ਜਾਣੋ ਕੀ ਹੁੰਦਾ ਹੈ ਪ੍ਰੀਪੇਡ ਮੀਟਰ ਅਤੇ ਇਸਨੂੰ ਲਗਾਉਣ ਦੇ ਫਾਇਦਾ ਤੇ ਨੁਕਸਾਨ

ਹਰ ਪਾਰਟੀ ਦੀ ਤਰਾਂ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਈ ਵੱਡੇ ਵਾਅਦੇ ਕੀਤੇ ਗਏ ਸਨ ਅਤੇ ਹੁਣ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਏ ਦਿਨ ਕਈ ਵੱਡੇ ਐਲਾਨ ਵੀ ਕੀਤੇ ਜਾ ਰਹੇ ਹਨ। ਪਰ ਹੁਣ ਲੋਕ ਪੰਜਾਬ ਸਰਕਾਰ ਦੇ ਬਿਜਲੀ ਫ੍ਰੀ ਕਰਨ ਵਾਲੇ ਵਾਅਦੇ ਦੀ ਉਡੀਕ ਕਰ ਰਹੇ ਹਨ।

ਕਿਉਂਕਿ ‘ਆਪ’ ਵੱਲੋਂ ਇੱਕ ਵਾਅਦਾ ਇਹ ਵੀ ਕੀਤਾ ਗਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇਗੀ। ਇਸੇ ਵਿੱਚਕਾਰ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਹੁਣ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਪ੍ਰੀਪੇਡ ਮੀਟਰ ਲਗਾਵੇ।

ਹੁਣ ਆਮ ਲੋਕਾਂ ਵਿੱਚ ਪ੍ਰੀਪੇਡ ਮੀਟਰਾਂ ਨੂੰ ਲੈਕੇ ਕਈ ਤਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਜਿਆਦਾਤਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਅਖੀਰ ਪ੍ਰੀਪੇਡ ਮੀਟਰ ਕੀ ਹੈਂ ਅਤੇ ਜੇਕਰ ਪੰਜਾਬ ਵਿੱਚ ਪ੍ਰੀਪੇਡ ਮੀਟਰ ਲੱਗਦੇ ਹਨ ਤਾਂ ਆਮ ਲੋਕਾਂ ਨੂੰ ਇਸਦੇ ਕੀ ਫਾਇਦੇ ਅਤੇ ਕੀ ਨੁਕਸਾਨ ਹੋਣਗੇ। ਇਸੇ ਤਰਾਂ ਲੋਕਾਂ ਵਿੱਚ ਚਰਚਾ ਇਹ ਵੀ ਚੱਲ ਰਹੀ ਹੈ ਕਿ ਹੁਣ ਪੰਜਾਬ ਸਰਕਾਰ ਵੱਲੋਂ ਆਪਣਾ ਫ੍ਰੀ ਬਿਜਲੀ ਵਾਲਾ ਵਾਅਦਾ ਪੂਰਾ ਕੀਤਾ ਜਾਵੇਗਾ ਜਾਂ ਫਿਰ ਪ੍ਰੀਪੇਡ ਮੀਟਰ ਲਗਾ ਦਿਤੇ ਜਾਣਗੇ।

ਅੱਜ ਅਸੀਂ ਤੁਹਾਨੂੰ ਪ੍ਰੀਪੇਡ ਮੀਟਰਾਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਤੇ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਸਭਤੋਂ ਪਹਿਲਾਂ ਪ੍ਰੀਪੇਡ ਮੀਟਰ ਬਾਰੇ ਗੱਲ ਕਰੀਏ ਤਾਂ ਇਸਨੂੰ ਸਮਾਰਟ ਮੀਟਰ ਵੀ ਕਿਹਾ ਜਾਂਦਾ ਹੈ। ਜਿਸ ਤਰਾਂ ਅਸੀਂ ਆਪਣੇ ਫੋਨ ਵਿੱਚ ਸਿਮ ਦਾ ਇਸਤੇਮਾਲ ਕਰਦੇ ਹਾਂ ਅਤੇ ਰੀਚਾਰਜ ਕਰਵਾਉਣ ‘ਤੇ ਹੀ ਸਾਡਾ ਇੰਟਰਨੇਟ ਜਾ ਫਿਰ ਕਾਲਿੰਗ ਦੀ ਸੁਵਿਧਾ ਚਲਦੀ ਹੈ।

ਇਸੇ ਤਰਾਂ ਹੀ ਪ੍ਰੀਪੇਡ ਮੀਟਰ ਵਿੱਚ ਵੀ ਇੱਕ ਸਿਮ ਪੈਂਦਾ ਹੈ ਜਿਸ ਦਾ ਰੀਚਾਰਜ ਕਰਵਾਉਣ ਤੋਂ ਬਾਅਦ ਹੀ ਘਰ ਦੀ ਬਿਜਲੀ ਚੱਲੇਗੀ। ਯਾਨੀ ਤੁਸੀਂ ਜਿੰਨੇ ਪੈਸੇ ਪਵੋਗੇ ਉਸ ਦੇ ਹਿਸਾਬ ਨਾਲ ਹੀ ਬਿਜਲੀ ਚਲੇਗੀ ਅਤੇ ਰੀਚਾਰਜ ਖਤਮ ਹੋਣ ਤੋਂ ਬਾਅਦ ਬਿਜਲੀ ਬੰਦ ਹੋ ਜਾਵੇਗੀ। ਇਸ ਬਾਰੇ ਪੂਰੀ ਵਿਸਥਾਰ ਵਿੱਚ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com