ਆਪਣੇ ਮੋਬਾਈਲ ਵਿੱਚ ਇੰਸਟਾਲ ਕਰੋ ਇਹ ਐਪ, ਮਿੰਟਾਂ ਵਿੱਚ ਹੋਵੇਗਾ ਜ਼ਮੀਨ ਦਾ ਹਿਸਾਬ-ਕਿਤਾਬ

ਹੁਣ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਤੋਂ ਹੀ ਕੁਝ ਹੀ ਮਿੰਟਾਂ ਵਿੱਚ ਜ਼ਮੀਨ ਦਾ ਹਰ ਤਰਾਂ ਦਾ ਹਿਸਾਬ-ਕਿਤਾਬ ਕਰ ਸਕਦੇ ਹੋ। ਕਿਸਾਨਾਂ ਅਤੇ ਆਮ ਲੋਕਾਂ ਨੂੰ ਹੁਣ ਤੱਕ ਜਮੀਨ ਦੇ ਹਰ ਛੋਟੇ ਮੋਟੇ ਕੰਮਾਂ ਲਈ ਪਟਵਾਰੀ ਕੋਲ ਜਾਣਾ ਪੈਂਦਾ ਸੀ ਪਰ ਹੁਣ ਇਸ ਤੋਂ ਛੁਟਕਾਰਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸ਼ਬਦਕੋਸ਼, ਪੰਜਾਬੀ ਟਾਈਪ ਮਾਸਟਰ, ਰਾਵੀ ਟਾਈਪਿੰਗ ਟਿਊਟਰ, ਪਟਵਾਰੀ ਸਾਫਟਵੇਅਰ ਅਤੇ ਹੋਰ ਕੀ ਤਰਾਂ ਦੇ ਪ੍ਰੋਗਰਾਮ ਬਣਾਉਣ ਵਾਲੇ ਹਰਵਿੰਦਰ ਸਿੰਘ ਟਿਵਾਣਾ ਨੇ ਹੁਣ ਇੱਕ ਪਟਵਾਰੀ ਮੋਬਾਈਲ ਐਪ ਬਣਾਈ ਹੈ।

ਇਸ ਐਪ ਦੀ ਮਦਦ ਨਾਲ ਪੰਜਾਬ ਲੋਕਾਂ ਲਈ ਆਪਣੀ ਜ਼ਮੀਨ ਦੇ ਹਿੱਸੇ ਕੱਢਣ ਦਾ ਕੰਮ ਬਹੁਤ ਸੌਖਾ ਹੋ ਜਾਵੇਗਾ ਅਤੇ ਜਮੀਨ ਦੇ ਹਿੱਸੇ ਕੱਢਣ ਦਾ ਕੰਮ, ਜਮੀਨ ਦਾ ਜੋੜ ਘਟਾਓ ਦਾ ਕੰਮ ਅਤੇ ਹੋਰ ਕਈ ਤਰਾਂ ਦੇ ਜਮੀਨਾਂ ਦੇ ਕੰਮ ਹੁਣ ਤੁਸੀਂ ਆਪਣੇ ਉੱਤੇ ਹੀ ਕੁਝ ਹੀ ਮਿੰਟਾਂ ਵਿੱਚ ਕਰ ਸਕਦੇ ਹੋ। ਇਸ ਮੋਬਾਈਲ ਐਪ ਨੂੰ ਬਣਾਉਣ ਵਾਲੇ ਹਰਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਸਾਂਝੀ ਜ਼ਮੀਨ ‘ਚ ਹਿੱਸੇ ਦਾ ਬਣਦਾ ਰਕਬਾ ਕੱਢਣ

ਅਤੇ ਜ਼ਮੀਨ ਦੀਆਂ ਇਕਾਈਆਂ ਨੂੰ ਆਪਸ ‘ਚ ਬਦਲਣ ਅਤੇ ਇਸ ਤਰਾਂ ਦੇ ਹੋਰ ਛੋਟੇ-ਛੋਟੇ ਕੰਮਾਂ ਲਈ ਵਾਰ-ਵਾਰ ਪਟਵਾਰੀਆਂ ਕੋਲ ਨਹੀਂ ਜਾਣਾ ਪਵੇਗਾ। ਹਰਵਿੰਦਰ ਸਿੰਘ ਨੇ ਦੱਸਿਆ ਕਿ ਤੁਸੀਂ ਇਸ ਐਪ ‘ਚ ਜ਼ਮੀਨ ਦੀਆਂ ਇਕਾਈਆਂ ਜਿਵੇਂ ਏਕੜ, ਕਨਾਲ-ਮਰਲੇ, ਬਿਘੇ-ਬਿਸਵੇ, ਹੈਕਟੇਅਰ, ਵਰਗ ਫੁੱਟ ਨੂੰ ਆਪਸ ‘ਚ ਬੜੇ ਆਰਾਮ ਨਾਲ ਬਦਲ ਸਕਦੇ ਹੋ, ਨਾਲ ਹੀ ਜ਼ਮੀਨ ਦਾ ਜੋੜ-ਘਟਾਓ ਵੀ ਕਰ ਸਕਦੇ ਹੋ |

ਇਸ ਤੋਂ ਇਲਾਵਾ ਪਟਵਾਰੀ ਇਸ ਐਪ ‘ਚ ਜ਼ਮੀਨ ਦਾ ਤਤੀਮਾ ਵੀ ਬੜੇ ਆਰਾਮ ਨਾਲ ਤਿਆਰ ਕਰ ਸਕਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਟਵਾਰੀ ਮੁਖਤਿਆਰ ਸਿੰਘ ਅਤੇ ਪਟਵਾਰੀ ਜ਼ਸਪ੍ਰੀਤ ਸਿੰਘ ਨਾਲ ਮਿਲ ਕੇ ਇਹ ਮੋਬਾਈਲ ਐਪ ਤਿਆਰ ਕੀਤੀ ਹੈ, ਜਿਸਦਾ ਨਾਮ Punjab Patwari ਰੱਖਿਆ ਗਿਆ ਹੈ ਅਤੇ ਇਸ ਐਪ ਦੀ ਮਦਦ ਨਾਲ ਤੁਸੀਂ ਘਰ ਬੈਠੇ ਹੀ ਆਪਣੇ ਮੋਬਾਈਲ ਉੱਤੇ ਸਾਂਝੀ ਜ਼ਮੀਨ ਤੇ ਉਸ ‘ਚ ਇਕ ਹਿੱਸੇਦਾਰ ਦਾ ਹਿੱਸਾ ਦਰਜ ਕਰਨ ਤੇ ਸਕਿੰਟਾਂ ‘ਚ ਹੀ ਰਕਬਾ ਪਤਾ ਕਰ ਸਕੋਗੇ|

Leave a Reply

Your email address will not be published. Required fields are marked *