ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਇਹਨਾਂ ਇਲਾਕੀਆਂ ਵਿੱਚ ਪਵੇਗਾ ਭਾਰੀ ਮੀਂਹ

ਆਉਣ ਵਾਲੇ 3-4 ਦਿਨਾਂ ਦੌਰਾਨ ਲਗਾਤਾਰ 2 ਪੱਛਮੀ ਸਿਸਟਮ ਪਹਾੜੀ ਖੇਤਰਾਂ ਨੂੰ ਫਿਰ ਤੋਂ ਬਰਫਵਾਰੀ ਨਾਲ ਪ੍ਰਭਾਵਿਤ ਕਰਨਗੇ, ਜਿਸ ਦੇ ਕਾਰਨ ਪੰਜਾਬ ਚ’ ਅੱਜ ਤੋਂ ਹੀ ਬੱਦਲਵਾਹੀ ਵੇਖੀ ਜਾ ਰਹੀ ਹੈ।ਪਹਿਲਾ ਪੱਛਮੀ ਸਿਸਟਮ ਅਗਾਮੀ 48 ਘੰਟਿਆਂ ਦੌਰਾਨ ਪ੍ਰਭਾਵਿਤ ਕਰੇਗਾ ਜਿਸ ਦੇ ਅਸਰ ਵਜੋਂ ਪੰਜਾਬ ਚ 1-2 ਵਾਰ ਕਿਤੇ-ਕਿਤੇ ਹਲਕੀ ਕਾਰਵਾਈ ਦੀ ਸਭਾਵਣਾ ਰਹੇਗੀ।ਜਿਸ ਕਰਨ ਕਣਕ ਦੀ ਪਛੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ ।

ਦੂਸਰਾ ਪੱਛਮੀ ਸਿਸਟਮ 25-26 ਨਵੰਬਰ ਨੂੰ ਪਹਾੜੀ ਖੇਤਰਾਂ ਸਮੇਤ ਪੂਰੇ ਮੈਦਾਨੀ ਖੇਤਰਾਂ ਤੇ ਵੀ ਅਸਰ ਅੰਦਾਜ ਹੋਵੇਗਾ, ਇਸ ਦੌਰਾਨ ਪੰਜਾਬ, ਹਰਿਆਣਾ, ਅਤੇ ਉੱਤਰ-ਪੂਰਬੀ ਰਾਜਸਥਾਨ ਦੇ ਬਹੁਤੇ ਖੇਤਰਾਂ ਚ ਹਲਕੀਆਂ ਦਰਮਿਆਨੀਆਂ ਫੁਹਾਰਾਂ ਦੀ ਉਮੀਦ ਰਹੇਗੀ।

25 ਨਵੰਬਰ ਦੀ ਸਵੇਰ ਤੋਂ ਹੀ ਗੰਗਾਨਗਰ, ਹਨੂੰਮਾਨਗੜ, ਫਾਜਿਲਕਾ, ਅਬੋਹਰ, ਮੁਕਤਸਰ, ਫਿਰੋਜਪੁਰ, ਬਠਿੰਡਾ, ਤਰਨਤਾਰਨ, ਅਮ੍ਰਿਤਸਰ ਖੇਤਰਾਂ ਤੋਂ ਕਾਰਵਾਈ ਸੁਰੂ ਹੋ ਜਾਵੇਗੀ ਦੁਪਿਹਰ ਬਾਅਦ ਅਤੇ ਸ਼ਾਮ ਤੱਕ ਪੰਜਾਬ ਦੇ ਕੇਂਦਰੀ ਅਤੇ ਪੂਰਬੀ, ਮੋਗਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ, ਨਵਾਂਸ਼ਹਿਰ, ਮੋਹਾਲੀ ਚੰਡੀਗੜ, ਜਲੰਧਰ, ਹੁਸਿਆਰਪੁਰ, ਪਠਾਨਕੋਟ ਖੇਤਰਾਂ  ਵਿੱਚ ਹਲਕੇ ਤੋਂ ਭਾਰੀ ਮੀਂਹ ਪੈ ਸਕਦਾ ਹੈ।

ਸੋ ਕਿਸਾਨਾਂ ਨੂੰ ਬੇਨਤੀ ਹੈ ਕੇ ਮੌਸਮ ਦੇ ਹਿਸਾਬ ਨਾਲ ਹੀ ਕਣਕ ਦੀ ਬਿਜਾਈ ਕਰਨ,ਪਛੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਕਣਕ ਕਰੰਡ ਹੋਣ ਦਾ ਵੀ ਖ਼ਤਰਾ ਹੈ ।

ਆਉਦੇ 3-4 ਦਿਨਾਂ ਦੌਰਾਨ ਬੱਦਲਵਾਹੀ ਦੀ ਆਉਣੀ-ਜਾਣੀ ਬਣੇ ਰਹਿਣ ਕਾਰਨ ਦਿਨ ਦੇ ਪਾਰੇ ਚ ਗਿਰਾਵਟ ਨਾਲ ਸੋਹਣੀ ਠੰਡ ਮਹਿਸੂਸ ਹੋਵੇਗੀ, ਖਾਸਕਰ 25 ਨਵੰਬਰ ਨੂੰ ਕੁਝ ਖੇਤਰਾਂ ਸੀਜਣ ਦਾ ਪਹਿਲਾ ਕੋਲਡ-ਡੇ ਦਰਜ ਕੀਤਾ ਜਾ ਸਕਦਾ ਹੈ। 26 ਨਵੰਬਰ ਦੇਰ ਸਵੇਰ ਤੋਂ ਬਾਅਦ ਮੌਸਮ ਸਾਫ ਅਤੇ ਖੁਸ਼ਕ ਹੋਣਾ ਸੁਰੂ ਹੋ ਜਾਵੇਗਾ ਤੇ ਧੁੱਪ ਵੀ ਚਮਕਦਾਰ ਹੋਵੇਗੀ ਤੇ ਦਿਨ ਵੀ ਸੁਹਾਵਣਾ ਹੋਵੇਗਾ ।