ਪਟੇ ਵਾਲੀ ਝੋਲੀ ਬਣਾਉਣ ਦਾ ਆਸਾਨ ਤਰੀਕਾ

February 1, 2018

ਅੱਜ ਤੁਹਾਨੂੰ ਪਟੇ ਵਾਲੀ ਝੋਲੀ ਬਣਾਉਣ ਦਾ ਆਸਾਨ ਤਰੀਕਾ ਦੱਸਣ ਲੱਗੇ ਹਾ ਪਟੇ ਵਾਲੀ ਝੋਲੀ ਬਣਾਉਣ ਲਈ ਇਕ ਖਾਲੀ ਗੱਟਾ ਅਤੇ ਇਕ ਪਟਾ ਲਓ I

ਹੁਣ ਪਟੇ ਦਾ ਇਕ ਟੁਕੜਾ ਕੱਟੋ ਇਸ ਦਾ ਸਾਈਜ਼ 12 ਇੰਚ ਹੋਵੇ I ਪਟੇ ਨੂੰ ਕਟਰ ਨਾਲ ਕਟਿਆ ਜਾਵੇ I

ਹੁਣ ਕਟਰ ਨਾਲ ਪਟੇ ਵਿੱਚ ਸੁਰਾਖ ਕਰੋ ਧਿਆਨ ਰੱਖਿਆ ਜਾਵੇ ਕਿ ਪਟੇ ਵਿਚ ਸੁਰਾਖ ਜਿਆਦਾ ਖੁੱਲ੍ਹੇ ਨਾ ਹੋਣ ਨਹੀਂ ਤਾ ਝੋਲੀ ਮੋਢੇ ਤੋਂ ਲੱਥਣ ਲਗ ਜਾਂਦੀ ਹੈ I ਪਟੇ ਦੇ ਦੋਵੇ ਪਾਸੇ ਚੋਰਸ ਸੁਰਾਖ ਕਰੋ I

ਹੁਣ ਸਾਫ ਗੱਟੇ ਦੇ ਦੋ ਛੋਟੇ ਛੋਟੇ ਤਿਕੋਣੇ ਪੀਸ ਲਓ ਜਿਸ ਤਰਾਂ ਫੋਟੋ ਵਿਚ ਦਿਖਾਇਆ ਗਿਆ ਹੈ I

ਇਹਨਾਂ ਦੋਨਾਂ ਨੂੰ ਜੋੜ ਕੇ ਮਸ਼ੀਨ ਨਾਲ ਪਾਸੇ ਤੋਂ ਸਿਲਾਈ ਕਰ ਦਿਓ I

 

ਜੋ ਗੱਟੇ ਦਾ ਪਾਸਾ ਪਹਿਲਾ ਹੀ ਸਿਲਾਈ ਹੁੰਦਾ ਹੈ ਉਸ ਪਾਸੇ ਨਾਲ ਇਸ ਟੁਕੜੇ ਨੂੰ ਗੱਟੇ ਨਾਲ ਜੋੜ ਦਿਓ I

ਹੁਣ ਜੋ ਛੋਟੇ ਟੁੱਕੜੇ ਸਿਲਾਈ ਕੀਤੇ ਹੁੰਦੇ ਹਨ ਉਨ੍ਹਾਂ ਦੇ ਵਿਚਕਾਰ ਪਟਾ ਰੱਖ ਕੇ ਇਹਨਾਂ ਨੂੰ ਪਟੇ ਦੇ ਸੁਰਾਖ ਵਿੱਚੋ ਕਰਕੇ ਸਿਲਾਈ ਕਰ ਦਿਓ I

ਇਹ ਪਟੇ ਵਾਲੀ ਝੋਲੀ ਬਣਾਉਣ ਦਾ ਆਸਾਨ ਤਰੀਕਾ ਇਸ ਝੋਲੀ ਨੂੰ ਚੱਕਣਾ ਬਹੁਤ ਆਸਾਨ ਹੁੰਦਾ ਹੈ I

ਹੋਰ ਜਾਣਕਾਰੀ ਲਈ ਵੀਡਿਓ ਦੇਖੋ :