ਪ੍ਰੀਤ ਵੱਲੋਂ ਨਵਾਂ ਮਾਡਲ ਕੰਬਾਈਨ ਪ੍ਰੀਤ ਲਾਣੇਦਾਰ ਲਾਂਚ ਜਾਣੋ ਇਸ ਵਿਚ ਕਿ ਹੈ ਖਾਸ

June 2, 2017

ਪ੍ਰੀਤ ਗਰੁੱਪ ਨਾਭਾ ਵੱਲੋਂ ਅੱਜ ਇਕ ਨਵਾਂ ਮਾਡਲ ਕੰਬਾਈਨ ਪ੍ਰੀਤ 987 ਡੀਲਕਸ ਲਾਣੇਦਾਰ  ਖੇਤੀਬਾੜੀ ਦੇ ਖੇਤਰ ‘ਚ ਉਤਾਰਿਆ ਗਿਆ | ਗੱਲਬਾਤ ਦੌਰਾਨ ਕੰਪਨੀ ਦੇ ਡਾਇਰੈਕਟਰ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਕੰਬਾਈਨ ਦਾ ਨਵਾਂ ਮਾਡਲ ਆਧੁਨਿਕ ਖੇਤੀ ਤੇ ਕਿਸਾਨਾਂ ਦੀ ਜ਼ਰੂਰਤਾਂ ਨੰੂ ਮੁੱਖ ਰੱਖਦੇ ਹੋਏ ਬਣਾਇਆ ਗਿਆ ਹੈ |

ਆਧੁਨਿਕ ਖੇਤੀਬਾੜੀ ਦੀ ਨੁਹਾਰ ਨੂੰ ਚਾਰ ਚੰਨ ਲਗਾਉਣ ਲਈ ਬਣਾਏ ਗਏ ਮਾਡਲ ਪ੍ਰੀਤ 987 ਡੀਲਕਸ ਲਾਣੇਦਾਰ ਆਮ ਕੰਬਾਈਨਾਂ ਨਾਲੋਂ ਵਿਲੱਖਣ ਢੰਗ ਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਗਈ ਹੈ |ਇਸ ਮਾਡਲ ਦੀ ਰੂਪ ਰੇਖਾ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਜੋ ਇਸ ਮਾਡਲ ਨੂੰ ਦੇਖਣ ਬਹੁਤ ਸੋਹਣਾ ਬਣਾ ਦਿੰਦਾ ਹੈ

ਇਸ ਕੰਬਾਈਨ ‘ਚ ਪ੍ਰੋਜੈਕਟਰ ਲਾਈਟ ਲਾਏ ਐਲ.ਈ.ਡੀ. ਦੇ ਨਾਲ ਡਬਲ ਟਾਇਰ ਹਨ | ਪੌੜੀ, ਨਵੇਂ ਗਰਾਫ਼ਿਕਸ ਦੀ ਪੇਜ਼ਟ ਕੁਆਲਿਟੀ ਤੇ ਦਿਖਾਵਟ ਮਾਰਕੀਟ ਵਿਚ ਉਪਲਬਧ ਕੰਬਾਈਨਾਂ ਨਾਲੋਂ ਬਿਹਤਰ ਹੈ | ਇਸ ਕੰਬਾਈਨ ਵਿੱਚ ਏ ਸੀ ਕੈਬਿਨ ਦਾ ਵੀ ਪ੍ਰਬੰਧ ਹੈ |  ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਕੰਪਨੀ ਨੇ ਪ੍ਰੀਤ ਕੰਬਾਈਨ 987 ਡੀਲਕਸ ਲਾਣੇਦਾਰ  ਦੀ ਬੁਕਿੰਗ ਅਤੇ ਡਲਿਵਰੀ ਸ਼ੁਰੂ ਕਰ ਦਿੱਤੀ ਹੈ |