ਜਾਣੋ ਪੱਕਣ ਵੇਲੇ ਹੋਣਾ ਫੂਸ ਬਣਨ ਦਾ ਕਾਰਨ ਅਤੇ ਇਸਦਾ ਪੱਕਾ ਹੱਲ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨ ਝੋਨੇ ਦੇ ਉਤਪਾਦਨ ਨੂੰ ਵਧਾਉਣ ਦੇ ਨਵੇਂ ਨਵੇਂ ਤਰੀਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਪਰ ਕਈ ਵਾਰ ਬਹੁਤ ਸਾਰੇ ਤਰੀਕੇ ਅਪਨਾਉਣ ਤੋਂ ਬਾਅਦ ਵੀ ਝੋਨੇ ਦਾ ਝਾੜ ਨਹੀਂ ਵਧਦਾ ਅਤੇ ਕਿਸਾਨਾਂ ਦਾ ਮੁਨਾਫਾ ਸੀਮਿਤ ਹੀ ਰਹਿ ਜਾਂਦਾ ਹੈ। ਝੋਨੇ ਦੀ ਖੇਤੀ ਵਿੱਚ ਕਿਸਾਨਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਪੱਕਣ ਵੇਲੇ ਝੋਨੇ ਦਾ ਫੂਸ ਬਣ ਜਾਣਾ। ਯਾਨੀ ਝੋਨਾ ਸੁੱਕ ਜਾਂਦਾ ਹੈ ਅਤੇ ਇਹ ਝਾੜ ਘਟਣ ਦਾ ਇੱਕ ਮੁੱਖ ਕਾਰਨ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਝੋਨਾ ਪੱਕਣ ਤੱਕ ਉਸਨੂੰ ਹਰਾ- ਭਰਾ ਕਿਵੇਂ ਰੱਖ ਸਕਦੇ ਹੋ ਅਤੇ ਝੋਨੇ ਨੂੰ ਸੁੱਕਣ ਤੋਂ ਬਚਾ ਕੇ ਝਾੜ ਨੂੰ ਕਿਸ ਤਰਾਂ ਵਧਾ ਸਕਦੇ ਹੋ ਜਿਸ ਨਾਲ ਕਿਸਾਨਾਂ ਦਾ ਮੁਨਾਫ਼ਾ ਵੀ ਵਧੇਗਾ।

ਤੁਹਾਨੂੰ ਦੱਸ ਦੇਈਏ ਕਿ ਜਿਹੜੇ ਦਾਣੇ ਹਰੇ ਬੂਟੇ ਦੇ ਨਾਲ ਪੱਕਣਗੇ ਉਨ੍ਹਾਂ ਦਾ ਵਜ਼ਨ ਵੀ ਜਿਆਦਾ ਹੋਵੇਗਾ ਅਤੇ ਉਹ ਦਾਣੇ ਦੇਖਣ ਵਿੱਚ ਵੀ ਸੋਹਣੇ ਹੋਣਗੇ। ਇਸ ਲਈ ਝੋਨੇ ਨੂੰ ਹਰਾ ਭਰਾ ਰੱਖਣਾ ਬਹੁਤ ਜਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਝੋਨਾ ਸੁੱਕ ਕੇ ਪਰਾਲ ਬਣਨ ਦੇ ਪਿੱਛੇ ਤਿੰਨ ਕਾਰਨ ਹੁੰਦੇ ਹਨ। ਸਭਤੋਂ ਪਹਿਲਾ ਕਾਰਨ ਹੈ ਜ਼ਮੀਨ ਦਾ ਕਮਜ਼ੋਰ ਹੋਣਾ।

ਜੇਕਰ ਤੁਸੀਂ ਜ਼ਮੀਨ ਦੇ ਵਿੱਚ ਰੂੜੀ ਨਹੀਂ ਪਾਈ ਜਾਂ ਜ਼ਮੀਨ ਵਿੱਚ ਕਾਰਬਨ ਦੀ ਕਮੀ ਹੈ ਤਾਂ ਉਸ ਜ਼ਮੀਨ ਵਿੱਚ ਹਰ ਫਸਲ ਅੰਤ ਵਿਚ ਜਾਕੇ ਸੁੱਕੇਗੀ। ਦੂਸਰਾ ਕਾਰਨ ਇਹ ਹੈ ਕਿ ਜੇਕਰ ਝੋਨੇ ਦੀ ਇੱਕ ਹੀ ਕਿਸਮ ਨੂੰ ਦੋ ਸਾਲ ਤੋਂ ਜਿਆਦਾ ਉਸੇ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ ਤਾਂ ਉਹ ਕਿਸਮ ਜਿਆਦਾ ਸੁੱਕਦੀ ਹੈ ਅਤੇ ਝਾੜ ਘੱਟ ਮਿਲਦਾ ਹੈ। ਤੀਜਾ ਕਾਰਨ ਹੁੰਦਾ ਹੈ ਬਿਮਾਰੀਆਂ, ਜਿਵੇਂ ਕਿ ਸੀਥ ਬਲਾਈਟ ਅਤੇ BLB ਬਿਮਾਰੀਆਂ।

ਯਾਨੀ ਕਿ ਝੋਨੇ ਨੂੰ ਹਰਾ ਭਰਾ ਰੱਖਣਾ ਆਪਣੇ ਹੱਥ ਵਿਚ ਹੀ ਹੈ ਅਤੇ ਤੁਸੀਂ ਜ਼ਮੀਨ ਵਿੱਚ ਕਾਰਬਨਿਕ ਮੈਟਰ ਵਧਾ ਕੇ, ਰੂੜੀ ਖਾਦ ਪਾਕੇ, ਝੋਨੇ ਦੀਆਂ ਕਿਸਮਾਂ ਬਦਲ ਕੇ ਅਤੇ ਬਿਮਾਰੀਆਂ ਦੀ ਰੋਕਥਾਮ ਕਰਕੇ ਝੋਨੇ ਨੂੰ ਸੁੱਕਣ ਤੋਂ ਬਚਾ ਸਕਦੇ ਹੋ ਅਤੇ ਹਰਾ ਭਰਾ ਰੱਖ ਕੇ ਚੰਗਾ ਝਾੜ ਅਤੇ ਚੰਗੀ ਕੁਆਲਿਟੀ ਦਾ ਝੋਨੇ ਲੈ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com