ਪੈਟਰੋਲ ਪੰਪ ‘ਤੇ ਬਿਲਕੁਲ ਫ੍ਰੀ ਮਿਲਦੀਆਂ ਹਨ ਇਹ 5 ਸਹੂਲਤਾਂ

ਤੁਸੀਂ ਵੀ ਕਈ ਵਾਰ ਪੈਟਰੋਲ ਪੰਪ ‘ਤੇ ਤੇਲ ਭਰਵਾਉਣ ਲਈ ਗਏ ਹੋਵੋਗੇ ਅਤੇ ਮਹਿੰਗੇ ਤੇਲ ਨੂੰ ਦੇਖ ਕੇ ਨਿਰਾਸ਼ ਹੋਏ ਹੋਵੋਗੇ। ਪਰ ਕੀ ਤੁਹਾਨੂੰ ਪਤਾ ਹੈ ਕਿ ਪੈਟਰੋਲ ਪੰਪ ‘ਤੇ ਕਈ ਸੁਵਿਧਾਵਾਂ ਫ੍ਰੀ ਵੀ ਮਿਲਦੀਆਂ ਹਨ। ਪੈਟਰੋਲ ਪੰਪ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰਨ ਲਈ ਤੁਹਾਡੇ ਤੋਂ 1 ਰੁਪਏ ਵੀ ਨਹੀਂ ਲੈ ਸਕਦੇ ਅਤੇ ਕੋਈ ਪੈਟਰੋਲ ਪੰਪ ਤੁਹਾਨੂੰ ਮਨ੍ਹਾ ਵੀ ਨਹੀਂ ਕਰ ਸਕਦਾ।

ਜੇਕਰ ਕੋਈ ਪੈਟਰੋਲ ਪੰਪ ਮਾਲਕ ਪੈਟਰੋਲ ਪੰਪ ‘ਤੇ ਮੁਫਤ ਸੇਵਾ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸਭਤੋਂ ਪਹਿਲੀ ਸਹੂਲਤ ਬਾਰੇ ਗੱਲ ਕਰੀਏ ਤਾਂ ਇਹ ਹੈ ਮੁਫਤ ‘ਚ ਗੱਡੀ ‘ਚ ਹਵਾ ਭਰਨਾ। ਪੈਟਰੋਲ ਪੰਪ ‘ਤੇ ਵਾਹਨਾਂ ਦੇ ਪਹੀਆਂ ‘ਚ ਹਵਾ ਭਰਨ ਲਈ 1 ਰੁਪਏ ਵੀ ਨਹੀਂ ਲਿਆ ਜਾਂਦਾ। ਇਹ ਸਹੂਲਤ ਤੁਹਾਨੂੰ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।

ਇਸੇ ਤਰਾਂ ਦੂਸਰੀ ਸਹੂਲਤ ਹੈ ਪੀਣ ਵਾਲਾ ਸਾਫ਼ ਪਾਣੀ। ਪੈਟਰੋਲ ਪੰਪ ‘ਤੇ ਪੈਟਰੋਲ ਭਰਨ ਲਈ ਆਉਣ ਵਾਲੇ ਸਾਰੇ ਨਾਗਰਿਕਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਮੁਫ਼ਤ ਪ੍ਰਬੰਧ ਹੋਣਾ ਚਾਹੀਦਾ ਹੈ। ਜੇਕਰ ਪਾਣੀ ਗੰਦਾ ਹੈ ਤਾਂ ਪੈਟਰੋਲ ਪੰਪ ਦੇ ਮਾਲਕ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।

ਪੈਟਰੋਲ ਪੰਪ ‘ਤੇ ਨਾਗਰਿਕਾਂ ਨੂੰ ਫਸਟ ਏਡ ਬਾਕਸ ਦੀ ਸਹੂਲਤ ਵੀ ਮੁਫਤ ਦਿੱਤੀ ਜਾਂਦੀ ਹੈ। ਜੇਕਰ ਕੋਈ ਪੈਟਰੋਲ ਪੰਪ ਫਸਟ ਏਡ ਬਾਕਸ ਦੀ ਸਾਂਭ-ਸੰਭਾਲ ਨਹੀਂ ਕਰਦਾ ਹੈ, ਤਾਂ ਉਸ ਨੂੰ ਚਲਾਨ ਭਰਨਾ ਪੈ ਸਕਦਾ ਹੈ। ਜੇਕਰ ਕੋਈ ਡਰਾਈਵਰ ਜ਼ਖਮੀ ਹੁੰਦਾ ਹੈ ਤਾਂ ਇਸ ਸਥਿਤੀ ਵਿੱਚ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕਦੀ ਹੈ।

ਪੈਟਰੋਲ ਪੰਪ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਬਹੁਤ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਅਜਿਹੇ ‘ਚ ਫਾਇਰ ਸੇਫਟੀ ਯੰਤਰ ਬਹੁਤ ਜ਼ਰੂਰੀ ਹਨ। ਜੇਕਰ ਪੈਟਰੋਲ ਪੰਪ ਦੇ ਨੇੜੇ ਕਿਤੇ ਵੀ ਅੱਗ ਲੱਗ ਜਾਂਦੀ ਹੈ ਤਾਂ ਇਸ ਦੀ ਵਰਤੋਂ ਮੁਫਤ ਕੀਤੀ ਜਾ ਸਕਦੀ ਹੈ। ਇੱਕ ਹੋਰ ਫ੍ਰੀ ਸਹੂਲਤ ਹੈ ਪਖਾਨੇ ਦੀ ਮੁਫਤ ਵਿਵਸਥਾ। ਪਖਾਨੇ ਯਾਨੀ ਟਾਇਲਟ ਦੀ ਕਿਸੇ ਵੀ ਸਮੇਂ ਕਿਸੇ ਨੂੰ ਵੀ ਲੋੜੀਂਦੇ ਪੈ ਸਕਦੀ ਹਨ।

ਜੇਕਰ ਤੁਹਾਨੂੰ ਲੰਬੇ ਸਫਰ ਦੌਰਾਨ ਟਾਇਲਟ ਦੀ ਜ਼ਰੂਰਤ ਹੈ ਤਾਂ ਤੁਸੀਂ ਆਪਣੇ ਨਜ਼ਦੀਕੀ ਪੈਟਰੋਲ ਪੰਪ ‘ਤੇ ਜਾ ਸਕਦੇ ਹੋ। ਇੱਥੇ ਤੁਹਾਨੂੰ ਟਾਇਲਟ ਵਰਤਣ ਲਈ ਪੈਸੇ ਨਹੀਂ ਦੇਣੇ ਪੈਣਗੇ। ਜੇਕਰ ਪੈਟਰੋਲ ਪੰਪ ‘ਤੇ ਸਥਿਤ ਟਾਇਲਟ ਗੰਦਾ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਪੈਟਰੋਲ ਪੰਪ ਦੇ ਮਾਲਕ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।