ਝੋਨੇ ਦਾ ਝਾੜ ਵਧਾਉਣ ਦਾ 100% ਪੱਕਾ ਤਰੀਕਾ, ਫੋਟ ਵੀ ਵਧੇਗੀ ਅਤੇ ਝਾੜ ਵੀ ਡਬਲ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨ ਝੋਨੇ ਦੇ ਉਤਪਾਦਨ ਨੂੰ ਵਧਾਉਣ ਦੇ ਨਵੇਂ ਨਵੇਂ ਤਰੀਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਪਰ ਕਈ ਵਾਰ ਬਹੁਤ ਸਾਰੇ ਤਰੀਕੇ ਅਪਨਾਉਣ ਤੋਂ ਬਾਅਦ ਵੀ ਝੋਨੇ ਦਾ ਝਾੜ ਨਹੀਂ ਵਧਦਾ ਅਤੇ ਕਿਸਾਨਾਂ ਦਾ ਮੁਨਾਫਾ ਸੀਮਿਤ ਹੀ ਰਹਿ ਜਾਂਦਾ ਹੈ। ਪਰ ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਝੋਨੇ ਦਾ ਉਤਪਾਦਨ ਵਧਾਉਣ ਦਾ ਇੱਕ ਬਹੁਤ ਹੀ ਸ਼ਾਨਦਾਰ ਉਪਾਅ ਦੱਸਾਂਗੇ ਜਿਸਦੇ ਨਾਲ ਝੋਨੇ ਦਾ ਝਾੜ ਦੋ ਗੁਣਾ ਤੱਕ ਵਧ ਸਕਦਾ ਹੈ।

ਇਹ ਫਾਰਮੂਲਾ ਵਰਤਣ ਨਾਲ ਝੋਨੇ ਦਾ ਫੁਟਾਰਾ ਵੀ ਵਧੇਗਾ ਅਤੇ ਝਾੜ ਵੀ ਬਹੁਤ ਚੰਗਾ ਮਿਲੇਗਾ। ਝੋਨੇ ਦੇ ਵਿੱਚ ਦੋ ਚੀਜਾਂ ਦਾ ਹੀ ਮੇਨ ਰੋਲ ਹੁੰਦਾ ਹੈ, ਪਹਿਲੇ ਨੰਬਰ ਤੇ ਹੈ ਥੋੜੇ ਦਿਨਾਂ ਵਿੱਚ ਝੋਨੇ ਦੀ ਵੱਧ ਤੋਂ ਵੱਧ ਫੋਟ ਕਰਵਾਉਣੀ ਅਤੇ ਦੂਸਰੇ ਨੰਬਰ ‘ਤੇ ਹੈ ਜੜ੍ਹਾਂ ਦੀ ਗ੍ਰੋਥ। ਇਨ੍ਹਾਂ ਦੋਵੇਂ ਚੀਜਾਂ ਉੱਤੇ ਕਿਸਾਨ ਬਹੁਤ ਘੱਟ ਧਿਆਨ ਦਿੰਦੇ ਹਨ।

ਜੇਕਰ ਇਨ੍ਹਾਂ ਦੋਵਾਂ ਚੀਜਾਂ ਵੱਲ ਚੰਗੀ ਤਰਾਂ ਧਿਆਨ ਦਿੱਤਾ ਜਾਵੇ ਤਾਂ ਝੋਨੇ ਦਾ ਬੰਪਰ ਝਾੜ ਮਿਲੇਗਾ ਅਤੇ ਕਿਸਾਨਾਂ ਦੀ ਆਮਦਨ ਕਈ ਗੁਣਾ ਤੱਕ ਵੱਧ ਜਾਵੇਗੀ। ਇਨ੍ਹਾਂ ਦਿਨਾਂ ਵਿੱਚ ਜਿਆਦਾਤਰ ਕਿਸਾਨ ਸਿਰਫ ਝੋਨੇ ਦੀ ਫੋਟ ਵਧਾਉਣ ਲਈ ਚੀਜਾਂ ਪਾਈ ਜਾਂਦੇ ਹਨ ਅਤੇ ਜੜ੍ਹਾਂ ਉੱਤੇ ਕੋਈ ਵੀ ਕਿਸਾਨ ਧਿਆਨ ਨਹੀਂ ਦਿੰਦਾ।

ਪਰ ਜੜ੍ਹਾਂ ਉੱਤੇ ਧਿਆਨ ਦੇਣਾ ਬਹੁਤ ਜਿਆਦਾ ਜਰੂਰੀ ਹੈ। ਕਿਉਂਕਿ ਸ਼ਾਖਾਵਾਂ ਕਿੰਨੀਆਂ ਵੀ ਬਣ ਜਾਣ ਪਰ ਉਨ੍ਹਾਂ ਸ਼ਾਖਾਵਾਂ ਨੇ ਖੁਰਾਕ ਜੜ੍ਹਾਂ ਤੋਂ ਹੀ ਲੈਣੀ ਹੁੰਦੀ ਹੈ। ਜਿੰਨੀ ਮਰਜੀ ਫੋਟ ਹੋਵੇ, ਜੇਕਰ ਜੜ੍ਹਾਂ ਦੀ ਗ੍ਰੋਥ ਚੰਗੀ ਨਾ ਹੋਵੇ ਤਾਂ ਫੋਟ ਨੇ ਫਾਲਤੂ ਹੀ ਰਹਿ ਜਾਣਾ ਹੈ ਅਤੇ ਇਸਦਾ ਸਿੱਧਾ ਅਸਰ ਝੋਨੇ ਦੇ ਝਾੜ ਉੱਤੇ ਪੈਂਦਾ ਹੈ।

ਜੜ੍ਹਾਂ ਨੂੰ ਵਧਾਉਣ ਲਈ ਦੋ ਚੀਜਾਂ ਦਾ ਸਭਤੋਂ ਜਿਆਦਾ ਰੋਲ ਹੁੰਦਾ ਹੈ। ਪਹਿਲੇ ਨੰਬਰ ‘ਤੇ ਆਉਂਦਾ ਹੈ ਹਿਉਮਿਕ ਐਸਿਡ। ਤੁਸੀਂ ਝੋਨੇ ਵਿੱਚ 95% ਜਾਂ 98% ਹਿਉਮਿਕ ਐਸਿਡ ਪਾਉਣਾ ਹੈ। ਤੁਸੀਂ 5 ਕਿੱਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ। ਇਸਤੋਂ ਬਿਨਾ ਦੂਸਰੀ ਜਰੂਰੀ ਚੀਜ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com