ਹੁਣ ਪਰਾਲੀ ਤੋਂ ਬਣੇਗਾ ਫਰਨੀਚਰ ,ਕਿਸਾਨਾਂ ਨੂੰ ਹੋਵੇਗੀ ਚੋਖੀ ਕਮਾਈ

June 25, 2017

ਪਰਾਲੀ ਵਾਤਾਵਰਣ ਦੇ ਨਾਲ ਮਿੱਟੀ ਲਈ ਵੱਡਾ ਖਤਰਾ ਬਣੀ ਹੋਈ ਹੈ। ਪਰਾਲੀ ਨੂੰ ਅੱਗ ਨਾਲ ਲਾਉਣ ਦੇ ਹਰ ਸਾਲ ਸਰਕਾਰ ਤੇ ਹੋਰ ਸੰਸਥਾਵਾਂ ਰੌਲਾ ਪਾਉਂਦੀਆਂ ਹਨ। ਕਿਸਾਨਾਂ ਨੂੰ ਮਜ਼ਬੂਰੀ ਵੱਸ ਇਸਨੂੰ ਅੱਗ ਲਾਉਣੀ ਪੈਂਦੀ ਹੈ ਇਸਦਾ ਵੱਡਾ ਕਾਰਨ ਹੈ ਕਿ ਸਰਕਾਰ ਕੋਲ ਇਸਦੇ ਇਸਤੇਮਾਲ ਲਈ ਕੋਈ ਠੋਸ ਹੱਲ ਨਹੀਂ ਹੈ ਤੇ ਨਾ ਹੀ ਸਰਕਾਰ ਨੇ ਕਦੇ ਸੰਜੀਦਗੀ ਨਾਲ ਕੋਈ ਕੋਸਿਸ਼ ਕੀਤੀ ਹੋਵੇ ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਆਸਟਰੇਲੀਆ ਦੀ ਇੱਕ ਕੰਪਨੀ ਇਸ ਵਿੱਚ ਦਿਲਚਸਪੀ ਦਿਖਾਈ ਹੈ।

ਪਰਾਲੀ ਤੋਂ ਹਾਰਡ ਬੋਰਡ ਬਣਾਉਣ ਵਾਲੀ ਆਸਟਰੇਲੀਆ ਦੀ ਇੱਕ ਕੰਪਨੀ ਨੇ ਹਰਿਆਣਾ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪਰਾਲੀ ਤੋਂ ਤਿਆਰ ਕੀਤੇ ਇਸ ਨੂੰ ਸਟ੍ਰੈਵਬੋਰਡ (Straw Board ) ਕਹਿੰਦੇ ਹਨ ।

ਪਰਾਲੀ ਤੋਂ ਸਟ੍ਰੈਵਬੋਰਡ ਤਿਆਰ ਕਰਨ ਵਾਲੀ ਇਹ ਤਕਨੀਕ ਨਵੀ ਨਹੀਂ ਹੈ ਵਿਦੇਸ਼ਾਂ ਵਿਚ ਇਸ ਤਰਾਂ ਦੇ ਸਟ੍ਰੈਵਬੋਰਡ ਬਣਦੇ ਹਨ ਜਿਸ ਨਾਲ ਫਰਨੀਚਰ , ਇੰਟੀਰੀਅਰ ਡਿਜ਼ਾਈਨ,ਡੇਕੋਰੇਸ਼ਨ ਆਦਿ ਬਣਾਏ ਜਾਂਦੇ ਹਨ । ਸਟ੍ਰੈਵਬੋਰਡ ਦੀ ਇਕ ਖਾਸ਼ੀਅਤ ਇਹ ਵੀ ਹੁੰਦੀ ਹੈ ਕੇ ਇਹ ਤਾਪਮਾਨ ਰੋਧੀ ਹੁੰਦੀ ਹੈ ਇਸ ਲਈ ਇਸਦੀ ਵਰਤੋਂ ਜ਼ਿਆਦਾ ਗਰਮ ਤੇ ਠੰਡੇ ਇਲਾਕੇ ਵਿਚ ਵਿਚ ਘਰ ਬਣਾਉਣ ਵਿਚ ਵੀ ਹੁੰਦੀ ਹੈ ।

ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਦੱਸਿਆ ਕਿ ਐਮਪੈਨ ਪ੍ਰਾਈਵੇਟ ਲਿਮਟਿਡ ਕੰਪਨੀ ਝੋਨੇ ਦੀ ਪਰਾਲੀ ਮੈਨੇਜਮੈਂਟ ਲਈ ਹਰਿਆਣਾ ਵਿੱਚ ਕੰਮ ਕਰਨਾ ਚਾਹੁੰਦੀ ਹੈ। ਇਹ ਕੰਪਨੀ ਪਰਾਲੀ ਨਾਲ ਹਾਰਡ ਬੋਰਡ ਬਣਾਉਂਦੀ ਹੈ। ਇਸ ਸਿਲਸਿਲੇ ਵਿਚ ਕੰਪਨੀ ਦੇ ਨੁਮਾਇੰਦੇ ਜੋਨ ਗੋਰਮੈਨ ਹਰਿਆਣਾ ਦੇ ਜ਼ਿਲਾ ਕੈਥਲ ਦਾ ਦੌਰਾ ਵੀ ਕਰ ਚੁੱਕੇ ਹਨ।

ਜੇਕਰ ਭਵਿੱਖ ਵਿਚ ਪਰਾਲੀ ਨਾਲ ਸਟ੍ਰੈਵਬੋਰਡ ਬਨਾਉਣ ਦੀ ਤਰਕੀਬ ਕਾਮਯਾਬ ਹੋ ਜਾਂਦੀ ਹੈ ਤਾਂ   ਜਿਥੇ ਕਿਸਾਨਾਂ ਨੂੰ ਪਰਾਲੀ ਤੋਂ ਛੁਟਕਾਰਾ ਮਿਲ ਜਾਵੇਗਾ ਨਾਲ ਹੀ ਕੰਪਨੀ ਨੂੰ ਪਰਾਲੀ ਵੇਚ ਕੇ ਕਿਸਾਨਾਂ ਨੂੰ ਕਮਾਈ ਵੀ ਹੋ ਜਾਵੇਗੀ ।

ਖੇਤੀਬਾੜੀ ਮੰਤਰੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਆਸਟਰੇਲੀਆ ਦੀ ਕੰਪਨੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਭਾਰਤੀ ਮੂਲ ਦੇ ਉਦਯੋਗਪਤੀ ਵੀ ਸ਼ਾਮਿਲ ਹੋਏ। ਕਈ ਉਦਯੋਗਪਤੀਆਂ ਨੇ ਹਰਿਆਣਾ ਵਿੱਚ ਕੰਮ ਕਰਨ ਦੀ ਇੱਛਾ ਵੀ ਜਤਾਈ।

ਹਰਿਆਣਾ ਵਿੱਚ 90 ਲੱਖ ਏਕੜ ਵਿੱਚ ਝੋਨੇ ਦੀ ਖੇਤੀ ਹੁੰਦੀ ਹੈ। ਅਸੋਚੌਮ ਆਸਟਰੇਲੀਆ ਦੇ ਕੌਮੀ ਚੇਅਰਮੈਨ ਜਤਿੰਦਰ ਗੁਪਤਾ ਤੇ ਭਾਰਤੀ ਦੂਤਾਵਾਸ ਦੇ ਕਾਊਂਸਲ ਜਨਰਲ ਬੀ. ਵਨਲਾਲਵਾਨਾ ਦੀ ਪਹਿਲ ’ਤੇ ਆਸਟਰੇਲੀਆ ਨਾਲ ਭਾਰਤ ਵਿੱਚ ਕੰਮ ਕਰਨ ਦੇ ਚਾਹਵਾਨ ਆਸਟ੍ਰੇਲੀਅਨ ਉਦਯੋਗਪਤੀ ਤੇ ਭਾਰਤੀ ਮੂਲ ਦੇ ਉਦਯੋਗਪਤੀ ਦੇ ਨਾਲ ਇਹ ਮੀਟਿੰਗ ਹੋਈ।