ਹੁਣ ਪੁਰਾਣੀ ਕਾਰ ਨਾਲ ਨਵੀਂ ਕਾਰ ਤੇ ਮਿਲੇਗਾ ਇਕ ਲੱਖ ਦਾ ਫਾਇਦਾ ,ਜਾਣੋ ਕਿਵੇਂ

ਹੁਣ ਤਹਾਨੂੰ ਨਵੀਂ ਕਾਰ ਖਰੀਦਣ ਉਪਰ 1 ਲੱਖ ਦਾ ਫਾਇਦਾ ਹੋ ਸਕਦਾ ਹੈ ਜੇਕਰ ਤੁਹਾਡੇ ਕੋਲ ਕੋਈ ਪੁਰਾਣੀ ਕਬਾੜ ਖੜੀ ਹੈ ਜੋ ਵਿਕ ਨਹੀਂ ਰਹੀ ਤਾਂ ਤਹਾਨੂੰ ਉਹ ਪੁਰਾਣੀ ਕਾਰ ਹੀ ਇਕ ਲੱਖ ਦਾ ਫਾਇਦਾ ਦੇ ਸਕਦਾ ਹੈ ਦਰਅਸਲ ਹੁਣ ਸਰਕਾਰ ਨੇ ਇਸ ਦੀ ਘੋਸ਼ਣਾ ਕੀਤੀ ਹੈ ਕੇ ਤੁਸੀਂ ਜਲਦ ਹੀ ਨਵੀਂ ਕਾਰ ਖ਼ਰੀਦਣ ‘ਤੇ 5 ਫ਼ੀਸਦੀ ਛੋਟ ਪਾ ਸਕੋਗੇ।

ਇਸ ਲਈ ਤੁਹਾਨੂੰ ਆਪਣੀ ਕਾਫ਼ੀ ਪੁਰਾਣੀ ਹੋ ਚੁੱਕੀ ਕਾਰ ਨੂੰ ‘ਵ੍ਹੀਕਲ ਸਕ੍ਰੈਪਿੰਗ ਪਾਲਿਸੀ’ ਤਹਿਤ ਕਬਾੜ ਵਿਚ ਵੇਚਣਾ ਹੋਵੇਗਾ। ਜਿਥੇ ਤੁਹਾਡੀ ਪੁਰਾਣੀ ਗੱਡੀ ਨੂੰ ਪਿਚਕਾ ਕੇ ਰੱਖ ਦਿੱਤਾ ਜਾਵੇਗਾ । ਉਸਤੋਂ ਬਾਅਦ ਮੰਨ ਲਵੋ ਜੇਕਰ ਤੁਸੀਂ 20 ਲੱਖ ਦੀ ਕੋਈ ਕਾਰ ਲੈਂਦੇ ਹੋ ਤਾਂ ਪੁਰਾਣੀ ਕਾਰ ਦੀ 5 ਫ਼ੀਸਦੀ ਛੋਟ ਦੇ ਨਾਲ ਤਹਾਨੂੰ ਪੂਰੇ ਇਕ ਲੱਖ ਦਾ ਫਾਇਦਾ ਹੋ ਜਾਵੇਗਾ ।

‘ਸਕ੍ਰੈਪਿੰਗ ਪਾਲਿਸੀ’ ਤਹਿਤ 15 ਸਾਲ ਪੁਰਾਣੇ ਨਿੱਜੀ ਤੇ 20 ਸਾਲ ਪੁਰਾਣੇ ਵਪਾਰਕ ਵਾਹਨਾਂ ਲਈ ਫਿਟਨੈੱਸ ਟੈਸਟ ਲਾਜ਼ਮੀ ਹੋਵੇਗਾ। ਫਿਟਨੈੱਸ ਟੈਸਟ ਸੈਂਟਰ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀ. ਪੀ. ਪੀ.) ਨਾਲ ਸਥਾਪਤ ਕੀਤੇ ਜਾਣਗੇ ਅਤੇ ਸਰਕਾਰ ਸਕ੍ਰੈਪਿੰਗ ਸੈਂਟਰਾਂ ਲਈ ਨਿੱਜੀ ਭਾਈਵਾਲਾਂ ਤੇ ਸੂਬਾ ਸਰਕਾਰਾਂ ਦੀ ਸਹਾਇਤਾ ਕਰੇਗੀ।

ਵਾਹਨਾਂ ਨੂੰ ਆਪਣੀ ਇੱਛਾ ਨਾਲ ਕਬਾੜ ਕਰਨ ਦੀ ਨੀਤੀ ਦੀ ਘੋਸ਼ਣਾ ਫਰਵਰੀ ਵਿਚ ਪੇਸ਼ ਬਜਟ ਵਿਚ ਕੀਤੀ ਗਈ ਸੀ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਕਿਹਾ ਕਿ ਇਸ ਪਾਲਿਸੀ ਤਹਿਤ ਛੋਟ ਤੋਂ ਇਲਾਵਾ ਪੁਰਾਣੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ‘ਤੇ ਗ੍ਰੀਨ ਟੈਕਸ ਅਤੇ ਹੋਰ ਟੈਕਸ ਲਾਉਣ ਦੇ ਵੀ ਪ੍ਰਬੰਧ ਹਨ।

ਇਸ ਲਈ ਜਲਦ ਹੀ ਸਕ੍ਰੈਪਿੰਗ ਸੈਂਟਰ ਸਥਾਪਤ ਹੋਣਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ‘ਵ੍ਹੀਕਲ ਸਕ੍ਰੈਪਿੰਗ ਪਾਲਿਸੀ’ ਤਹਿਤ ਪੁਰਾਣੀ ਗੱਡੀ ਨੂੰ ਕਬਾੜ ਵਿਚ ਵੇਚ ਕੇ ਨਵੀਂ ਗੱਡੀ ਖ਼ਰੀਦਣ ਵਾਲਿਆਂ ਨੂੰ ਆਟੋ ਕੰਪਨੀਆਂ 5 ਫ਼ੀਸਦੀ ਛੋਟ ਦੇਣਗੀਆਂ।ਇਸਤੋਂ ਪਹਿਲਾਂ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਫਿਟਨੈੱਸ ਟੈਸਟ ਵਿਚ ਪਾਸ ਨਾ ਹੋਣ ਵਾਲੇ ਵਾਹਨਾਂ ਦੇ ਮਾਮਲੇ ਵਿਚ ਭਾਰੀ ਜੁਰਮਾਨਾ ਕੀਤਾ ਜਾਏਗਾ।

ਉਨ੍ਹਾਂ ਕਿਹਾ ਕਿ ਨਵੀਂ ਵਾਹਨ ਕਬਾੜ ਨੀਤੀ ਦੇ ਲਾਗੂ ਹੋਣ ਨਾਲ ਆਟੋ ਉਦਯੋਗ ਵਿਚ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਵੇਗਾ। ਇਸ ਨਾਲ ਲਗਭਗ 50 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਵਾਹਨ ਦੇ ਕਲ-ਪੁਰਜ਼ੇ 30 ਤੋਂ 40 ਫ਼ੀਸਦੀ ਸਸਤੇ ਹੋਣਗੇ।

Leave a Reply

Your email address will not be published. Required fields are marked *