ਹੁਣ ਕਬਾੜ ‘ਚ ਜਾਏਗਾ ਤੁਹਾਡਾ ਪੁਰਾਣਾ ਵਾਹਨ, ਮੋਦੀ ਸਰਕਾਰ ਨੇ ਲਾਗੂ ਕੀਤੀ ਇਹ ਨਵੀਂ ਪਾਲਿਸੀ

ਪੁਰਾਣੇ ਵਾਹਨ ਮਾਲਿਕਾਂ ਲਈ ਇੱਕ ਵੱਡੀ ਖ਼ਬਰ ਹੈ ਕਿਉਂਕਿ ਹੁਣ ਜਲਦੀ ਹੀ ਤੁਹਾਡਾ ਪੁਰਾਣਾ ਵਾਹਨ ਕਬਾੜ ਵਿੱਚ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਆਟੋਮੋਬਾਈਲ ਸਕ੍ਰੈਪੇਜ ਨੀਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪੀਐਮ ਦਾ ਕਹਿਣਾ ਹੈ ਕਿ ਇਹ ਨੀਤੀ ਨਿਊ ਇੰਡੀਆ ਦੇ ਆਟੋ ਸੈਕਟਰ ਨੂੰ ਨਵੀਂ ਪਛਾਣ ਦੇਣ ਜਾ ਰਹੀ ਹੈ। ਇਸ ਨੀਤੀ ਦੇ ਤਹਿਤ ਤੁਹਾਡਾ 15 ਸਾਲ ਪੁਰਾਣਾ ਵਾਹਨ ਕਬਾੜ ਵਿਚ ਭੇਜ ਦਿੱਤਾ ਜਾਵੇਗਾ।

ਕਾਫੀ ਲੰਬੇ ਸਮੇਂ ਤੋਂ ਇਸ ਨੀਤੀ ਨੂੰ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਸਨ ਅਤੇ ਹੁਣ ਇਸ ਨੀਤੀ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਹੁਣ ਵਪਾਰਕ ਵਾਹਨਾਂ ਲਈ 15 ਸਾਲ ਤੇ ਪ੍ਰਾਈਵੇਟ ਵਾਹਨਾਂ ਲਈ 20 ਸਾਲਾਂ ਦੇ ਨਿਰਧਾਰਤ ਸਮੇਂ ਤੋਂ ਬਾਅਦ, ਵਾਹਨਾਂ ਨੂੰ ਆਟੋਮੈਟਿਕ ਫਿਟਨੈਸ ਸੈਂਟਰ ਲਿਜਾਣਾ ਪਏਗਾ।

ਸਰਕਾਰ ਦੇ ਅਨੁਸਾਰ ਇਸ ਨਾਲ ਵਾਹਨ ਮਾਲਕਾਂ ਨੂੰ ਘੱਟ ਵਿੱਤੀ ਨੁਕਸਾਨ ਹੋਵੇਗਾ, ਸੜਕ ਹਾਦਸੇ ਘਟਣਗੇ ਹੋਣਗੇ ਅਤੇ ਜੀਵਨ ਸੁਰੱਖਿਅਤ ਰਹੇਗਾ। ਇਸ ਨੀਤੀ ਦਾ ਇੱਕ ਮੁੱਖ ਟੀਚਾ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨਾ ਹੈ। ਯਾਨੀ ਕਿ ਜੇਕਰ ਤੁਹਾਡੇ ਕੋਲ 15 ਸਾਲ ਪੁਰਾਣਾ ਵਾਹਨ ਹੈ ਤਾਂ ਹੁਣ ਇਹ ਕਬਾੜ ਵਿਚ ਬਦਲ ਜਾਵੇਗਾ।

ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਇਸ ਨੀਤੀ ਨਾਲ ਆਮ ਲੋਕਾਂ ਨੂੰ ਕਈ ਤਰਾਂ ਦਾ ਲਾਭ ਹੋਵੇਗਾ। ਪਹਿਲਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਆਪਣੀ ਪੁਰਾਣੀ ਕਾਰ ਨੂੰ ਸਕ੍ਰੈਪ ਕਰਨ ‘ਤੇ ਸਰਟੀਫਿਕੇਟ ਮਿਲੇਗਾ। ਇਹ ਸਰਟੀਫਿਕੇਟ ਮਿਲਣ ਤੋਂ ਬਾਅਦ ਤੁਹਾਨੂੰ ਨਵੇਂ ਵਾਹਨ ਦੀ ਖਰੀਦ ‘ਤੇ ਰਜਿਸਟਰੇਸ਼ਨ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਨਾਲ ਹੀ ਸੜਕ ਟੈਕਸ ਵਿੱਚ ਵੀ ਕੁੱਝ ਛੋਟ ਦਿੱਤੀ ਜਾਵੇਗੀ।