ਪਸੂ ਪਾਲਣ ਵਿੱਚ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ

December 2, 2017

ਦੁੱਧ ਕੱਢਣ ਸਮੇਂ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ

 • ਦੁੱਧ ਕੱਢਣ ਵਾਲੇ ਵਿਅਕਤੀ ਦੇ ਹੱਥ ਸਾਫ ਸੁਥਰੇ ਹੋਣੇ ਚਾਹੀਦੇ ਹਨ।
 • ਦੁੱਧ ਕੱਢਣ ਸਮੇਂ ਆਪਣੇ ਅੰਗੂਠੇ ਨੂੰ ਮੁੱਠੀ ਤੋਂ ਬਾਹਰ ਰੱਖੋ।
 • ਦੁੱਧ ਕੱਢਣ ਤੋਂ ਬਾਅਦ ਕੁਝ ਸਮਾਂ ਪਸ਼ੂ ਨੂੰ ਬੈਠਣ ਨਹੀਂ ਦੇਣਾ ਚਾਹੀਦਾ ਕਿਉਕਿ ਉਸ ਸਮੇਂ ਪਸ਼ੂ ਦੇ ਥਣਾ ਦੇ ਸੁਰਾਖ਼ ਖੁਲੇ ਹੁੰਦੇ ਹਨ।
 • ਪਸ਼ੂਆਂ ਵਿੱਚ ਲੇਵੇ ਨੂੰ ਬਹੁਤ ਰੋਗ ਲੱਗਦੇ ਹਨ ਇਸ ਦਾ ਕਾਰਨ ਹੈ ਪਸ਼ੂ ਵਾਲੀ ਜਗ੍ਹਾ ਸਾਫ ਸੁਥਰੀ ਨਾ ਹੋਣਾ।

 • ਪਸੂਆਂ ਨੂੰ ਹਰ ਤਿੰਨ ਮਹੀਨੇ ਬਾਅਦ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਚਾਹੀਦੀ ਹੈ।
 • ਪਸ਼ੂਆਂ ਦੇ ਚਾਰਾਂ ਖਾਣ ਵਾਲੀ ਜਗ੍ਹਾ ( ਖੁਰਨੀਆਂ) ਦੀ ਹਰ ਰੋਜ ਸਫਾਈ ਕਰਨੀ ਚਾਹੀਦੀ ਹੈ ।
 • ਪਸ਼ੂਆਂ ਵਾਲੀ ਜਗ੍ਹਾ ਸਾਫ ਸੁਥਰੀ ਹੋਣੀ ਚਾਹੀਦੀ ਹੈ।
 • ਪਸ਼ੂਆਂ ਦੇ ਪੈਰਾ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ।
 • ਪਸ਼ੂਆਂ ਨੂੰ ਜਿੱਥੋਂ ਤੱਕ ਹੋ ਸਕੇ ਪਾਈਪ ਨਾਲ ਦਵਾਈ ਨਹੀਂ ਦੇਣੀ ਚਾਹੀਦੀ।

ਝੋਟੀਆਂ ਅਤੇ ਬਹਿਡ਼ੀਆ ਦੇ ਗੱਭਣ ਕਰਾਉਣ ਦਾ ਸਹੀ ਟਾਈਮ

 • ਕੱਦ ਪਿਛਲੇ ਪਾਸੇ ਤੋ 54 ਇੰਚ ਤੋ ਉਪਰ ਹੋਵੇ।
 • ਚੌੜਾਈ 20 ਇੰਚ ਪਿਛਲੇ ਪਾਸੇ ਦੀ ਉਪਰੋ।
 • ਉਮਰ 12 ਮਹੀਨੇ ਤੋਂ ਉਪਰ।
 • ਵਜ਼ਨ 250 ਕਿਲੋ ਤੋਂ 300 ਕਿਲੋ ਤਕ।

ਬਿਨਾ ਕੰਡੇ ਤੋ ਵਜਨ ਦੇਖਣ ਦਾ ਫਾਰਮੂਲਾ

 • ਛਾਤੀ ਦੀ ਚੌੜਾਈ ਗੋਲ ਘੇਰੇ ਨਾਲ ਇੰਚ ਚ ਮਾਪ ਕੇ ਨੋਟ ਕਰੋ।
 • ਫਿਰ ਪਿੱਛੇ ਤੋ ਲਾ ਕੇ ਅਗਲੀਆ ਲੱਤਾ ਤਕ ਮਾਪ ਲੋਂ ਉਪਰੋ ਹੇਠ ਵੱਲ ਜਿਥੋਂ ਅਗਲੀਆ ਲੱਤਾ ਸ਼ੁਰੂ ਹੁੰਦੀਆ ਹਨ।

ਉਦਾਰਹਣ 

 • ਛਾਤੀ ਦੀ ਚੌੜਾਈ=57 ਇੰਚ।
 • ਸਰੀਰ ਦੀ ਲੰਬਾਈ ਪਿੱਛੇ ਤੋ ਅਗਲੀਆ ਲੱਤਾ ਤਕ=42।
 • 57*57=3299
 • 3299ਵੰਡ660=4.9
 • 4.9*42=205 ਵਜਨ

ਅਗਰ ਇਹ ਸਭ ਸਹੀ ਹੈ ਤੇ ਪਸ਼ੂ ਨੂੰ ਗ਼ਬਣ ਕਰਵਾਇਆ ਜਾ ਸਕਦਾ ਹੈ ,ਬਾਕੀ ਚੰਗੇ ਡਾਕਟਰ ਤੋ ਬੱਚੇਦਾਨੀ ਦਾ ਸਾਇਜ ਚੈਕ ਕਰਵਾ ਲਿਆ ਜਾਵੇ better ਹੈ ਤਾਂ ਕੇ ਘਾਟ ਹੋਣ ਤੇ ਮਿਨਰਲ VM ALL CHELATED 5kg ਜਾ VM ALL P 25KG =100gm-100gm daily ਦਿੱਤਾ ਜਾਵੇ।

ਮੱਝ 36 ਘੰਟੇ ਤੱਕ ਹੀਟ ਵਿੱਚ ਰਹਿੰਦੀ ਹੈ ਅੰਤ ਗਰਮੀ ਵਿੱਚ ਆਉਣ ਦੇ 12 ਤੋਂ 18 ਘੰਟੇ ਬਾਅਦ ਬੀਜ ਰੱਖਣਾ ਚਾਹੀਦਾ ਹੈ,ਸੰਭਵ ਹੋਵੇ ਤਾਂ ਪਸ਼ੂਆਂ ਦੇ ਦੁੱਧ ਦਾ ਰਿਕਾਰਡ ਰੱਖਣਾ ਚਾਹੀਦਾ ਹੈ

👨🏻‍💼👳ਕਿਸਾਨ ਵੀਰਾ ਨੂੰ 🙏ਬੇਨਤੀ ਹੈ ਕਿ ਪਸੂਆ ਦੀ ਚੰਗੀ ਸਿਹਤ 🐃🐄,,ਵਧੀਆ ਦੁੱਧ ਲੈਣ ਲਈ ਅਤੇ ਸਹੀ ਸਮੇ ਗੱਭਣ ਕਰਵਾਓਣ ਲਈ ਆਪਣੀ ਫੀਡ ਆਪਣੇ ਪਸੂਆ ਦੇ ਸਰੀਰ ਦੇ ਵਜਨ ,ਦੁੱਧ, ਫੈਟ ਅਤੇ ਹਰੇ ਚਾਰੇ ਦੇ ਅਨੁਸਾਰ ਅਾਪਣੇ ਨਜਦੀਕੀ ਕਿਸੇ ਵੀ ਫੀਡ ਫੈਕਟਰੀ ਤੋ ਕੋਲ👬 ਖੜ ਕੇ ਤਿਆਰ ਕਰਵਾੳ।

ਮੁੱਲ ਦੀਆ ਫੀਡਾਂ ਤੋ ਬਚੋ ।
ਧੰਨਵਾਦ ਜੀ।