ਇਸ ਫਲ ਦੀ ਖੇਤੀ ਕਰ ਇਹ ਕਿਸਾਨ ਸਿਰਫ 30 ਹਜ਼ਾਰ ਲਾਕੇ ਕਮਾ ਰਿਹਾ 5 ਲੱਖ ਰੁਪਏ

ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂਨੂੰ ਕਿਸੇ ਅਜਿਹੀ ਫਸਲ ਬਾਰੇ ਜਾਣਕਾਰੀ ਮਿਲੇ ਜਿਸ ਨਾਲ ਉਹ ਘੱਟ ਤੋਂ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ।

ਯਾਨੀ ਜਿਆਦਾਤਰ ਕਿਸਾਨ ਝੋਨੇ ਅਤੇ ਕਣਕ ਦੀ ਖੇਤੀ ਨੂੰ ਛੱਡ ਕੇ ਹੋਰ ਫਸਲਾਂ ਦੀ ਖੇਤੀ ਕਰ ਰਹੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੀ ਫਸਲ ਦੀ ਤਲਾਸ਼ ਕਰ ਰਹੇ ਹੋ ਜੋ ਤੁਹਾਨੂੰ ਘਟ ਖਰਚੇ ਵਿੱਚ ਜਿਆਦਾ ਕਮਾਈ ਦੇਵੇ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਸਿਰਫ 30 ਹਜ਼ਾਰ ਦੇ ਖਰਚੇ ਵਿੱਚ ਹਰ ਸਾਲ 5 ਲੱਖ ਤੋਂ ਵੀ ਜਿਆਦਾ ਦੀ ਕਮਾਈ ਕਰ ਰਿਹਾ ਹੈ।

ਦਰਅਸਲ ਇਹ ਕਿਸਾਨ ਇੱਕ ਅਜਿਹੇ ਫਲ ਦੀ ਖੇਤੀ ਕਰਦਾ ਹੈ ਜਿਸਦੀ ਡਿਮਾਂਡ ਹਮੇਸ਼ਾ ਬਹੁਤ ਜਿਆਦਾ ਰਹਿੰਦੀ ਹੈ ਅਤੇ ਇਸਦਾ ਭਾਅ ਵੀ ਸਾਰਾ ਸਾਲ ਚੰਗਾ ਮਿਲਦਾ ਹੈ। ਬਾਕੀ ਕਿਸਾਨ ਵੀ ਇਸ ਫਲ ਦੀ ਖੇਤੀ ਕਰਕੇ ਹਰ ਰੋਜ਼ 30 ਹਜ਼ਾਰ ਰੁਪਏ ਤੱਕ ਦੀ ਫਸਲ ਵੀ ਲੈ ਸਕਦੇ ਹਨ। ਖਾਸ ਗੱਲ ਇਹ ਹੈ ਕਿ ਘੱਟ ਖਰਚੇ ਦੇ ਨਾਲ ਨਾਲ ਇਸ ਖੇਤੀ ਵਿੱਚ ਕਿਸਾਨਾਂ ਨੂੰ ਮਿਹਨਤ ਵੀ ਬਹੁਤ ਘੱਟ ਕਰਨੀ ਪਵੇਗੀ।

ਕਿਸਾਨ ਵੀਰੋ ਤੁਹਾਨੂੰ ਦੱਸ ਦੇਈਏ ਕਿ ਇਹ ਕਿਸਾਨਾਂ ਪੰਜਾਬ ਵਿੱਚ ਅਨਾਰ ਦੀ ਖੇਤੀ ਕਰ ਰਿਹਾ ਹੈ ਅਤੇ ਬਾਕੀ ਕਿਸਾਨ ਵੀ ਇਸ ਕਿਸਾਨ ਦੀ ਤਰਾਂ ਅਨਾਰ ਦੀ ਖੇਤੀ ਨਾਲ ਲੱਖਪਤੀ ਬਣ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇੱਕ ਕਿਸਾਨ ਹੀ ਲਗਭਗ 50 ਕਿੱਲਿਆਂ ਦੀ ਅਨਾਰ ਦੀ ਖੇਤੀ ਕਰ ਸਕਦਾ ਹੈ। ਇਸ ਕਿਸਾਨ ਤੋਂ ਅਨਾਰ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com