ਕੋਠੀ ਨੂੰ ਢਾਹੇ ਬਿਨਾਂ ਇਹ ਬੰਦਾ ਬਦਲ ਦਿੰਦਾ ਪੂਰਾ ਲੁੱਕ, ਮੋਡਰਨ ਕੋਠੀ ਤੋਂ ਬਣਾਓ ਪੁਰਾਣੀ ਹਵੇਲੀ

ਦੋਸਤੋ ਤੁਸੀਂ ਅੱਜ ਤੱਕ ਬਹੁਤ ਸਾਰੀਆਂ ਚੀਜਾਂ ਮੋਡੀਫਾਈ ਹੁੰਦੀਆਂ ਦੇਖੀਆਂ ਹੋਣਗੀਆਂ, ਜਿਵੇਂ ਟ੍ਰੈਕਟਰ, ਕਾਰਾਂ ਜਾਂ ਮੋਟਰਸਾਈਕਲ ਆਦਿ ਆਮ ਤੁਸੀਂ ਮੋਡੀਫਾਈ ਹੁੰਦੇ ਦੇਖੇ ਹੋਣਗੇ। ਪਰ ਕੀ ਤੁਸੀਂ ਕਦੇ ਕੋਈ ਕੋਠੀ ਮੋਡੀਫਾਈ ਹੁੰਦੀ ਦੇਖੀ ਹੈ? ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਵਿਅਕਤੀ ਬਾਰੇ ਜਾਣਕਾਰੀ ਦੇਵਾਂਗੇ ਜਿਸਨੂੰ ਕੋਠੀਆਂ ਦਾ ਡਾਕਟਰ ਕਿਹਾ ਜਾਂਦਾ ਹੈ ਅਤੇ ਇਹ ਕੋਠੀਆਂ ਦਾ ਅਪ੍ਰੇਸ਼ਨ ਕਰਕੇ ਕੋਠੀ ਦੀ ਪੂਰੀ ਲੁਕ ਹੀ ਬਦਲ ਦਿੰਦਾ ਹੈ।

ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਪੁਰਾਤਨ ਹਵੇਲੀਆਂ ਦਾ ਸ਼ੌਂਕ ਚੜ੍ਹਿਆ ਹੋਇਆ ਹੈ ਅਤੇ ਲੋਕ ਆਪਣੀਆਂ ਕੋਠੀਆਂ ਨੂੰ ਬਾਹਰੋਂ ਪੁਰਾਣੀਆਂ ਹਵੇਲੀਆਂ ਵਰਗੀ ਲੁਕ ਦੇਣਾ ਚਾਹੁੰਦੇ ਹਨ। ਪਰ ਅੱਜਕੱਲ ਸਾਰਿਆਂ ਨੇ ਮੋਡਰਨ ਕੋਠੀਆਂ ਬਣਾਈਆਂ ਹੋਈਆਂ ਹਨ। ਅਤੇ ਕੋਠੀ ਨੂੰ ਢਾਹ ਕੇ ਦੋਬਾਰਾ ਪਾਉਣਾ ਬਹੁਤ ਮਹਿੰਗਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਜਿਸ ਵੀਰ ਬਾਰੇ ਜਾਣਕਾਰੀ ਦੇਵਾਂਗੇ ਇਹ ਤੁਹਾਡੀ ਮੋਡਰਨ ਕੋਠੀ ਨੂੰ ਹੀ ਪੁਰਾਣੀ ਹਵੇਲੀ ਵਰਗੀ ਲੁਕ ਦੇ ਦਿੰਦਾ ਹੈ।

ਖਾਸ ਗੱਲ ਇਹ ਹੈ ਕਿ ਇਸ ਕੰਮ ‘ਤੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ। ਤੁਸੀਂ ਆਪਣੀ ਮੋਡਰਨ ਕੋਠੀ ਨੂੰ ਬਿਨਾਂ ਢਾਹੇ ਹੀ ਇਸਨੂੰ ਪੁਰਾਣੀ ਹਵੇਲੀ ਵਰਗੀ ਲੁਕ ਦੇ ਸਕਦੇ ਹੋ। ਇਸ ਵੀਰ ਵੱਲੋਂ ਬਠਿੰਡਾ ਜਿਲ੍ਹੇ ਦੇ ਮਾਨਸਾ ਖੁਰਦ ਪਿੰਡ ਵਿੱਚ ਇੱਕ ਕੋਠੀ ਨੂੰ ਪੁਰਾਣੀ ਹਵੇਲੀ ਦੀ ਲੁਕ ਦਿੱਤੀ ਗਈ ਹੈ ਅਤੇ ਦੇਖਣ ਵਿੱਚ ਇਹ ਲਗਦਾ ਹੈ ਜਿਵੇਂ ਇਸ ਹਵੇਲੀ ਨੂੰ ਹੁਣੇ ਤਿਆਰ ਕੀਤਾ ਗਿਆ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਇਹ ਕੋਠੀ 2004 ਵਿੱਚ ਬਣੀ ਸੀ ਅਤੇ ਮੋਡਰਨ ਤਰੀਕੇ ਨਾਲ ਬਣਾਈ ਗਈ ਸੀ। ਹੁਣ ਸਿਰਫ ਇਸਦੀ ਲੁਕ ਨੂੰ ਬਦਲਿਆ ਗਿਆ ਹੈ। ਜੇਕਰ ਪੁਰਾਣੀ ਕੋਠੀ ਨੂੰ ਢਾਹ ਕੇ ਬਣਾਇਆ ਜਾਂਦਾ ਤਾਂ ਲਗਭਗ ਇੱਕ ਕਰੋੜ ਰੁਪਏ ਤੱਕ ਦਾ ਖਰਚਾ ਹੋਣਾ ਸੀ, ਪਰ ਇਸ ਕੋਠੀ ਨੂੰ ਪੁਰਾਤਨ ਲੁਕ ਦੇਣ ਵਿੱਚ ਸਿਰਫ 40 ਤੋਂ 45 ਲੱਖ ਰੁਪਏ ਦਾ ਖਰਚਾ ਆਇਆ ਹੈ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com