ਇਹ ਕਿਸਾਨ ਨੇ ਅਪ੍ਰੈਲ ਵਿੱਚ ਹੀ ਲਗਾ ਦਿੱਤਾ ਝੋਨਾ, ਜਾਣੋ ਕਾਰਨ

ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਕਣਕ ਦੀ ਵਾਢੀ ਤੋਂ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਜਿਆਦਾਤਰ ਜਗ੍ਹਾ ਹਲੇ ਤੂੜੀ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜਿਸਨੇ ਝੋਨਾ ਲਗਾ ਵੀ ਦਿੱਤਾ ਹੈ। ਜੀ ਹਾਂ ਇਸ ਕਿਸਾਨ ਨੇ ਤੂੜੀ ਦਾ ਕੰਮ ਨਿਬੜਨ ਤੋਂ ਪਹਿਲਾਂ ਹੀ ਝੋਨਾ ਲਗਾ ਦਿੱਤਾ ਹੈ।

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਨੇ ਅਪ੍ਰੈਲ ਦੇ ਅੱਧ ਵਿੱਚ ਹੀ ਇਹ ਝੋਨਾ ਲਗਾ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਝੋਨਾ ਦੋਦੇ ਪਿੰਡ ਵਿੱਚ ਲਗਾਇਆ ਗਿਆ ਹੈ ਅਤੇ ਇਸਨੂੰ ਸੱਠਾ ਝੋਨਾ ਕਿਹਾ ਜਾਂਦਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਕਣਕ ਵੱਧ ਕੇ ਤੂੜੀ ਬਣਾ ਕੇ ਨਾਲ ਦੀ ਨਾਲ ਖੇਤ ਨੂੰ ਵਾਹ ਕੇ ਝੋਨਾ ਲਗਾ ਦਿੰਦੇ ਹਨ।

ਇਸ ਝੋਨੇ ਦੇ ਤਿਆਰ ਹੋਣ ਤੋਂ ਬਾਅਦ ਇਹ ਇਸੇ ਖੇਤ ਵਿੱਚ ਇੱਕ ਹੋਰ ਵਰਾਇਟੀ ਦਾ ਝੋਨਾ ਵੀ ਲਗਾਉਂਦੇ ਹਨ। ਯਾਨੀ ਇਹ ਇੱਕ ਸੀਜ਼ਨ ਵਿੱਚ ਦੋ ਵਾਰ ਝੋਨੇ ਦੀ ਫਸਲ ਲੈਂਦੇ ਹਨ। ਇਸ ਕਿਸਾਨ ਦਾ ਕਹਿਣਾ ਹੈ ਕਿ ਜੇਕਰ ਮੌਸਮ ਸਹੀ ਰਹੇ ਤਾਂ ਇਸ ਝੋਨੇ ਤੋਂ ਉਨ੍ਹਾਂ ਨੂੰ ਲਗਭਗ 70 ਤੋਂ 80 ਕੁਇੰਟਲ ਤੱਕ ਝਾੜ ਦੇ ਦਿੰਦਾ ਹੈ। ਜੇਕਰ ਤਾਪਮਾਨ ਜਿਆਦਾ ਰਹੇ ਫਿਰ ਵੀ ਇਹ ਝੋਨਾ ਲਗਭਗ 60 ਤੋਂ 65 ਕੁਇੰਟਲ ਤੱਕ ਝਾੜ ਦਿੰਦਾ ਹੈ।

ਇਸ ਪਿੰਡ ਵਿੱਚ ਨਹਿਰਾਂ ਦਾ ਕਰਕੇ ਪਾਣੀ ਵੀ ਵਾਧੂ ਮਿਲਦਾ ਹੈ ਅਤੇ ਇਨ੍ਹਾਂ ਨੂੰ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਂਦੀ। ਇਸ ਝੋਨੇ ਵਿੱਚ ਸਪਰੇਅ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਹੈ ਅਤੇ ਇਹ ਸਿਰਫ ਇੱਕ ਸਪਰੇਅ ਨਾਲ ਤਿਆਰ ਹੋ ਜਾਂਦਾ ਹੈ। ਇਹ ਝੋਨਾ ਸਿਰਫ ਢਾਈ ਮਹੀਨੇ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਇਸਨੂੰ ਵੱਢ ਕੇ ਇਸੇ ਖੇਤ ਵਿਚ ਇਹ ਹੋਰ ਵਰਾਇਟੀ ਬੀਜ ਦਿੰਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com