ਆਸਟਰੇਲੀਆ ਦੇ ਕਿਸਾਨ ਕਿਉਂ ਛੱਡ ਰਹੇ ਹਨ ਪੋਸਤ ਦੀ ਖੇਤੀ ,ਜਾਣੋ ਕਾਰਨ

January 6, 2019

ਆਸਟਰੇਲੀਆ ਵਿੱਚ ਕਿਸਾਨਾਂ ਦਾ ਪੋਸਤ ਦੀ ਖੇਤੀ ਵੱਲ ਰੁਝਾਨ ਘਟਿਆ ਹੈ। ਹੁਣ ਕਿਸਾਨ ਇਸਨੂੰ ਲਾਹੇਬੰਦ ਧੰਦਾ ਨਹੀਂ ਮੰਨਦੇ। ਕਿਸਾਨ ਇਸਦੀ ਖੇਤੀ ਤੋਂ ਕਿਨਾਰਾ ਕਰਨ ਲੱਗੇ ਹਨ। ਇਸ ਸੀਜ਼ਨ ਵਿੱਚ ਪੋਸਤ ਦੀ ਫ਼ਸਲ ਹੇਠ ਰਕਬਾ 30,000 ਹੈਕਟੇਅਰ ਤੋਂ ਘਟ ਕੇ 10,000 ਹੈਕਟੇਅਰ ਤੱਕ ਰਹਿ ਗਿਆ ਹੈ।

ਆਸਟਰੇਲਿਆਈ ਪੋਸਤ ਦੁਨੀਆ ਭਰ ਦੇ ਮਰੀਜ਼ਾਂ ਨੂੰ ਦਰਦ ਤੋਂ ਰਾਹਤ ਦਿਵਾਉਣ ਵਿੱਚ ਆਪਣਾ ਅੱਧਾ ਹਿੱਸਾ ਪਾਉਂਦਾ ਹੈ। ਇਸ ਪੋਸਤ ਨਾਲ ਕਈ ਤਰ੍ਹਾਂ ਦੀਆਂ ਦਰਦ ਨਿਵਾਰਕ ਦਵਾਈਆਂ ਬਣਦੀਆਂ ਹਨ।

ਆਸਟਰੇਲੀਆ ਮਹਾਂਦੀਪ ਦੇ ਇੱਕ ਟਾਪੂ ਤਸਮਾਨੀਆ ਵਿੱਚ ਪੋਸ਼ਤ ਦੀ ਖੇਤੀ ਹੁੰਦੀ ਹੈ। ਇਸਦਾ ਪੌਣ ਪਾਣੀ ਪੋਸ਼ਤ ਦੀ ਖੇਤੀ ਲਈ ਲਾਹੇਵੰਦ ਹੈ। ਇੱਥੇ ਮੁਲਕ ਵਿੱਚ ਪੋਸਤ ਦੀ ਸਭ ਤੋਂ ਵੱਧ ਕਾਸ਼ਤ ਕੀਤੀ ਜਾਂਦੀ ਹੈ। ਤਸਮਾਨੀਆ ਵਿੱਚ ਸਾਲ 2013 ਵਿੱਚ ਪੋਸਤ ਦੀ ਕਾਸ਼ਤ ਕਰਨ ਵਾਲੇ ਕਰੀਬ 900 ਕਾਸ਼ਤਕਾਰ ਸਨ, ਜੋ ਹੁਣ ਅੱਧੇ ਰਹਿ ਗਏ ਹਨ।

ਤਸਮਾਨੀਆ ਦੇ ਮੁੱਖ ਕਾਰਜਕਾਰੀ ਕੀਥ ਰਾਈਸ ਨੇ ਕਿਹਾ ਕਿ ਇੱਕ ਚੰਗਾ ਕਾਸ਼ਤਕਾਰ ਪ੍ਰਤੀ ਹੈਕਟੇਅਰ 5000 ਡਾਲਰ ਲਾਗਤ ਤੋਂ ਘੱਟ ਨਾਲ ਪੋਸਤ ਤਿਆਰ ਨਹੀਂ ਕਰ ਸਕਦਾ ਤੇ ਉਹ ਇਸ ਵਿੱਚ ਔਸਤ ਖ਼ਰਚਾ 4000 ਡਾਲਰ ਵੇਖਦੇ ਹਨ, ਜੋ ਘਾਟੇਵੰਦ ਹੈ