ਪਸ਼ੂ ਕਿਸਾਨ ਕ੍ਰੈਡਿਟ ਕਾਰਡ ਦੀ ਹੋਈ ਸ਼ੁਰੂਆਤ, ਹੁਣ ਕਿਸਾਨ ਆਸਾਨੀ ਨਾਲ ਖਰੀਦ ਸਕਣਗੇ ਪਸ਼ੂ

ਬਹੁਤ ਸਾਰੇ ਕਿਸਾਨ ਹੁਣ ਖੇਤੀ ਛੱਡ ਪਸ਼ੁਪਾਲਨ ਸ਼ੁਰੂ ਕਰ ਰਹੇ ਹਨ। ਇਹ ਕਿਸਾਨਾਂ ਲਈ ਇੱਕ ਕਾਫ਼ੀ ਚੰਗਾ ਪੇਸ਼ਾ ਸਾਬਿਤ ਹੋ ਰਿਹਾ ਹੈ। ਇਸੇ ਕਾਰਨ ਹੁਣ ਕੇਂਦਰ ਅਤੇ ਰਾਜ ਸਰਕਾਰਾਂ ਪਸ਼ੁਪਾਲਨ ਨੂੰ ਹੋਰ ਵਧਾਉਣ ਲਈ ਕਈ ਵੱਡੇ ਕਦਮ ਚੱਕ ਰਹੀਆਂ ਹਨ।

ਇਸੇ ਲਈ ਕਿਸਾਨਾਂ ਨੂੰ ਪਸ਼ੂਪਾਲਨ ਲਈ ਲੋਨ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ, ਜਿਸਨ੍ਹੇ ਪਸ਼ੁ ਕਿਸਾਨ ਕਰੈਡਿਟ ਕਾਰਡ ਯੋਜਨਾ ਦੀ ਸ਼ੁਰੁਆਤ ਕੀਤੀ ਹੈ ਅਤੇ ਇਸਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਸ਼ੁ ਪਾਲਣ ਅਤੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਪਸ਼ੁ ਕਿਸਾਨ ਕਰੈਡਿਟ ਕਾਰਡ ਯੋਜਨਾ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਪਸ਼ੁ ਗਿਆਨ ਗੰਗਾ, ਪਸ਼ੁ ਪੰਜੀਕਰਨ, ਬੀਮਾ ਕਲੇਮ ਸਮਾਧਾਨ ਅਤੇ ਹੋਰ ਵੀ ਕਈ ਯੋਜਨਾਵਾਂ ਨੂੰ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਅਤੇ ਪਸ਼ੁ ਪਾਲਣ ਨੂੰ ਰੋਜਗਾਰ ਦੇ ਰੂਪ ਵਿੱਚ ਅਪਨਾਉਣ ਲਈ ਨੌਜਵਾਨਾਂ ਨੂੰ ਬਾਗਵਾਨੀ ਅਤੇ ਪਸ਼ੁ ਪਾਲਣ ਵਿੱਚ ਵਿਕਾਸ ਲਈ ਸਰਕਾਰ ਵੱਲੋਂ ਟ੍ਰੇਨਿੰਗ ਵੀ ਦਿੱਤੀ ਜਾਵੇਗੀ।

ਜਿਸ ਨਾਲ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰ ਰੋਜਗਾਰ ਪਾ ਸਕਣ। ਨਾਲ ਹੀ ਉਨ੍ਹਾਂਨੇ ਇਹ ਵੀ ਕਿਹਾ ਕਿ ਖੇਤੀਬਾੜੀ ਅਤੇ ਪਸ਼ੁ ਪਾਲਣ ਕਾਰੋਬਾਰ ਨੂੰ ਵਿਕਸਿਤ ਦੇਸ਼ਾਂ ਦੀ ਤਰ੍ਹਾਂ ਹੀ ਆਧੁਨਿਕ ਬਣਾਇਆ ਜਾਵੇਗਾ।

ਸਮੇ ਸਮੇਂ ਤੇ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਨਵੀਆਂ ਯੋਜਨਾਵਾਂ ਲਾਗੂ ਕਰਦੀਆਂ ਰਹਿੰਦੀਆਂ ਹਨ। ਇਸ ਲਈ ਹੁਣ ਹਰਿਆਣਾ ਸਰਕਾਰ ਦੀ ਪਸ਼ੁ ਕਿਸਾਨ ਕਰੈਡਿਟ ਕਾਰਡ ਯੋਜਨਾ ਨਾਲ ਕਿਸਾਨਾਂ ਨੂੰ ਬਹੁਤ ਮੁਨਾਫ਼ਾ ਮਿਲੇਗਾ।

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਇਹ ਕਿਹਾ ਕਿ ਸਾਰੇ ਕਿਸਾਨ ਪਸ਼ੁ ਕਿਸਾਨ ਕਰੈਡਿਟ ਕਾਰਡ ਨਾਲ ਪ੍ਰਾਪਤ ਰਾਸ਼ੀ ਦੀ ਵਰਤੋ ਘਰ ਦੇ ਖਰਚ ਜਾਂ ਅਤੇ ਕਿਸੇ ਫਾਲਤੂ ਖਰਚ ਵਿੱਚ ਨਾ ਕਰਦੇ ਹੋਏ ਆਪਣੇ ਕਾਰੋਬਾਰ ਵਿੱਚ ਵੀ ਇਸਦਾ ਇਸਤੇਮਾਲ ਹਨ।

ਨਾਲ ਹੀ ਉਨ੍ਹਾਂਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਪਸ਼ੁ ਕਿਸਾਨ ਕਰੈਡਿਟ ਕਾਰਡ ਔਰਤਾਂ ਦੇ ਨਾਮ ਉੱਤੇ ਬਣਵਾਏ ਜਾਣ। ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ, ਉਮੀਦ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਤਰਾਂ ਦੀ ਕੋਈ ਯੋਜਨਾ ਜਲਦ ਹੀ ਲਾਗੂ ਕੀਤੀ ਜਾਵੇਗੀ।

Leave a Reply

Your email address will not be published. Required fields are marked *