ਪੰਜਾਬ ਪੁਲਿਸ ਵਿੱਚ ਨਿਕਲੀ ਭਰਤੀ, ਇਸ ਤਰਾਂ ਕਰੋ ਅਪਲਾਈ

ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੇ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਧਵਾਰ ਨੂੰ ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ ਸਿੱਧੀ ਭਰਤੀ ਨੂੰ ਮਨਜੂਰੀ ਦੇ ਦਿੱਤੀ ਗਈ ਹੈ | ਪੰਜਾਬ ਸਰਕਾਰ ਵੱਲੋਂ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਹੁਣ ਨੌਕਰੀਆਂ ਕੱਢੀਆਂ ਹਨ।

ਤਾਜਾ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਅਸਾਮੀਆਂ ਨੂੰ ਪੰਜਾਬ ਪੁਲਿਸ ਬੋਰਡ ਦੁਆਰਾ ਹੀ ਭਰਿਆ ਜਾਵੇਗਾ ਜਿਸ ਵਾਸਤੇ ਯੋਗ ਉਮੀਦਵਾਰ ਅਪਲਾਈ ਕਰਕੇ ਅਗਲੀ ਭਰਤੀ ਪ੍ਰੀਕਿਰਿਆ ਵਿਚ ਸ਼ਾਮਿਲ ਹੋ ਸਕਦੇ ਹਨ, ਅਤੇ ਸਾਰੇ ਪੜਾਅ ਪਾਰ ਕਰਕੇ ਨੌਕਰੀ ਪਾ ਸਕਦੇ ਹਨ। ਦੱਸ ਦੇਈਏ ਕਿ ਇਹ ਨੌਕਰੀ ਮੈਰਿਟ ਲਿਸਟ ਦੇ ਅਧਾਰ ਤੇ ਹੀ ਦਿਤੀ ਜਾਏਗੀ। ਪੰਜਾਬ ਸਰਕਾਰ ਵਾਰਡਰ ਦੇ ਅਹੁਦੇ ਲਈ 305 ਉਮੀਦਵਾਰਾਂ ਦੀ ਭਰਤੀ ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ ਕਰੇਗੀ।

ਇਸ ਭਰਤੀ ਦੀ ਪੂਰੀ ਪ੍ਰੀਕਿਰਿਆ ਚਾਰ ਮਹੀਨਿਆਂ ਵਿਚ ਪੂਰੀ ਹੋ ਜਾਵੇਗੀ। ਤੁਹਾਨੂੰ ਦੱਸ ਦੀਏ ਕਿ ਪਹਿਲਾ ਇਹ ਅਸਾਮੀਆਂ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਦਾਇਰੇ ਵਿਚ ਆਉਂਦੀਆਂ ਸੀ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਫੈਸਲਾ ਜੇਲ੍ਹਾਂ ਵਿਚ ਲੋੜੀਂਦਾ ਜਨ-ਸ਼ਕਤੀ ਮੁਹਈਆ ਕਰਵਾ ਕੇ ਜੇਲ ਪ੍ਰਭਧਨ ਵਿੱਚ ਸੁਧਾਰ ਲਿਆਉਣ ਲਈ ਕੀਤਾ ਗਿਆ ਹੈ।

ਅੰਕੜਿਆਂ ਦੇ ਅਨੁਸਾਰ ਇਸ ਸਮੇ ਪੰਜਾਬ ਦੀਆਂ ਜੇਲਾਂ ਵਿੱਚ 24,000 ਤੋਂ ਵੱਧ ਅਪਰਾਧੀ ਹਨ। ਪਾਰ ਨਿਰੀਖਣ ਕਰਨ ਲਈ ਲੋੜੀਂਦੇ ਕਰਮਚਾਰੀਆਂ ਦੀ ਘਾਟ ਹੈ। ਇਸੇ ਕਾਰਨ ਹੁਣ ਸਰਕਾਰ ਵੱਲੋਂ ਭਰਤੀ ਪ੍ਰੀਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਪੋਸਟ ਵਾਸਤੇ 18 ਸਾਲ ਤੋਂ 15 ਸਾਲ ਦੀ ਉਮਰ ਰੱਖੀ ਗਈ ਹੈ ਅਤੇ ਇਸਦੀ ਫੀਸ ਜਨਰਲ ਕੈਟੇਗਰੀ ਵਾਸਤੇ 400 ਰੁਪਏ ਅਤੇ ਅਨੁਸੂਚਿਤ ਜਾਤੀ ਵਾਸਤੇ 100 ਰੁਪਏ ਰੱਖੀ ਗਈ ਹੈ | ਹੋਰ ਜਾਣਕਾਰੀ ਲੈਣ ਵਾਸਤੇ ਤੁਸੀ ਸਰਕਾਰੀ ਵੈਬਸਾਈਟ ਜਾ ਕਿਸੇ ਹੋਰ ਸਾਈਟ ਤੋਂ ਜਾਣਕਾਰੀ ਲੈ ਸਕਦੇ ਹੋ |

Leave a Reply

Your email address will not be published. Required fields are marked *