ਹੁਣ ਪਾਸਪੋਰਟ ਬਣਵਾਉਣਾ ਹੋਇਆ ਬਹੁਤ ਆਸਾਨ,ਸਰਕਾਰ ਨੇ ਦਿੱਤੀ ਇਹ ਵੱਡੀ ਛੂਟ

ਹੁਣ ਪਾਸਪੋਰਟ ਬਣਾਉਣਾ ਹੋਰ ਸੌਖਾ ਹੋ ਗਿਆ ਹੈ ਕਿਓਂਕਿ ਇਹ ਦੇਖਿਆ ਗਿਆ ਹੈ ਕੇ ਪਾਸਪੋਰਟ ਬਣਵਾਉਣ ਵੇਲੇ ਬਹੁਤ ਸਾਰੀਆਂ ਫੋਰਮਿਲਟੀਆਂ ਕਰਨੀਆਂ ਪੈਂਦੀਆਂ ਹਨ ਤੇ ਕੋਈ ਨਾ ਕੋਈ ਡੌਕੂਮੈਂਟ ਮੌਕੇ ਤੇ ਰਹਿ ਹੀ ਜਾਂਦਾ ਹੈ

ਪਰ ਹੁਣ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਦਫ਼ਤਰਾਂ ‘ਚ ਲੋਕਾਂ ਨੂੰ ਪਾਸਪੋਰਟ ਅਪਲਾਈ ਕਰਨ ਲਈ ਵੱਡੀ ਰਾਹਤ ਦਿੰਦੇ ਹੋਏ ਅਸਲ ਦਸਤਾਵੇਜ਼ ਨਾ ਲਿਆਉਣ ਤੋਂ ਰਾਹਤ ਦੇ ਦਿੱਤੀ ਹੈ | ਲੋਕ ਬਿਨਾਂ ਦਸਤਾਵੇਜ਼ ਲਿਆਏ ਬਿਨਾਂ ਹੀ ਪਾਸਪੋਰਟ ਅਪਲਾਈ ਕਰ ਸਕਣਗੇ |

ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਪਾਸਪੋਰਟ ਲਈ ਬਿਨੈ ਕਰਨ ਵਾਲਿਆਂ ਨੂੰ ਅਸਲ ਦਸਤਾਵੇਜ਼ ਨਾਲ ਲੈ ਕੇ ਤੁਰਨ ਦੀ ਲੋੜ ਨਹੀਂ ਹੈ ਕਿਉਂਕਿ ਖੇਤਰੀ ਪਾਸਪੋਰਟ ਦਫ਼ਤਰ ਵਲੋਂ ਰੀਅਲ ਟਾਈਮ ਐਕਸਸ ਅਤੇ ਦਸਤਾਵੇਜ਼ਾਂ ਦੀ ਆਨਲਾਈਨ ਤਸਦੀਕ ਲਈ ਡਿਜੀਲਾਕਰ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ |

ਡਿਜੀਲਾਕਰ ਪੋਰਟਲ ਵਿਚ ਸਟੋਰ ਮੈਟਿ੍ਕ/ਦਸਵੀਂ ਦਾ ਸਰਟੀਫਿਕੇਟ/ਮਾਰਕਸ਼ੀਟ, ਪੈੱਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈ ਡੀ ਕਾਰਡ ਅਤੇ ਈ-ਆਧਾਰ ਦਸਤਾਵੇਜ਼ਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਸ੍ਰੀ ਬਾਲੀ ਨੇ ਦੱਸਿਆ ਕਿ ਡਿਜੀਲਾਕਰ ਸਹੂਲਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਜੀਲਾਕਰ ਇਕ ਡਿਜੀਟਲ ਡਾਕੂਮੈਂਟ ਵਾਲੇਟ ਹੈ |

ਇਸ ‘ਚ ਮਹੱਤਵਪੂਰਨ ਦਸਤਾਵੇਜ਼ਾਂ ਦੀ ਡਿਜੀਟਲ ਕਾਪੀ ਸਟੋਰ ਕਰ ਕੇ ਕਿਤੇ ਵੀ ਐਕਸਿਸ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਹੁਣ ਨਾਗਰਿਕਾਂ/ਪਾਸਪੋਰਟ ਲਈ ਬਿਨੈ ਕਰਨ ਵਾਲੇ ਬਿਨੈਕਾਰਾਂ ਨੂੰ ਅਸਲ ਦਸਤਾਵੇਜ਼ ਨਾਲ ਲੈ ਕੇ ਤੁਰਨ ਦੀ ਲੋੜ ਨਹੀਂ ਪਵੇਗੀ ਸਗੋਂ ਡਿਜੀਲਾਕਰ ਪੋਰਟਲ ਵਿਚ ਸਟੋਰ ਦਸਤਾਵੇਜ਼ਾਂ ਨੂੰ ਹੀ ਸਵੀਕਾਰ ਕਰ ਲਿਆ ਜਾਵੇਗਾ | ਇਸ ਸੁਵਿਧਾ ਨਾਲ ਨਾਗਰਿਕਾਂ/ਪਾਸਪੋਰਟ ਲਈ ਬਿਨੈ ਕਰਨ ਵਾਲਿਆਂ ਨੂੰ ਸਬੰਧਿਤ ਸੇਵਾਵਾਂ ਲੈਣ ਵਿਚ ਕਾਫੀ ਆਸਾਨੀ ਹੋਵੇਗੀ |