ਇਸ ਤਰੀਕੇ ਨਾਲ ਸਿਰਫ 25 ਦਿਨਾਂ ਵਿੱਚ ਤਿਆਰ ਕਰੋ ਝੋਨੇ ਦੀ ਪਨੀਰੀ

ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਦਾ ਸਾਰਾ ਧਿਆਨ ਝੋਨੇ ਉੱਤੇ ਹੁੰਦਾ ਹੈ। ਕਿਸਾਨ ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਖੇਤ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਕਿਸਾਨ ਕਈ ਅਲਗ ਅਲਗ ਤਰੀਕਿਆਂ ਨਾਲ ਪਨੀਰੀ ਦੀ ਬਿਜਾਈ ਕਰਦੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਨੀਰੀ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਝੋਨੇ ਦੀ ਪਨੀਰੀ ਛੇਤੀ ਤਿਆਰ ਕਰ ਸਕੋਗੇ। ਇਸ ਤਰੀਕੇ ਨੂੰ ਆਪਣਾ ਕੇ ਕਿਸਾਨ ਸਿਰਫ 25 ਦਿਨਾਂ ਇੱਚ 8 -8 ਇੰਚ ਪਨੀਰੀ ਤਿਆਰ ਕਰ ਸਕਦੇ ਹਨ। ਕਿਸਾਨ ਇਸ ਸਮੇਂ ਝੋਨੇ ਦੀ ਪਨੀਰੀ ਬੀਜਣ ਦੀ ਤਿਆਰੀ ਕਰ ਰਹੇ ਹਨ। ਪਰ ਕਈ ਕਿਸਾਨਾਂ ਦੀ ਪਨੀਰੀ ਬਹੁਤ ਲੇਟ ਤਿਆਰ ਹੁੰਦੀ ਹੈ।

ਜਿਸ ਕਾਰਨ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਪਨੀਰੀ ਬੀਜਣ ਤੋਂ ਬਾਅਦ ਪਨੀਰੀ ਵਾਰ ਵਾਰ ਪੀਲੀ ਹੋ ਜਾਂਦੀ ਹੈ, ਨਦੀਨਾਂ ਦੀ ਸਮੱਸਿਆ ਆਉਂਦੀ ਹੈ ਅਤੇ ਪਨੀਰੀ ਜਲਦੀ ਤਿਆਰ ਨਹੀਂ ਹੁੰਦੀ। ਇਨ੍ਹਾਂ ਵਿੱਚੋਂ ਜੇਕਰ ਇੱਕ ਵੀ ਦਿੱਕਤ ਆਉਂਦੀ ਹੈ ਤਾਂ ਪਨੀਰੀ ਸਾਰੀ ਬਰਬਾਦ ਹੋ ਜਾਂਦੀ ਹੈ। ਜਿੰਨੀ ਵਧੀਆ ਪਨੀਰੀ ਤਿਆਰ ਹੋਵੇਗੀ, ਝੋਨੇ ਦਾ ਝਾੜ ਓਨਾ ਹੀ ਵਧੀਆ ਦੇਖਣ ਨੂੰ ਮਿਲੇਗਾ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਾਰੀਆਂ ਦਿੱਕਤਾਂ ਦਾ ਸਿਰਫ ਇੱਕੋ ਹੀ ਹੱਲ ਹੈ ਅਤੇ ਉਹ ਹੈ ਸਵਾਹ। ਸਵਾਹ ਪਾਕੇ ਪਨੀਰੀ ਬੀਜਣ ਨਾਲ ਇਨ੍ਹਾਂ ਵਿੱਚੋਂ ਕੋਈ ਵੀ ਸਮੱਸਿਆ ਨਹੀਂ ਆਵੇਗੀ ਅਤੇ ਕਿਸਾਨਾਂ ਦੀ ਪਨੀਰੀ ਵੀ ਸਿਰਫ 25 ਦਿਨਾਂ ਵਿੱਚ ਤਿਆਰ ਹੋ ਜਾਵੇਗੀ। ਪਨੀਰੀ ਬੀਜਣ ਸਮੇਂ ਸਵਾਹ ਦੀ ਵਰਤੋਂ ਕਰਨ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com

Leave a Reply

Your email address will not be published. Required fields are marked *