ਹੁਣ ਪੈਟਰੋਲ ਦੀ ਟੈਨਸ਼ਨ ਛੱਡੋ ਅਤੇ ‘ਮੁਫਤ ਚ ਮਾਰੋ ਗੇੜੀਆਂ, ਜਾਣੋ ਕਿਵੇਂ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਕਾਰਨ ਹੁਣ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਕਰੇਜ਼ ਕਾਫੀ ਜ਼ਿਆਦਾ ਵਧ ਰਿਹਾ ਹੈ। ਜਿਸਨੂੰ ਦੇਖਦੇ ਹੋਏ ਕਈ ਨਵੀਂਆਂ ਕੰਪਨੀਆਂ ਇਲੈਕਟ੍ਰਿਕ ਵਾਹਨ ਮਾਰਕੀਟ ਵਿੱਚ ਲਿਆ ਰਹੀਆਂ ਹਨ। ਬਹੁਤ ਸਾਰੇ ਲੋਕ ਇਲੈਕਟ੍ਰਿਕ ਵਾਹਨ ਖਰੀਦਣਾ ਚਾਹੁੰਦੇ ਹਨ ਪਰ ਇਲੈਕਟ੍ਰਿਕ ਵਾਹਨ ਕਾਫ਼ੀ ਮਹਿੰਗੇ ਹੋਣ ਦੇ ਕਾਰਨ ਹਰ ਕੋਈ ਇਨ੍ਹਾਂ ਨੂੰ ਨਹੀਂ ਖਰੀਦ ਪਾਉਂਦਾ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੋਟਰਸਾਈਕਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੂੰ ਲੈਣ ਤੋਂ ਬਾਅਦ ਤੁਹਾਨੂੰ ਪੈਟਰੋਲ ਦੀ ਕੋਈ ਟੈਨਸ਼ਨ ਨਹੀਂ ਰਹੇਗੀ ਅਤੇ ਤੁਸੀਂ ਮੁਫ਼ਤ ਵਿੱਚ ਹੀ ਗੇੜੀਆਂ ਮਾਰ ਸਕੋਗੇ। ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਕਬਾੜ ਮੋਟਰਸਾਈਕਲਾਂ ਨੂੰ ਦੋਬਾਰਾ ਤਿਆਰ ਕਰਦਾ ਹੈ ਅਤੇ ਬਿਲਕੁਲ ਨਵਾਂ ਬਣਾ ਦਿੰਦਾ ਹੈ।

ਇਸ ਨੌਜਵਾਨ ਦਾ ਨਾਮ ਸਿਮਰਜੀਤ ਸਿੰਘ ਹੈ ਅਤੇ ਇਹ ਪੰਜਾਬ ਦੇ ਕੋਟਲੀ ਪਿੰਡ ਦਾ ਹੀ ਰਹਿਣ ਵਾਲਾ ਹੈ। ਦਰਅਸਲ ਇਹ ਨੌਜਵਾਨ ਪੁਰਾਣੇ ਕਬਾੜ ਮੋਟਸੈਕਲਾਂ ਨੂੰ ਤਿਆਰ ਕਰਕੇ ਇਨ੍ਹਾਂ ਨੂੰ ਬਿਜਲੀ ‘ਤੇ ਚੱਲਣ ਵਾਲੇ ਯਾਨੀ ਇਲੈਕਟ੍ਰਿਕ ਮੋਟਰਸਾਈਕਲ ਬਣਾ ਦਿੰਦਾ ਹੈ। ਤੁਸੀਂ ਕੋਈ ਵੀ ਮੋਟਰਸਾਈਕਲ ਜਿਵੇਂ YAMAHA ਜਾਂ BOXER ਜਾਂ ਫਿਰ ਕੋਈ ਹੋਰ ਵੀ ਇਸਤੋਂ ਤਿਆਰ ਕਰਵਾ ਸਕਦੇ ਹੋ।

ਯਾਨੀ ਤੁਹਾਨੂੰ ਪੈਟਰੋਲ ਦੀ ਟੈਨਸ਼ਨ ਬਿਲਕੁਲ ਖਤਮ ਹੋ ਜਾਵੇਗੀ ਅਤੇ ਤੁਸੀਂ ਆਪਣੇ ਪੁਰਾਣੇ ਮੋਟਰਸਾਈਕਲ ਨੂੰ ਹੀ ਬਿਜਲੀ ‘ਤੇ ਚਲਾ ਸਕੋਗੇ। ਇਨ੍ਹਾਂ ਮੋਟਰਸਾਈਕਲਾਂ ਨੂੰ ਕਿਸ ਤਰਾਂ ਤਿਆਰ ਕੀਤਾ ਜਾਂਦਾ ਹੈ, ਕੀ ਸਮਾਨ ਲਗਦਾ ਹੈ ਅਤੇ ਕਿੰਨਾ ਖਰਚਾ ਆਉਂਦਾ ਹੈ, ਇਸ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com