PR-126 ਝੋਨਾ ਲਾਉਣ ਵਾਲੇ ਕਿਸਾਨ ਰਹਿਣ ਸਾਵਧਾਨ, ਹੋ ਸਕਦਾ ਹੈ ਵੱਡਾ ਨੁਕਸਾਨ

ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਕਣਕ ਦੀ ਵਾਢੀ ਤੋਂ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਇਸ ਸਮੇਂ ਸਾਰੇ ਕਿਸਾਨਾਂ ਦੇ ਮਨ ਵਿੱਚ ਇਹੀ ਸਵਾਲ ਹੁੰਦਾ ਹੈ ਕਿ ਉਹ ਝੋਨੇ ਦੀ ਕਿਹੜੀ ਕਿਸਮ ਦੀ ਖੇਤੀ ਕਰਨ ਜਿਸ ਵਿੱਚ ਉਨ੍ਹਾਂ ਨੂੰ ਚੰਗੀ ਆਮਦਨੀ ਹੋ ਸਕੇ। ਪੰਜਾਬ ਦੇ ਬਹੁਗਿਣਤੀ ਕਿਸਾਨ ਝੋਨੇ ਦੀ PR-126 ਕਿਸਮ ਦੀ ਖੇਤੀ ਕਰਦੇ ਹਨ।

ਪਿਛਲੇ ਸਾਲ ਝੋਨੇ ਦੀ ਇਸ ਕਿਸਮ ਦਾ ਝਾੜ ਬਹੁਤ ਚੰਗਾ ਰਿਹਾ ਸੀ ਜਿਸ ਕਾਰਨ ਇਸ ਵਾਰ ਬਹੁਤ ਸਾਰੇ ਕਿਸਾਨ ਇਸਦੀ ਖੇਤੀ ਕਰਨਾ ਚਾਹੁੰਦੇ ਹਨ ਅਤੇ ਇਸਦੇ ਬੀਜ ਦੀ ਡਿਮਾਂਡ ਬਹੁਤ ਜਿਆਦਾ ਵੱਧ ਚੁੱਕੀ ਹੈ। ਪੂਰੇ ਪੰਜਾਬ ਵਿੱਚ ਹਰ ਤੀਸਰਾ ਕਿਸਾਨ PR 126 ਝੋਨਾ ਲਾਉਣ ਦੀ ਗੱਲ ਕਰ ਰਿਹਾ ਹੈ। ਪਰ ਇਸ ਵਾਰ ਜੇਕਰ ਤੁਸੀਂ ਵੀ PR-126 ਝੋਨਾ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਪਰ ਇਸ ਕਿਸਮ ਦੀ ਜਿੰਨੀ ਜਿਆਦਾ ਡਿਮਾਂਡ ਹੈ, ਖੇਤੀਬਾੜੀ ਯੂਨੀਵਰਸਿਟੀ ਕੋਲ ਓਨਾ ਬੀਜ ਉਪਲਬਧ ਨਹੀਂ ਹੈ। ਇਸਦਾ ਫਾਇਦਾ ਮਾਰਕੀਟ ਵਿਚਲੇ ਦੁਕਾਨਦਾਰਾਂ ਵੱਲੋਂ ਚੱਕਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ PR 126 ਦੀ ਡਿਮਾਂਡ ਜਿਆਦਾ ਅਤੇ ਬੀਜ ਘੱਟ ਹੋਣ ਕਾਰਨ ਇਸ ਦੇ ਬੀਜ ਵਿੱਚ ਹੋਰਾਂ ਕਿਸਮਾਂ ਦੇ ਬੀਜ ਨੂੰ ਮਿਕਸ ਕਰਕੇ ਵੇਚਿਆ ਜਾ ਰਿਹਾ ਹੈ।

ਇਹ ਬੀਜ ਕਿਸਾਨਾਂ ਨੂੰ 100 ਤੋਂ ਲੈਕੇ 125 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਪਰ ਅਸਲ ਵਿੱਚ ਇਹ ਬੀਜ PR 126 ਕਿਸਮ ਦਾ ਹੈ ਹੀ ਨਹੀਂ ਅਤੇ ਕਿਸਾਨ ਫਿਰ ਵੀ ਇਸਨੂੰ ਖਰੀਦ ਰਹੇ ਹਨ। ਜੇਕਰ ਤੁਸੀਂ ਇਸ ਬੀਜ ਨੂੰ ਲਗਾ ਦਿੰਦੇ ਹੋ ਤਾਂ ਝੋਨਾ ਵੱਢਣ ਸਮੇਂ ਤੁਹਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਲਈ ਇਸ ਕਿਸਮ ਦਾ ਬੀਜ ਖਰੀਦਣ ਲੱਗੇ ਦੁਕਾਨਦਾਰ ਪੱਕਾ ਬਿੱਲ ਜਰੂਰ ਲਓ। ਇਸੇ ਤਰਾਂ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਹਰ ਵਾਰ ਇੱਕ ਵਰਾਇਟੀ ਦਾ ਝਾੜ ਇੱਕੋ ਜਿਹਾ ਨਹੀਂ ਰਹਿੰਦਾ। ਯਾਨੀ ਕਿ ਜਰੂਰੀ ਨਹੀਂ ਹੈ ਕਿ ਇਸ ਵਾਰ ਵੀ ਇਸ ਕਿਸਮ ਦਾ ਝਾੜ ਸਭਤੋਂ ਜਿਆਦਾ ਹੋਵੇਗਾ। PR 126 ਦਾ ਚੰਗਾ ਝਾੜ ਲੈਣ ਦਾ ਸਹੀ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com

Leave a Reply

Your email address will not be published. Required fields are marked *