ਗਰਮੀ ਦੀ ਉਲਟੀ ਗਿਣਤੀ ਸ਼ੁਰੂ, 18 ਮਈ ਨੂੰ ਇਸ ਜਗ੍ਹਾ ਪਹੁੰਚੇਗਾ ਮਾਨਸੂਨ

ਇਸ ਵਾਰ ਸ਼ੁਰੁਆਤ ਤੋਂ ਹੀ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਅਤੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਮਾਨਸੂਨ ਦਾ ਇੰਤਜਾਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਛੇਤੀ ਹੀ ਤੁਹਾਨੂੰ ਤੇਜ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਦੇ ਅਨੁਸਾਰ 13 ਮਈ ਤੋਂ ਬਾਅਦ ਰਾਜਸਥਾਨ ਦੇ ਬਿਨਾਂ ਦੇਸ਼ ਦੇ ਹੋਰ ਕਿਸੇ ਵੀ ਹਿੱਸੇ ਵਿੱਚ ਲੂ ਨਹੀਂ ਚੱਲੇਗੀ।

ਹਾਲਾਂਕਿ 11 ਤੋਂ 13 ਮਈ ਤੱਕ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਗਰਮੀ ਵਧੇਗੀ। ਉਸਤੋਂ ਬਾਅਦ 14 ਮਈ ਤੋਂ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆਵੇਗੀ ਅਤੇ ਲੂ ਦਾ ਕਹਿਰ ਘੱਟ ਹੋਵੇਗਾ। ਦੱਸ ਦੇਈਏ ਕਿ ਤਾਪਮਾਨ ਵਿੱਚ ਗਿਰਾਵਟ ਦੀ ਇਹ ਹਾਲਤ 24 ਮਈ ਤੱਕ ਰਹੇਗੀ। ਉਸਤੋਂ ਬਾਅਦ ਫਿਰ ਤੋਂ ਤਾਪਮਾਨ ਵਿੱਚ ਵਾਧੇ ਦਾ ਅਨੁਮਾਨ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੇਰਲ ਵਿੱਚ ਮਾਨਸੂਨ ਦੇ ਦਸਤਕ ਦਿੰਦੇ ਹੀ ਪੂਰੇ ਭਾਰਤ ਵਿੱਚ ਪ੍ਰੀ-ਮਾਨਸੂਨ ਐਕਟੀਵਿਟੀ ਅਤੇ ਮੀਂਹ ਸ਼ੁਰੂ ਹੋ ਜਾਵੇਗਾ। ਇਸਦੇ ਨਾਲ ਹੀ ਇੱਕ ਚੰਗੀ ਖਬਰ ਇਹ ਵੀ ਹੈ ਕਿ ਇਸ ਵਾਰ ਅੰਡਮਾਨ ਵਿੱਚ ਮਾਨਸੂਨ ਕੇਰਲ ਤੋਂ 12 ਤੋਂ 13 ਦਿਨ ਪਹਿਲਾਂ ਪਹੁੰਚੇਗਾ। ਆਮ ਤੌਰ ‘ਤੇ ਇਹ 9 ਤੋਂ 10 ਦਿਨ ਪਹਿਲਾਂ ਪਹੁੰਚਦਾ ਹੈ। ਕੇਰਲ ਵਿੱਚ ਮਾਨਸੂਨ 1 ਜੂਨ ਤੱਕ ਪਹੁੰਚਦਾ ਹੈ ਅਤੇ ਇਸ ਹਿਸਾਬ ਨਾਲ ਅੰਡਮਾਨ ਵਿੱਚ ਮਾਨਸੂਨ 18 ਮਈ ਤੱਕ ਪਹੁੰਚ ਜਾਵੇਗਾ।

ਇਸ ਨਾਲ ਵੀ ਦੇਸ਼ ਦੇ ਜਿਆਦਾਤਰ ਹਿੱਸਿਆਂ ਵਿੱਚ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ, ਦੇਸ਼ ਵਿੱਚ ਮਾਨਸੂਨ ਦੀ ਦਸਤਕ ਕੇਰਲ ਤੋਂ ਹੀ ਮੰਨੀ ਜਾਂਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਮਈ ਤੋਂ ਬਾਅਦ ਕੇਰਲ ਵਿੱਚ ਮੀਂਹ ਵਿੱਚ ਵਾਧਾ ਹੋਵੇਗਾ ਜਿਸਨੂੰ ਮਾਨਸੂਨ ਦੇ ਆਉਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ।

ਜਾਣਕਾਰੀ ਦੇ ਅਨੁਸਾਰ 13 ਮਈ ਦੀ ਸ਼ਾਮ ਤੋਂ ਇੱਕ ਪੱਛਮੀ ਸਿਸਟਮ ਆਪਣਾ ਅਸਰ ਦਿਖਾਉਣਾ ਸ਼ੁਰੂ ਕਰੇਗਾ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ 13 ਮਈ ਦੀ ਸ਼ਾਮ ਤੋਂ ਪੱਛਮੀ ਸਿਸਟਮ ਦੇ ਅਸਰ ਨਾਲ ਪੂਰੇ ਪੰਜਾਬ ਵਿੱਚ ਤਾਪਮਾਨ ਘੱਟ ਹੋਣਾ ਸ਼ੁਰੂ ਹੋਵੇਗਾ। ਜਿਸ ਨਾਲ ਪੰਜਾਬ ਨੂੰ ਵੀ ਲੂ ਅਤੇ ਗਰਮੀ ਤੋਂ ਰਾਹਤ ਮਿਲੇਗੀ।