ਪੰਜਾਬ ਸਰਕਰ ਦੀ ਸਖ਼ਤ ਹਦਾਇਤ 15 ਜੂਨ ਤੋਂ ਪਹਿਲਾਂ ਝੋਨਾ ਲਗਾਇਆ ਤਾਂ ਹੋ ਸਕਦੀ ਹੈ ਇਹ ਕਾਰਵਾਈ

ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੁਰਮਾਨੇ ਕਰਨ ਤੋਂ ਬਾਅਦ ਪੰਜਾਬ ਸਰਕਾਰ ਇਕ ਵਾਰ ਫੇਰ ਸਖਤੀ ਦੇ ਮੂਡ ਵਿੱਚ  ਨਜ਼ਰ ਆ ਰਹੀ ਹੈ । ਕਿਓਂਕਿ ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ ਨਿਰਣਾ ਲਿਆ ਹੈ।

ਇਸ ਸਬੰਧੀ ਸਰਕਾਰ ਨੇ ਪੰਜਾਬ ਦੇ ਸਾਰੇ ਖੇਤੀਬਾੜੀ ਦਫ਼ਤਰਾਂ ਨੂੰ ਪੱਤਰ ਭੇਜ ਕੇ ਸਾਲ 2014 ਦੀ 15 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਵਾਲੀ ਅਧਿਸੂਚਨਾ ਤੇ ਹੀ ਦਿ੍ੜ੍ਹ ਰਹਿਣ ਲਈ ਆਦੇਸ਼ ਦਿੱਤੇ ਹਨ।ਇਸ ਪਿੱਛੇ ਮੁੱਖ ਮਨਸ਼ਾ ਪੰਜਾਬ ਅੰਦਰ ਤੇਜ਼ੀ ਨਾਲ ਡਿੱਗ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ।

ਇਹ ਜਾਣਕਾਰੀ ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ ਡਾ: ਪਰਮਿੰਦਰ ਸਿੰਘ ਨੇ ਕੀਤੀ ਹੈ।ਜਾਣਕਾਰੀ ਮੁਤਾਬਿਕ ਕੋਈ ਕਿਸਾਨ ਜੇ 15 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰੇਗਾ ਤਾਂ ਉਹ ਗੈਰ ਕਾਨੂੰਨੀ ਮੰਨਿਆ ਜਾਵੇਗਾ।

ਗੌਰਤਲਬ ਹੈ ਕਿ ਪਿਛਲੀ ਸਰਕਾਰ ਵੇਲੇ ਜਦੋਂ ਝੋਨੇ ਦੀ ਬਿਜਾਈ ਸਬੰਧੀ ਫ਼ੈਸਲਾ 10 ਜੂਨ ਤੇ ਬਾਅਦ ‘ਚ ਇਹ ਵਧਾਕੇ 15 ਜੂਨ ਕਰ ਦਿੱਤੀ ਗਈ ਸੀ। ਇਸ ਸਬੰਧੀ ਖੇਤੀ ਵਿਭਾਗ 15 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨ ਦਾ ਝੋਨਾ ਵਾਹ ਦਿੰਦਾ ਸੀ। ਇਸੇ ਤਰ੍ਹਾਂ ਰਾਜ ਅੰਦਰ ਬਾਸਮਤੀ ਦੀ ਬਿਜਾਈ ਵੀ 5 ਜੁਲਾਈ ਤੋਂ ਹੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਪੰਜਾਬ ਖੇਤੀ ਵਿਭਾਗ ਦੇ ਡਾਇਰੈਕਟਰ ਡਾ: ਜਸਵੀਰ ਸਿੰਘ ਬੈਂਸ ਦਾ ਮੰਨਣਾ ਹੈ ਕਿ ਰਾਜ ਅੰਦਰ 145 ‘ਚੋਂ 105 ਬਲਾਕਾਂ ਦਾ ਪਾਣੀ ਨਾਜ਼ੁਕ ਪੱਧਰ ਤੱਕ ਹੇਠਾਂ ਜਾ ਚੁੱਕਾ ਹੈ।

ਜਦੋਂ ਕਿ 36 ਬਲਾਕ ਅਜਿਹੇ ਹਨ ਜਿੱਥੇ ਸਿਰਫ਼ ਪੀਣ ਵਾਲੇ ਪਾਣੀ ਲਈ ਹੀ ਟਿਊਬਵੈੱਲ ਲਾਏ ਜਾ ਸਕਦੇ ਹਨ ਜਦੋਂ ਹੋਰ ਕਿਸੇ ਵੀ ਮੰਤਵ ਲਈ ਇਨ੍ਹਾਂ ਬਲਾਕਾਂ ‘ਚ ਟਿਊਬਵੈੱਲ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਹ ਪਾਬੰਦੀ ਕੇਂਦਰੀ ਮੰਤਰਾਲੇ ਵੱਲੋਂ ਲਾਈ ਗਈ ਹੈ|

ਉਨ੍ਹਾਂ ਦੱਸਿਆ ਕਿ ਇਹ ਪਾਬੰਦੀ ਕੇਂਦਰੀ ਮੰਤਰਾਲੇ ਵੱਲੋਂ ਲਾਈ ਗਈ ਹੈ| ਕਿਸਾਨਾਂ ਨੂੰ ਵੀ ਇਸਤੇ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਜਮੀਨੀ ਪਾਣੀ ਦੀ ਬਚਤ ਕੀਤੀ ਜਾ ਸਕੇ ਜੋ ਅੱਜ ਪੰਜਾਬ ਲਈ ਬਹੁਤ ਜਰੂਰੀ ਮੁੱਦਾ ਹੈ