੋਂ ਤਿੰਨ ਗੁਣਾਂ ਤੱਕ ਵੱਧ ਜਾਂਦਾ ਹੈ । ਹਰਿਆਣੇ ਦੀ ਸਰਕਾਰ ਇਸ ਨਵੀਂ ਤਕਨੀਕ ਨਾਲ ਗੰਨਾ ਲਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ ।

ਰਿੰਗ ਪਿਟ ਮੇਥਡ ਗੰਨੇ ਦੀ ਬਿਜਾਈ ਗੋਲ ਟੋਏ ਪੁੱਟ ਕੇ ਕੀਤੀ ਜਾਂਦੀ ਹੈ  । ਇਕ ਟੋਏ ਤੋਂ ਦੂਜੇ ਟੋਏ ਦੀ ਦੂਰੀ 150 ਸੈਂਟੀਮੀਟਰ ਤੇ ਇਕ ਲਾਇਨ ਤੋਂ ਦੂਜੀ ਲਾਇਨ ਦੀ ਦੂਰੀ 180 ਸੈਂਟੀਮੀਟਰ ਹੁੰਦੀ ਹੈ । ਟੋਏ ਦੀ ਡੂੰਘਾਈ 1.25  ਤੋਂ  1.5 ਫੁੱਟ ਤੱਕ ਹੁੰਦੀ ਹੈ ।

ਟੋਏ ਤੁਸੀਂ ਹੱਥ ਨਾਲ ਵੀ ਪੁੱਟ ਸਕਦੇ ਹੋ ਪਰ ਇਹ ਕੰਮ ਵਿੱਚ ਲੇਬਰ ਤੇ ਵਕਤ ਜ਼ਿਆਦਾ ਲੱਗਦਾ ਹੈ ਇਸ ਲਈ ਤੁਸੀਂ ਇਸ ਲਈ ਟਰੈਕਟਰ ਨਾਲ ਚੱਲਣ ਵਾਲਾ ਪਾਵਰ ਟਿੱਲਰ ਵਰਤ ਸਕਦੇ ਹੋ ਜਿਸ ਨਾਲ ਟੋਏ ਛੇਤੀ ਤੇ ਇਕਸਾਰ ਪੱਟੇ ਜਾਂਦੇ ਹਨ । ਇਸ ਤਰੀਕੇ ਲਈ ਇਕ ਏਕੜ ਵਿੱਚ 2700 ਟੋਏ ਪੁੱਟਣੇ ਪੈਂਦੇ ਹਨ ।

ਟੋਆ ਪੁੱਟ ਕੇ ਸਭ ਤੋਂ ਪਹਿਲਾਂ ਉਸ ਵਿੱਚ 5 ਕਿੱਲੋ ਰੂੜੀ ਦੀ ਖਾਦ ,100 ਗ੍ਰਾਮ ਜਿਪਸਮ ,125 ਗ੍ਰਾਮ ਸੁਪਰ ਫਾਸਫੇਟ ਪਾ ਕੇ ਪਾਣੀ ਨਾਲ ਭਰ ਦਿਓ ।

ਇਸ ਤਕਨੀਕ ਨਾਲ ਪਾਣੀ ਦੀ ਘੱਟ ਲੋੜ ਪੈਂਦੀ ਹੈ ਨਾਲ ਹੀ ਜਰੂਰੀ ਤੱਤ ਵੀ ਘੱਟ ਪਾਉਣੇ ਪੈਂਦੇ ਹਨ । ਇਕ ਵਾਰ ਲਾਉਣ ਤੋਂ ਬਾਅਦ ਜ਼ਿਆਦਾ ਗੋਡੀ ਕਰਨ ਤੇ ਵਾਹੁਣ ਦੀ ਜਰੂਰਤ ਵੀ ਨਹੀਂ ਪੈਂਦੀ ਜਿਸ ਨਾਲ ਲੇਬਰ ਤੇ ਮਸ਼ੀਨਰੀ ਦਾ ਖਰਚਾ ਵੀ ਬੱਚ ਜਾਂਦਾ ਹੈ ।

ਇਸ ਤਕਨੀਕ ਨਾਲ ਝਾੜ ਵਿੱਚ ਭਾਰੀ ਵਾਧਾ ਹੁੰਦਾ ਹੈ ਜਿਥੇ ਪਹਿਲਾਂ ਝਾੜ 700 ਕੁਇੰਟਲ /ਹੈਕਟੇਅਰ ਹੁੰਦਾ ਹੈ ਇਸ ਵਿਧੀ ਨਾਲ 2000 ਕੁਇੰਟਲ /ਹੈਕਟੇਅਰ ਤੱਕ ਪਹੁੰਚ ਜਾਂਦਾ ਹੈ ।ਇਸ ਤਰਾਂ ਇਕ ਕਿਸਾਨ ਦੀ ਆਮਦਨ ਇਕ ਏਕੜ ਵਿੱਚ 48000  ਰੁਪਿਆ  ਤੋਂ ਵੱਧ ਕੇ ਇਕ ਏਕੜ ਵਿੱਚ 119637 ਰੁਪਏ ਹੋ ਜਾਂਦੀ ਹੈ ।

ਸ਼੍ਰੀ  ਰਾਕੇਸ਼  ਜੋ ਕੇ ਹਰਿਆਣੇ ਦੇ ਪਿੰਡ  ਰਾਜਲੁ ਗੜ੍ਹੀ ਜਿਲ੍ਹਾ ਸੋਨੀਪਤ ਦਾ ਰਹਿਣ ਵਾਲਾ ਹੈ ਨੇ ਇਸ ਵਿਧੀ ਨਾਲ 2.5  ਏਕੜ ਜ਼ਮੀਨ ਵਿੱਚ ਖੇਤੀ ਕੀਤੀ ਤੇ ਉਸਨੇ ਇਕ ਏਕੜ ਵਿੱਚੋਂ 700 ਕੁਇੰਟਲ ਦਾ ਝਾੜ ਪੈਦਾ ਕੀਤਾ। ਹੋਰ ਜ਼ਿਆਦਾ ਜਾਣਕਾਰੀ ਲਈ ਗੂਗਲ ਤੇ “Ring Pit Method” ਲਿਖ ਕੇ ਸਰਚ ਕਰ ਸਕਦੇ ਹੋ ।