ਜਾਣੋ ਕਦੋਂ ਅਤੇ ਕਿਵੇਂ ਹੋਵੇਗਾ ਇੱਕ ਕਰੋੜ ਰੁਪਏ ਦਾ ਵਾਹੀ ਵਾਲਾ ਕਿੱਲਾ

ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਖੇਤੀ ਨੂੰ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਦੇਸ਼ ਦੀ ਲਗਭਗ ਅੱਧੀ ਤੋਂ ਜ਼ਿਆਦਾ ਆਬਾਦੀ ਖੇਤੀ ਕਰਦੀ ਹੈ। ਖੇਤੀ ਲਈ ਸਭਤੋਂ ਜਰੂਰੀ ਚੀਜ ਹੁੰਦੀ ਹੈ ਚੰਗੀ ਜ਼ਮੀਨ। ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਏ ਸਾਲ ਜ਼ਮੀਨਾਂ ਦੇ ਠੇਕੇ ਅਤੇ ਰੇਟ ਵਧਦੇ ਜਾ ਰਹੇ ਹਨ।

ਕਿਸੇ ਸਮੇਂ ਹਜ਼ਾਰਾਂ ਰੁਪਏ ਪ੍ਰਤੀ ਏਕੜ ਵਿਕਣ ਵਾਲਿਆਂ ਜ਼ਮੀਨਾਂ ਅੱਜ ਕਿੱਲਿਆਂ ਦੇ ਵੀ ਲੱਖਾਂ ਦੇ ਭਾਅ ਦਿੰਦੀਆਂ ਹਨ। ਜ਼ਮੀਨਾਂ ਦੇ ਰੇਟ ਵਧਦੇ ਜਾ ਰਹੇ ਹਨ ਅਤੇ ਚੰਗੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਇਸ ਨਾਲ ਕਾਫੀ ਫਾਇਦਾ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਾਹੀ ਵਾਲਾ ਇੱਕ ਕਿੱਲਾ ਇੱਕ ਕਰੋੜ ਰੁਪਏ ਦੀ ਕੀਮਤ ਤੱਕ ਕਦੋਂ ਅਤੇ ਕਿਵੇਂ ਪਹੁੰਚੇਗਾ।

ਕਿਸਾਨ ਵੀਰੋ ਸਭਤੋਂ ਪਹਿਲਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਸੰਨ 1980 ਦੇ ਵਿੱਚ ਜ਼ਮੀਨ ਦਾ ਰੇਟ 20 ਹਜ਼ਾਰ ਰੁਪਏ ਪ੍ਰਤੀ ਏਕੜ ਸੀ। ਇਸੇ ਤਰਾਂ ਸੰਨ 2000 ਦੇ ਵਿੱਚ ਜ਼ਮੀਨ ਦਾ ਰੇਟ 2 ਲੱਖ ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਿਆ ਸੀ। ਇਸਤੋਂ ਬਾਅਦ 2020 ਦੀ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਜ਼ਮੀਨ ਦਾ ਰੇਟ 18 ਤੋਂ ਲੈਕੇ 22 ਲੱਖ ਰੁਪਏ ਏਕੜ ਤੱਕ ਪਹੁੰਚ ਗਿਆ ਸੀ।

ਯਾਨੀ ਕਿ ਹਰ 20 ਸਾਲ ਬਾਅਦ ਜ਼ਮੀਨ ਦਾ ਰੇਟ ਲਗਭਗ 10 ਗੁਣਾ ਤੱਕ ਵੱਧ ਜਾਂਦਾ ਹੈ। ਤਾਂ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ 20 ਸਾਲ ਬਾਅਦ ਯਾਨੀ 2040 ਦੇ ਵਿੱਚ ਜ਼ਮੀਨ ਦਾ ਰੇਟ 2 ਕਰੋੜ ਰੁਪਏ ਪ੍ਰਤੀ ਏਕੜ ਤੱਕ ਜਾ ਸਕਦਾ ਹੈ। ਇਸ ਤਰਾਂ 2030 ਦੇ ਵਿੱਚ ਜ਼ਮੀਨ ਦਾ ਇੱਕ ਕਿੱਲਾ ਇੱਕ ਕਰੋੜ ਰੁਪਏ ਦੀ ਕੀਮਤ ਤੱਕ ਪਹੁੰਚ ਸਕਦਾ ਹੈ।

ਇਸਤੋਂ ਇਲਾਵਾ ਜੇਕਰ ਸਿਲਕ ਰੂਟ ਖੁਲਦਾ ਹੈ ਜੋ ਪੂਰੇ ਭਾਰਤ ਨੂੰ ਪਾਕਿਸਤਾਨ, ਚੀਨ ਤੇ ਹੋਰ ਦੇਸ਼ਾਂ ਨਾਲ ਜੋੜਦਾ ਹੈ ਤਾਂ ਜਮੀਨ ਦੀ ਕੀਮਤ ਇਕ ਕਰੋੜ ਤੋਂ ਵੀ ਕਈ ਗੁਣਾ ਵੱਧ ਜਾਵੇਗੀ ।

ਇਹ ਉਸ ਜਮੀਨ ਦਾ ਰੈਟ ਦਸਿਆ ਗਿਆ ਹੈ ਜਿਥੇ ਚੰਗੀ ਫ਼ਸਲ ਹੁੰਦੀ ਹੈ ਤੇ ਜਿਥੇ ਚੰਗੇ ਸਿੰਚਾਈ ਦੇ ਸਾਧਨ ਹਨ ਇਸਤੋਂ ਇਲਾਵਾ ਜੋ ਜਮੀਨ ਰੋਡ ਨਾਲ ਜਾ ਸ਼ਹਿਰ ਨਾਲ ਲੱਗਦੀ ਹੈ ਉਸਦੀ ਕੀਮਤ ਤਾਂ ਹੁਣ ਵੀ ਕਰੋੜਾ ਵਿਚ ਹੈ ਤੇ ਆਉਣ ਵਾਲੇ ਵੇਲੇ ਵਿਚ ਤਾਂ ਕਈ ਕਰੋੜ ਰੁਪਏ ਹੋ ਜਾਵੇਗੀ ।

ਇਹ ਸਿਰਫ ਨਿਰੋਲ ਵਾਹੀ ਵਾਲੀ ਜਮੀਨ ਬਾਰੇ ਦਸਿਆ ਹੈ ਕੇ ਜਿਥੇ ਸਿਰਫ ਚੰਗੀ ਖੇਤੀ ਹੁੰਦੀ ਹੈ ਉਸਦਾ ਕਿੱਲੇ ਦਾ ਰੈਟ ਵੀ 1 ਕਰੋੜ ਦੇ ਕਰੀਬ ਹੋ ਜਾਵੇਗਾ । ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੇ ਆਪਣੀ ਜਮੀਨ ਨਾ ਵੇਚੋ ਜਮੀਨ ਵੇਚ ਵੇਚ ਕੇ ਬਾਹਰ ਨਾ ਜਾਓ ਆਪਣੀ ਜਮੀਨ ਸੰਭਾਲ ਕੇ ਰੱਖੋ ਬਹੁਤ ਜਲਦ ਇਸਦਾ ਮੁੱਲ ਪਵੇਗਾ ।