ਜਾਣੋ ਪੰਜਾਬ ਦੀ “ਕਿੰਨੂ ਕੁਈਨ” ਕਰਮਜੀਤ ਕੌਰ ਦਾਨੇਵਾਲੀਆ ਬਾਰੇ

December 7, 2017

ਕਰਮਜੀਤ ਕੌਰ ਦਾਨੇਵਾਲੀਆ ਆਪਣੇ ਪਤੀ ਸ. ਜਸਬੀਰ ਸਿੰਘ ਦਾਨੇਵਾਲੀਆ ਅਤੇ ਪਰਿਵਾਰ ਨਾਲ ਸਾਂਝੀ ਮਿਹਨਤ ਦੇ ਸਿਰ ‘ਤੇ ਸਾਲ 2002 ਦੌਰਾਨ ਇਕ ਹੈਕਟੇਅਰ ਵਿਚੋਂ 132.25 ਟਨ ਕਿੰਨੂੰ ਪੈਦਾ ਕਰ ਕੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ। ਓਹਨਾ ਦੇ ਬਾਗ ਦੇ ਹਰ ਬੂਟੇ ਤੇ ਔਸਤਨ 4000 ਕਿੰਨੂ ਦੇ ਫ਼ਲ ਲੱਗੇ ਸਨ ।ਇਸ ਕਰਕੇ ਓਹਨਾ ਨੂੰ “ਕਿੰਨੂ ਕੁਈਨ” ਵੀ ਕਿਹਾ ਜਾਂਦਾ ਹੈ ।ਸਾਲ 2012 ਦੌਰਾਨ ਕੌਮੀ ਨਿੰਬੂ ਜਾਤੀ ਫਲ ਖੋਜ ਕੇਂਦਰ ਨਾਗਪੁਰ ਵਲੋਂ ਸਰਵੋਤਮ ਕਿਸਾਨ ਦਾ ਪੁਰਸਕਾਰ ਮਿਲਿਆ ਅਤੇ ਪੰਜਾਬ ਸਰਕਾਰ ਨੇ ਵੀ 64ਵੇਂ(2013) ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਨਮਾਨਿਤ ਕੀਤਾ।

ਕਿੰਨੂੰ ਦੀ ਪ੍ਰੋਸੈਸਿੰਗ ਅਤੇ ਡੱਬਾਬੰਦੀ ਦੇ ਸੰਬੰਧ ਵਿਚ ਸਾਲ 2003 ਦੌਰਾਨ ਪੰਜਾਬ ਸਰਕਾਰ ਨੇ ਵਿਸ਼ੇਸ਼ ਸਿਖਲਾਈ ਅਤੇ ਯਾਤਰਾ ਲਈ ਅਮਰੀਕਾ ਦੇ ਦੌਰੇ ‘ਤੇ ਭੇਜਿਆ। ਹੁਣ ਤੱਕ ਛੇ ਵਾਰ ਰਾਜ ਪੱਧਰੀ ਕਿੰਨੂੰ ਮੁਕਾਬਲੇ ਜਿੱਤਣ ਕਾਰਨ ਇਸ ਫਸਲ ਦੀ ਮਹਾਰਾਣੀ ਕਿਹਾ ਜਾਂਦਾ ਹੈ। ਹਿੰਮਤੀ ਅਤੇ ਉਤਸ਼ਾਹੀ ਕਿਸਾਨ ਬੀਬੀ ਕਰਮਜੀਤ ਕੌਰ ਦਾਨੇਵਾਲੀਆ ਨੂੰ ਪੰਜਾਬ ਸਰਕਾਰ ਨੇ ਪੀ. ਏ. ਯੂ. ਪ੍ਰਬੰਧਕੀ ਬੋਰਡ ਦਾ ਅਗਲੇ ਤਿੰਨ ਸਾਲਾਂ ਲਈ ਮੈਂਬਰ ਨਾਮਜ਼ਦ ਕੀਤਾ ਹੈ। ਬੀਬੀ ਕਰਮਜੀਤ ਕੌਰ ਦਾਨੇਵਾਲੀਆ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕਿੰਨੂੰ ਪੰਜਾਬ ਵਿਚ ਮੁੱਖ ਫਲ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ, ਤੇ ਉਹ ਕਿੰਨੂ ਦੀ ਖੇਤੀ ਨੂੰ ਵਧਾਵਾ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ।

ਹੁਣ ਵੀ ਭਾਂਵੇ ਕਰਮਜੀਤ ਕੌਰ ਦੀ ਉਮਰ 57 ਸਾਲ ਦੀ ਹੋ ਚੁੱਕੀ ਹੈ ਫੇਰ ਵੀ ਉਹ ਰੋਜ 10 ਘੰਟੇ ਖੇਤਾਂ ਵਿਚ ਕੰਮ ਕਰਦੇ ਹਨ । ਕਰਮਜੀਤ ਦੱਸਦੇ ਹਨ ਕੀ ਓਹਨਾ ਦੀ ਕਾਮਯਾਬੀ ਦਾ ਮੁੱਖ ਕਾਰਨ ਓਹਨਾ ਦਾ ਯੂਨੀਵਰਸਟੀ ਮਾਹਿਰਾਂ ਅਨੁਸਾਰ ਖੇਤੀ ਕਰਨਾ ਹੈ । ਜਿਵੇਂ ਕੀ ਓਹਨਾ ਨੂੰ ਯੂਨੀਵਰਸਿਟੀ ਮਾਹਿਰਾਂ ਤੋਂ ਪਤਾ ਲੱਗਾ ਹੈ ਕੇ ਬਾਗ ਨੂੰ ਪਾਣੀ ਦੀ ਇਕ ਸੰਤੁਲਤ ਮਾਤਰਾ ਨਾਲ ਹੀ ਸਿੰਚਾਈ ਕਰਨੀ ਚਾਹੀਦੀ ਹੈ ਜ਼ਿਆਦਾ ਜਾਂ ਘੱਟ ਮਾਤਰਾ ਨਾਲ ਝਾੜ ਵਿਚ ਬਹੁਤ ਫਰਕ ਪੈਂਦਾ ਹੈ ।

ਕਰਮਜੀਤ ਕੌਰ ਕਹਿੰਦੇ ਹਨ ਕੀ ਮੈਂ ਬੂਟੀਆਂ ਨੂੰ ਆਪਣੇ ਬੱਚਿਆਂ ਦੀ ਤਰਾਂ ਹੀ ਪਿਆਰ ਕਰਦੀ ਹਾਂ ।ਉਹ ਆਪਣੇ ਬੂਟੀਆਂ ਲਈ ਬੀਜ ਤੇ ਪਨੀਰੀ ਆਪ ਹੀ ਤਿਆਰ ਕਰਦੇ ਹਾਂ। ਕਰਮਜੀਤ ਅੱਜ ਦੇ ਨੌਜਵਾਨਾਂ ਨੂੰ ਵੀ ਨਸੀਹਤ ਦਿੰਦੇ ਹਨ ਕੀ ਜੇਕਰ ਖੇਤੀ ਨੂੰ ਸ਼ੋਂਕ ਤੇ ਪਿਆਰ ਦੇ ਨਾਲ ਕਿਤਾ ਜਾਵੇ ਤਾਂ ਹਮੇਸ਼ਾ ਹੀ ਲਾਭ ਦਿੰਦੀ ਹੈ । ਅੱਜ ਦੇ ਨੌਜਵਾਨਾਂ ਨੂੰ ਇਸ 57 ਸਾਲਾਂ ਕਿੰਨੂ ਕੁਈਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ।