ਪੀ.ਏ.ਯੂ ਵਲੋਂ ਤਿਆਰ ਬਾਸਮਤੀ,ਹਾਈਬ੍ਰਿਡ ਮੱਕੀ ਤੇ ਸੋਇਆਬੀਨ ਦੇ ਬੀਜ ਇਥੋਂ ਖਰੀਦੋ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ਪੀਏਯੂ) ਨੇ ਸਾਉਣੀ ਦੇ ਸੀਜ਼ਨ ਨੂੰ ਦੇਖਦੇ ਹੋਏ ਬਾਸਮਤੀ,ਹਾਈਬ੍ਰਿਡ ਮੱਕੀ ਤੇ ਸੋਇਆਬੀਨ ਉੱਨਤ ਕਿਸਮਾਂ ਦੇ ਬੀਜ ਤਿਆਰ ਕਰ ਲਏ ਹਨ। ਇਹ ਪੀਏਯੂ, ਲੁਧਿਆਣਾ ਦੇ ਬੀਜ ਕੇਂਦਰ ਵਿੱਚ ਬਾਸਮਤੀ ਦੀ ਉੱਨਤ ਕਿਸਮ ਪੂਸਾ ਬਾਸਮਤੀ 1121 (40 ਰੁਪਏ ਪ੍ਰਤੀ ਕਿੱਲੋ), ਹਾਈਬ੍ਰਿਡ ਮੱਕੀ ਪੀਐਮਐਚ 1 (150 ਰੁਪਏ ਪ੍ਰਤੀ ਕਿੱਲੋ) ਤੇ ਸੋਇਆਬੀਨ ਦੀ ਕਿਸਮ ਐਸਐਲ 958 (30 ਰੁਪਏ ਪ੍ਰਤੀ ਕਿੱਲੋ) ਦਾ ਮਿਆਰੀ ਬੀਜ ਉਪਲਬਧ ਹੈ।

ਇਹ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੀਜਾਂ ਦੀ ਦੁਕਾਨ ਜੋ ਯੂਨੀਵਰਸਿਟੀ ਦੇ ਗੇਟ ਨੰਬਰ 1 ‘ਤੇ ਹੈ, ਤੋਂ ਮਿਲ ਰਿਹਾ ਹੈ। ਯੂਨੀਵਰਸਿਟੀ ਦੀ ਦਾ ਇਹ ਬੀਜ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲ੍ਹੀ ਰਹਿੰਦਾ ਹੈ।

ਇਹ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਵਿਚ ਸਥਾਪਤ ਖੋਜ ਕੇਂਦਰਾਂ, ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ (KVK) ਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਵੀ ਮਿਲ ਰਿਹਾ ਹੈ।

ਯੂਨੀਵਰਸਟੀ ਵਲੋਂ ਸਲਾਹ ਦਿੱਤੀ ਜਾਂਦੀ ਹੈ ਕੇ ਬੀਜ ਹਮੇਸ਼ਾ ਭਰੋਸੇਯੋਗ ਦੁਕਾਨਾਂ ਤੋਂ ਹੀ ਖਰੀਦੋ ਨਾਲ ਹੀ ਹਮੇਸ਼ਾ ਪੱਕਾ ਬਿੱਲ ਜਰੂਰ ਲਵੋ ਤੇ ਬੀਜ ਦਾ ਥੋੜਾ ਨਮੂਨਾ ਤੇ ਬੀਜ ਵਾਲਾ ਡੱਬਾ ਜਰੂਰ ਸੰਭਾਲ ਕੇ ਰੱਖੋ ਤਾਂ ਜੋ ਕਿਸੇ ਤਰਾਂ ਵੀ ਤਰਾਂ ਦੀ ਸਮਸਿਆ ਆਉਣ ਤੇ ਦੁਕਾਨਦਾਰ ਤੋਂ ਪੁੱਛਗਿੱਛ ਕੀਤੀ ਜਾ ਸਕੇ ।

ਪੀਏਯੂ ਨਿਰਦੇਸ਼ਕ ਬੀਜ ਡਾ. ਟੀ.ਐਸ. ਢਿੱਲੋਂ ਨੇ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਲੈਣ ਲਈ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਉੱਨਤ ਕਿਸਮਾਂ ਹੀ ਬੀਜਣ ਦੀ ਅਪੀਲ ਕੀਤੀ। ਕਿਸਾਨ ਵੀਰ ਵਧੇਰੇ ਜਾਣਕਾਰੀ ਲਈ ਨਿਰਦੇਸ਼ਕ ਬੀਜ ਦੇ ਇਨ੍ਹਾਂ ਨੰਬਰਾਂ 94640-37325 ਤੇ 98724-28072 ‘ਤੇ ਸੰਪਰਕ ਕਰ ਸਕਦੇ ਹਨ।